ਪਿੰਡ ਛੂਛੇਵਾਲ ਵਿਖੇ 17 ਅਕਤੂਬਰ ਨੂੰ ਸਾਲਾਨਾ ਛਿੰਝ ਮੇਲਾ, ਜ਼ਿਲ੍ਹਾ ਪ੍ਰਧਾਨ ਚੌਧਰੀ ਸੰਜੀਵ ਚੇਚੀ ਹੋਣਗੇ ਮੁੱਖ ਮਹਿਮਾਨ

Share and Enjoy !

Shares
ਬਲਾਚੌਰ (ਜਤਿੰਦਰਪਾਲ ਸਿੰਘ ਕਲੇਰ) : ਜੈ ਸਰਕਾਰ ਦੀ, ਸਮੂਹ ਨਗਰ ਦੀ ਸੁੱਖ ਸ਼ਾਂਤੀ ਲਈ ਗੁੱਗਾ ਜਾਹਰ ਪੀਰ ਜੀ ਅਤੇ ਲੱਖ ਦਾਤਾ ਪੀਰ ਜੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਛੂਛੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਲਾਨਾ ਛਿੰਝ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਮਿਤੀ 17 ਅਕਤੂਬਰ 2026 ਦਿਨ ਸ਼ਨੀਵਾਰ ਨੂੰ ਪਿੰਡ ਛੁਛੇਵਾਲ ਵਿਖੇ ਹੋਵੇਗਾ।
ਇਸ ਮੇਲੇ ਦੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਚੌਧਰੀ ਸੰਜੀਵ ਚੇਚੀ ਛੂਛੇਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਸ਼ਿਰਕਤ ਕਰਨਗੇ। ਮੇਲੇ ਨੂੰ ਲੈ ਕੇ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਪਿੰਡ ਛੂਛੇਵਾਲ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੇਲੇ ਵਿੱਚ ਵੱਡੀਆਂ ਕੁਸ਼ਤੀਆਂ ਦਾ ਖਾਸ ਆਕਰਸ਼ਣ ਹੋਵੇਗਾ। ਇਸ ਵਾਰ ਅਖਾੜੇ ਵਿੱਚ ਨਾਮੀ ਪਹਿਲਵਾਨ ਜ਼ੋਰ ਅਜ਼ਮਾਈਸ਼ ਕਰਨਗੇ ਜਿਨ੍ਹਾਂ ਵਿੱਚ ਸੁਦਾਮ ਹੁਸ਼ਿਆਰਪੁਰ, ਰੋਹਿਤ ਲਾਡਪੁਰ ਹਰਿਆਣਾ, ਨੋਨੂੰ ਚੰਡੀਗੜ੍ਹ, ਸੁਮਿਤ ਊਨਾ, ਸੁਰਮੁ ਹੁਸ਼ਿਆਰਪੁਰ, ਜਸ਼ਨ ਭਾਰਟਾ, ਸੁੱਖ ਪਟਿਆਲਾ, ਹੈਪੀ ਮੁੱਲਾਂਪੁਰ ਅਤੇ ਗੌਰਵ ਇੰਦੌਰ ਵਰਗੇ ਮਸ਼ਹੂਰ ਪਹਿਲਵਾਨ ਸ਼ਾਮਲ ਹਨ।
ਪ੍ਰਬੰਧਕਾਂ ਨੇ ਦੱਸਿਆ ਕਿ ਨੋਟ ਦੇ ਤੌਰ ‘ਤੇ ਸਿਰਫ ਨਿਰੋਲ ਸੱਦਾ ਪੱਤਰ ਵਾਲੇ ਅਕਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ ਅਤੇ 3 ਵਜੇ ਤੋਂ ਬਾਅਦ ਕੋਈ ਵੀ ਛੋਟੀ ਕੁਸ਼ਤੀ ਨਹੀਂ ਹੋਵੇਗੀ। ਬਰਾਬਰ ਰਹਿਣ ਵਾਲੇ ਪਹਿਲਵਾਨ ਨੂੰ ਆਪਣੇ ਤੌਰ ‘ਤੇ ਆਉਣ ਜਾਣ ਦਾ ਖਰਚਾ ਦਿੱਤਾ ਜਾਵੇਗਾ। ਛੋਟੀਆਂ ਕੁਸ਼ਤੀਆਂ 3 ਵਜੇ ਤੋਂ ਬਾਅਦ ਨਹੀਂ ਹੋਣਗੀਆਂ ਅਤੇ 3 ਵਜੇ ਤੋਂ ਬਾਅਦ ਸਿਰਫ ਸੱਦਾ ਪੱਤਰ ਵਾਲੇ ਪਹਿਲਵਾਨ ਖੇਡਣਗੇ। ਕੋਈ ਵੀ ਪਹਿਲਵਾਨ ਜਾਂ ਹੋਰ ਦਰਸ਼ਕ ਨਸ਼ਾ ਕਰਕੇ ਅਖਾੜੇ ਵਿੱਚ ਦਾਖਲ ਨਹੀਂ ਹੋਵੇਗਾ। ਕਮੇਟੀ ਦਾ ਫੈਸਲਾ ਆਖਰੀ ਹੋਵੇਗਾ। ਕਿਸੇ ਵੀ ਕੁਸ਼ਤੀ ਦਾ ਕੋਈ ਟਾਈਮ ਨਹੀਂ ਹੋਵੇਗਾ ਕੋਈ ਪੁਆਇੰਟ ਨਹੀਂ ਹੋਵੇਗਾ ਕੁਸ਼ਤੀ ਜਿੱਤ ਹਾਰ ਲਈ ਜਾਵੇਗੀ ਅਤੇ ਕੋਈ ਵੀ ਰਿਵਾਇਤੀ ਖੇਡ ਨਹੀਂ ਹੋਵੇਗੀ।
ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਪਿੰਡ ਛੂਛੇਵਾਲ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

About Post Author

Share and Enjoy !

Shares

Leave a Reply

Your email address will not be published.