ਅਧਿਆਪਕ ਦੀ ਮਹੱਤਤਾ

Share and Enjoy !

Shares

ਅਧਿਆਪਕ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਉਹ ਸਾਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਜੀਵਨ ਜਿਊਣ ਦੀ ਸਹੀ ਸੇਧ ਵੀ ਦਿੰਦਾ ਹੈ। ਇਸੇ ਕਰਕੇ ਅਧਿਆਪਕ ਨੂੰ ਗੁਰੂ ਦਾ ਉੱਚਾ ਦਰਜਾ ਦਿੱਤਾ ਗਿਆ ਹੈ।
 ਬੱਚਿਆਂ ਦੀ ਕਾਮਯਾਬੀ ਵਿੱਚ ਅਧਿਆਪਕ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ। ਉਹ ਸਾਨੂੰ ਮਿਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਨਿਮਰਤਾ ਵਰਗੇ ਗੁਣ ਸਿਖਾਉਂਦਾ ਹੈ। ਅਧਿਆਪਕ ਸਾਨੂੰ ਚੰਗੀ ਪੜ੍ਹਾਈ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਦੂਜਿਆਂ ਨਾਲ ਚੰਗਾ ਵਿਹਾਰ ਕਰਨਾ ਵੀ ਸਿਖਾਉਂਦਾ ਹੈ। ਉਹ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵੱਲ ਲੈ ਜਾਂਦਾ ਹੈ।
ਅਧਿਆਪਕ ਸਾਡੀਆਂ ਮੁਸ਼ਕਲਾਂ ਨੂੰ ਆਪਣੀਆਂ ਮੁਸ਼ਕਲਾਂ ਸਮਝ ਕੇ ਉਨ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਨੂੰ ਗਲਤ ਕੰਮਾਂ ਤੋਂ ਰੋਕਦਾ ਅਤੇ ਸਹੀ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਮੇਰੇ ਅਧਿਆਪਕ ਵੀ ਬਹੁਤ ਨਿਮਰ ਅਤੇ ਸਹਿਯੋਗੀ ਹਨ। ਉਹ ਹਮੇਸ਼ਾ ਸਾਡੀ ਮਦਦ ਕਰਦੇ ਹਨ ਅਤੇ ਸਾਡੀ ਤਰੱਕੀ ਵਿੱਚ ਖੁਸ਼ੀ ਮਹਿਸੂਸ ਕਰਦੇ ਹਨ।
 ਸਾਨੂੰ ਆਪਣੇ ਅਧਿਆਪਕਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਮਾੜਾ ਵਿਹਾਰ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਜੀਵਨ ਵਿੱਚ ਕਾਮਯਾਬ ਹੋ ਜਾਈਏ, ਤਾਂ ਆਪਣੇ ਅਧਿਆਪਕਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਸਾਡੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਸੇਧ ਦਾ ਵੱਡਾ ਯੋਗਦਾਨ ਹੁੰਦਾ ਹੈ।
ਸੱਚਮੁੱਚ, ਅਧਿਆਪਕ ਉਹ ਦੀਵਾ ਹੈ ਜੋ ਖੁਦ ਜਲ ਕੇ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਹੈ ਅਤੇ ਸਾਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਣ ਦਾ ਹੌਸਲਾ ਦਿੰਦਾ ਹੈ।
ਵਿਦਿਆਰਥੀ ਕੋਮਲਪ੍ਰੀਤ ਕੌਰ ਕਲਾਸ ਅੱਠਵੀਂ 
ਸ.ਸ.ਸ. ਸਕੂਲ ਪਰਮਜੀਤਪੁਰ(ਕਪੂਰਥਲਾ)

About Post Author

Share and Enjoy !

Shares

Leave a Reply

Your email address will not be published.