ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਕਾਰਡ ਪ੍ਰਧਾਨ ਕੁੰਦਰਾ ਨੇ ਕੀਤਾ ਰਿਲੀਜ਼

Share and Enjoy !

Shares

(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਅੱਜ ਭਾਵਾਧਸ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ’ਚ ਕੱਢੀ ਜਾਣ ਵਾਲੀ 10ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਕਾਰਡ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਵੱਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਭਾਵਾਧਸ ਦੇ ਰਾਸ਼ਟਰੀ ਪ੍ਰਚਾਰ ਮੰਤਰੀ ਨੰਬਰਦਾਰ ਰੋਸ਼ਨ ਹੰਸ ਨੇ ਦੱਸਿਆ ਕਿ ਵਿਸ਼ਾਲ ਸ਼ੋਭਾ ਯਾਤਰਾ 30 ਅਕਤੂਬਰ ਦਿਨ ਸ਼ੁਕਰਵਾਰ ਨੂੰ ਦੁਪਹਿਰ 2:04 ਵਜੇ ਭਗਵਾਨ ਵਾਲਮੀਕਿ ਮੰਦਰ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋਵੇਗੀ, ਜੋ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਭਗਵਾਨ ਵਾਲਮੀਕਿ ਮੰਦਿਰ ਵਿਖੇ ਹੀ ਸਮਾਪਤ ਹੋਵੇਗੀ। ਇਸ ਸ਼ੋਭਾ ਯਾਤਰਾ ’ਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਜੀਵਨ ’ਤੇ ਅਧਾਰਿਤ ਸੁੰਦਰ ਝਾਕੀਆਂ ਦੇ ਦ੍ਰਿਸ਼ ਦੇਖਣ ਯੋਗ ਹੋਣਗੇ ਅਤੇ ਨਾਮੀ ਬੈਂਡ ਵਿਸ਼ੇਸ਼ ਆਕਰਸ਼ਣ ਨਾਲ ਵਿਸ਼ਾਲ ਸ਼ੋਭਾ ਯਾਤਰਾ ਦੀ ਸ਼ਾਨ ਵਧਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜਸੇਵੀ ਸ਼ਿਵ ਕੁਮਾਰ ਸ਼ਿਵਲੀ, ਪਵਨ ਕੁਮਾਰ ਬੱਗਣ, ਲਾਲ ਚੰਦ ਪਾਮੇ, ਮਿਉਂਸੀਪਲ ਕਰਮਚਾਰੀ ਦਲ ਦੇ ਪ੍ਰਧਾਨ ਧਰਮਵੀਰ ਪਾਮੇ, ਰਵੀ ਕੁਮਾਰ ਬਾਲੀ, ਭਾਵਾਧਸ ਪ੍ਰਧਾਨ ਮਿੰਕੂ ਹੰਸ, ਰਾਘਵ ਬੱਗਣ, ਜਸ਼ਨ ਪਾਮੇ, ਸਾਗਰ ਹੰਸ, ਨੀਰਜ ਮੱਟੂ, ਦੀਪਕ ਬੱਗਣ, ਹੈਪੀ ਪਾਮੇ, ਮਨੀਸ਼ ਸਹੋਤਾ ਆਦਿ ਵੀ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.