ਅਖੌਤੀ ਸੰਤਾਂ ਵੱਲੋਂ ਕੱਢੀ ਜਾ ਰਹੀ ਦਮੜੀ ਸ਼ੋਭਾ ਯਾਤਰਾ ਤੇ ਪ੍ਰਸ਼ਾਸਨ ਲਗਾਵੇ ਰੋਕ !

Share and Enjoy !

Shares

– ਗੁਰੂ ਰਵਿਦਾਸ ਜੀ ਦੀਆਂ ਜਾਇਦਾਦਾਂ ਤੇ ਜਬਰੀ ਕਬਜਾ ਕਰਨ ਵਾਲੇ ਕਿਸ ਸ਼ੋਭਾ ਯਾਤਰਾ ਦੀ ਕਰਦੇ ਨੇ ਗੱਲ : ਮਹੰਤ ਕੇਸ਼ਵ ਬੰਗ
– ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ-647) ਦਾ ਇੱਕੋ-ਇੱਕ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਅਖੌਤੀ ਪ੍ਰਧਾਨ ਤੋਂ ਬਚਣ ਸੰਗਤਾਂ
ਫਗਵਾੜ/ਗੜਸ਼ੰਕਰ। ਪਿਛਲੇ 1 ਅਪ੍ਰੈਲ ਤੋਂ 3 ਅਪ੍ਰੈਲ ਤੱਕ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ:) ਪੰਜਾਬ ਵੱਲੋਂ ਬੂਟਾ ਮੰਡੀ ਤੋਂ ਹਰਿਦੁਆਰ ਤੱਕ ਇਤਿਹਾਸਕ ਦਮੜੀ ਯਾਤਰਾ ਕੱਢੀ ਗਈ ਸੀ, ਜਿਸ ਦੀ ਦੇਖ-ਰੇਖ ਸੰਤ ਕੁਲਵੰਤ ਰਾਮ ਭਰੋਮਜਾਰਾ ਸਮੇਤ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਨੇ ਕੀਤੀ। ਇਸ ਦਮੜੀ ਯਾਤਰਾ ਵਿੱਚ ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ, ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ, ਜਿਨਾਂ ਦਾ ਪੰਜਾਬ ਤੋਂ ਇਲਾਵਾ ਵੱਖ ਵੱਖ ਸਬਿਆਂ ਦੇ ਸ਼ਹਿਰ ਵਾਸੀਆਂ ਨੇ ਮੰਚ ਲੱਗਾ ਕੇ ਇਸ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਸੀ ਤੇ ਪੰਜਾਬ, ਹਰਿਆਣਾ, ਯੂਪੀ, ਉਤਰਾਖੰਡ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਸੀ।
ਮਹੰਤ ਕੇਸ਼ਵ ਬੰਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਇਸ ਦਮੜੀ ਯਾਤਰਾ ਦਾ ਕਾਰਜ ਮੁਕੰਮਲ ਹੋ ਚੁਕਿਆ ਹੈ ਇਹ ਅਖੌਤੀ ਸ਼ੇਰਾਂ ਦੀ ਖੱਲ ਵਿੱਚ ਗੱਧੇ ਕਿਸ ਦਮੜੀ ਸ਼ੋਭਾ ਯਾਤਰਾ ਲਈ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਵੱਖ ਵੱਖ ਰੂਪ ਧਾਰ ਕੇ ਪੰਡਿਤ ਗੰਗਾ ਰਾਮ ਦੀ ਤਰਾਂ ਜਿਸ ਨੇ ਸਤਿਗੁਰੂਾਂ ਦੀ ਭੇਟਾਂ ਜੋ ਗੰਗਾ ਮਾਤਾ ਨੇ ਇਸ ਦਮੜੀ (ਕੋਡੀ) ਨੂੰ ਪ੍ਰਵਾਨ ਕਰਕੇ ਕੀਮਤੀ ਹੀਰੇ ਜੜਤ ਕੰਗਣ ਭੇਜਿਆ ਤਾਂ ਪੰਡਿਤ ਗੰਗਾ ਰਾਮ ਬੇਈਮਾਨ ਹੋ ਗਿਆ, ਅੱਜ ਇਹ ਵੀ ਸਤਿਗੁਰਾਂ ਦੀਆਂ ਅਤੇ ਸੰਗਤਾਂ ਦੀਆਂ ਜੋ ਸਿਰਫ ਤੇ ਸਿਰਫ ਸਮਾਜ ਦੀਆਂ ਜਾਇਦਾਦਾਂ ਹਨ ਤੇ ਧਾਰਮਿਕ ਬਾਣੇ ਪਹਿਣ ਕੇ ਇਹ ਧਾੜਵੀ ਟੋਲਾ ਆਪਣਾ ਹੀ ਹੱਕ ਬਣਾਈ ਬੈਠਾ ਹੈ, ਮੈਂ ਸੰਗਤਾਂ ਨੂੰ ਪੂਰਜੋਰ ਅਪੀਲ ਕਰਦਾ ਹਾਂ ਕਿ ਇਨਾਂ ਦੇ ਮਿੱਠੇ-ਮਿੱਠੇ ਸ਼ਬਦਾ ਵਿੱਚ ਜਿਵੇਂ ਸੱਜਣ ਠੱਗ ਕਰਦਾ ਸੀ ਭੜਕ ਨਾ ਜਾਈਏ।
ਆਓ ਹੁਣ ਸਮਾਂ ਆ ਗਿਆ ਹੈ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਸੰਗਤਾਂ ਵੱਲੋਂ ਇੱਕ ਇੱਕ ਪੈਸਾ ਇਕੱਠਾ ਕਰਕੇ ਸਮਾਜ ਨੂੰ ਉੱਚਾ ਚੁੱਕਣ ਦਾ ਜੋ ਨਿਸ਼ਾਨਾ ਸੀ ਉਸਨੂੰ ਸਾਕਾਰ ਕਰੀਏ। ਸੰਗਤਾਂ ਇਨਾਂ ਦੀਆਂ ਚਾਲਾ ਤੋਂ ਬਚਣ, ਜੋ ਸ਼੍ਰੀ ਗਰੂ ਰਵਿਦਾਸ ਸਾਧੂ ਸੰਪ੍ਰਦਾਇ ਪੰਜਾਬ (ਰਜਿ: 647) ਜਿਸ ਦੇ ਮੌਜੂਦਾ ਪ੍ਰਧਾਨ ਸੰਤ ਕੁਲਵੰਤ ਰਾਮ ਜੀ ਹਨ, ਉਨਾਂ ਦੀ ਸਰਪ੍ਰਸਤੀ ਹੇਠ ਦਮੜੀ ਸ਼ੋਭਾ ਯਾਤਰਾ ਸੰਪੂਰਨ ਹੋਣ ਤੋਂ ਬਾਅਦ ਮਾਨਯੋਗ ਡੀਸੀ ਸਾਹਿਬ ਜਲੰਧਰ ਨੂੰ ਮੈਮੋਰੰਡਮ ਦੇ ਕੇ ਕਿਹਾ ਕਿ ਇਹ ਲੋਕ ਕੋਣ ਹਨ, ਜੋ ਸਾਡੀ ਸੁਸਾਇਟੀ ਦਾ ਨਾਮ ਵਰਤ ਕੇ 8 ਅਪ੍ਰੈਲ ਨੂੰ ਸ਼ੋਭਾ ਯਾਤਰਾ ਦੀ ਕੋਝੀ ਚਾਲ ਜੋ ਸਿਰਫ ਤੇ ਸਿਰਫ ਸਮਾਜ ਵਿੱਚ ਪਾੜਾ ਪਾਉਣ ਤੋਂ ਬਿਨਾਂ ਕੁਝ ਵੀ ਨਹੀਂ, ਇਸ ਲਈ ਇਨਾਂ ਨੂੰ ਰੋਕ ਕੇ ਜੇਲ ਭੇਜਿਆ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਪੂਰਨ ਸੰਤ ਸਮਾਜ ਅਤੇ ਧਾਰਮਿਕ ਜੱਥੇਬੰਦੀਆਂ ਇਨਾਂ ਦਾ ਡੱਟ ਕੇ ਵਿਰੋਧ ਕਰਨਗੀਆਂ। ਕੋਈ ਵੀ ਕਿਸੇ ਤਰਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ਤੇ ਪ੍ਰਸਾਸ਼ਨ ਜਿੰੰਮੇਵਾਰ ਹੋਵੇਗਾ।

About Post Author

Share and Enjoy !

Shares

Leave a Reply

Your email address will not be published.