(ਹਰਪ੍ਰੀਤ ਸਿੰਘ ਕੈਲੇ) ਮਾਛੀਵਾੜਾ ਸਾਹਿਬ। ਸਥਾਨਕ ਕੁਹਾੜਾ ਰੋਡ ਤੇ ਸਥਿਤ ਇੰਦਰਾ ਕਲੋਨੀ ਵਿਖੇ ਮਾਤਾ ਦਾ ਸਲਾਨਾ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ।
ਜਾਗਰਣ ਦੇ ਪ੍ਰਬੰਧਕ ਸੰਗਰਾਮ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਨਰਾਤਿਆਂ ਦੇ ਦਿਨਾਂ ਵਿੱਚ ਇਹ ਮਾਤਾ ਦਾ ਜਾਗਰਣ ਕਰਵਾਇਆ ਗਿਆ ਹੈ। ਇਸ ਮੌਕੇ ਰਾਤ 9 ਵਜੇ ਜੋਤੀ ਪ੍ਰਚੰਡ ਕਰਨ ਦੀ ਰਸਮ ਪੰਡਿਤ ਅਸੋ?ੋਕ ਨਾਗਪਾਲ, ਮੰਗਤ ਰਾਮ ਬੱਤਰਾ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਕੀਤੀ ਗਈ। ਇਸ ਉਪਰੰਤ ਇੰਡੀਅਨ ਆਈਡਲ ਦੇ ਕਲਾਕਾਰ ਵਾਸਤਵ ਕੁਮਾਰ ਗੁਰਦਾਸਪੁਰ ਵੱਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਸਾਰੀ ਰਾਤ ਮਾਤਾ ਦੇ ਭਜਨਾਂ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਪੰਡਾਲ ਨੂੰ ਮਾਤਾ ਅਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨਾਲ ਖੂਬਸੂਰਤ ਸਜਾਇਆ ਗਿਆ। ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸਿੰਦਰ ਕੌਰ ਪ੍ਰਧਾਨ, ਸੰਗਰਾਮ, ਕਰਮਜੀਤ ਸਿੰਘ ਲੋਪੋਂ, ਸ਼ਿੰਦਰ ਪੰਚ, ਕਾਕਾ ਪੰਚ, ਸਾਕਾ, ਨਿਰਮਲ, ਸੂਰਜ, ਨਿੰਜੂ, ਆਂਡੋ ਨਾਥ, ਸੰਤੋਖ, ਭਿੰਦਾ, ਕਾਜੂ, ਸਨਿਆਸੀ, ਲਖਨ, ਛਿੰਦਾ, ਬਸ਼ੀਰ, ਮੁਰਾਦ, ਸਾਗਰ, ਆਕਾਸ਼, ਜੋਤ, ਕਰਨ, ਜਿੰਦੂ, ਸੈਮਲ, ਸੋਨੂੰ, ਸੈਂਬੀ, ਵਿਸਾਲ, ਬਾਦਲ, ਰਾਹੁਲ , ਖਲਨਾਇਕ, ਸੈ?ੈਲੀ ਸੁਨੀਲ, ਸਾਜਨ ਮੀਤਪਾਲ, ਸਾਜਨ ਕਾਲਾ, ਸਲੀਮ, ਅਜੂਬਾ, ਰੋਹਿਤ, ਪੱਪੂ , ਤੂਫ਼ਾਨ ਤੇ ਮਿਤਰੂ ਵੀ ਮੌਜੂਦ ਸਨ।