
ਅਮਰ ਹਸਪਤਾਲ ਪਟਿਆਲਾ ਤੋਂ ਪਹੁੰਚੇ ਮਾਹਿਰ ਡਾਕਟਰਾਂ ਨੇ 200 ਮਰੀਜ਼ਾਂ ਦੀ ਕੀਤੀ ਜਾਂਚ
ਸੁਨਾਮ ਊਧਮ ਸਿੰਘ ਵਾਲਾ (Check Post) : ਅਗਰਵਾਲ ਸਭਾ ਸੁਨਾਮ ਵੱਲੋਂ ਸਥਾਨਕ ਸ਼ਾਂਤੀ ਨਿਕੇਤਨ ਧਰਮਸ਼ਾਲਾ ਵਿਖੇ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਅਮਰ ਹਸਪਤਾਲ ਪਟਿਆਲਾ ਤੋਂ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਲਗਭਗ 200 ਲੋਕਾਂ ਦਾ ਚੈਕਅਪ ਕੀਤਾ। ਇਸ ਮੌਕੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਹਾਰਾਜਾ ਅਗਰਸੈਨ ਜੀ ਦੇ ਚਿੱਤਰ ਅੱਗੇ ਪਵਿੱਤਰ ਜਯੋਤੀ ਪ੍ਰਚੰਡ ਕੀਤੀ ਅਤੇ ਅਗਰਵਾਲ ਸਭਾ ਵੱਲੋਂ ਚਲਾਏ ਜਾ ਰਹੇ ਸਮਾਜਿਕ ਕਾਰਜਾਂ ਦੀ ਪ੍ਰਸੰਸ਼ਾ ਕੀਤੀ। ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਜੀਵਨ ਕੁਮਾਰ ਮਿੱਤਲ, ਪੇਟ ਦੇ ਰੋਗਾਂ ਡਾ. ਅਮਿਤ ਜਿੰਦਲ, ਕੈਂਸਰ ਰੋਗਾਂ ਦੇ ਮਾਹਿਰ ਡਾ. ਮੁਵੀਨ ਮਿੱਤਲ ਅਤੇ ਜਨਰਲ ਬੀਮਾਰੀਆਂ ਦੇ ਮਾਹਿਰ ਡਾ. ਆਦੀਸ਼ ਗੋਇਲ ਅਤੇ ਉਹਨਾਂ ਦੀ ਟੀਮ ਵੱਲੋਂ ਲੋਕਾਂ ਦਾ ਚੈਕਅਪ ਕੀਤਾ ਗਿਆ। ਅਮਰ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਦਾ ਬੀ.ਪੀ., ਸ਼ੂਗਰ ਅਤੇ ਈ.ਸੀ.ਜੀ. ਆਦਿ ਮੁਫਤ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਸਮੇਂ ਵਿਧਾਇਕ ਅਮਨ ਅਰੋੜਾ ਨੇ ਆਖਿਆ ਕਿ ਅਗਰਵਾਲ ਸਭਾ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਸਮੇਂ-ਸਮੇਂ ਤੇ ਅਜਿਹੀਆਂ ਸੰਸਥਾਵਾਂ ਵੱਲੋਂ ਸਮਾਜ ਹਿੱਤ ਕੀਤੇ ਜਾਣ ਵਾਲੇ ਕਾਰਜ ਹਮੇਸ਼ਾ ਲਾਭਦਾਇਕ ਸਾਬਤ ਹੁੰਦੇ ਹਨ। ਉਹਨਾਂ ਸਮੂਹ ਅਗਰਵਾਲ ਸਭਾ ਵੱਲੋਂ ਸਮਾਜ ਹਿੱਤ ਵਿੱ ਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਹਰ ਸੰਭਵ ਸਹਿਯੋਗ ਲਈ ਤੱਤਪਰ ਰਹਿਣ ਦਾ ਭਰੋਸਾ ਦਿੱਤਾ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਅਗਰਵਾਲ ਸਭਾ ਹਰ ਸਮੇਂ ਸਮਾਜ ਸੇਵਾ ਦੇ ਵੀ ਉਪਰਾਲੇ ਕਰਦੀ ਰਹਿੰਦੀ ਹੈ ਜਿਸ ਵਿੱਚ ਚਾਹੇ ਉਹ ਮੈਡੀਕਲ ਕੈਂਪ ਹੋਣ ਜਾਂ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣਾ ਹੋਵੇ ਜਾਂ ਫਿਰ ਕਿਸੇ ਬੱਚੇ ਦੀ ਪੜ੍ਹਾਈ ਦਾ ਖਰਚ ਕਰਨਾ ਅਤੇ ਗਰੀਬ ਵਿਅਕਤੀ ਨੂੰ ਦਵਾਈਆਂ ਦੀ ਸਹਾਇਤਾ ਹੋਵੇ। ਇਸ ਮੌਕੇ ਵੇਦ ਪ੍ਰਕਾਸ਼ ਹੋਡਲਾ, ਕ੍ਰਿਸ਼ਨ ਸੰਦੋਹਾ, ਯਸ਼ਪਾਲ ਮੰਗਲਾ, ਹਰੀ ਦੇਵ ਗੋਇਲ, ਟੀ.ਕੇ ਗੁਪਤਾ, ਰਾਜੀਵ ਬਿੰਦਲ, ਰਾਮਾ ਆਲਮਪੁਰੀਆ, ਹਕੂਮਤ ਜਿੰਦਲ, ਬਗੀਰਥ ਰਾਏ ਗੋਇਲ, ਯਸ਼ਪਾਲ ਸਿੰਗਲਾ, ਬਿੰਟੂ ਜੈਨ, ਦਿਨੇਸ਼ ਗੁਪਤਾ, ਮਹਿਲਾ ਅਗਰਵਾਲ ਸਭਾ ਦੀ ਰੇਵਾ ਛਾਹੜੀਆ, ਮੰਜੂ ਮਿਸ਼ਟੀ, ਰਾਜਨ ਸਿੰਗਲਾ, ਵੇਦ ਕਪੂਰ ਆਦਿ ਮੌਜੂਦ ਸਨ।