ਤੇਜ਼ ਰਫ਼ਤਾਰ ਸਕੂਲੀ ਬੱਸ ਨੇ 12 ਸਾਲਾ ਵਿਦਿਆਰਥਣ ਨੂੰ ਕਈ ਮੀਟਰ ਦੂਰ ਤੱਕ ਘੜੀਸਿਆ

Share and Enjoy !

Shares

(ਸਰਬਜੀਤ ਸਿੰਘ ਸੋਨੀ) ਲੁਧਿਆਣਾ।
ਸਕੂਲ ਤੋਂ ਘਰ ਪਰਤ ਰਹੀ 12 ਸਾਲਾ ਵਿਦਿਆਰਥਣ ਨੂੰ ਤੇਜ਼ ਰਫ਼ਤਾਰ ਸਕੂਲ ਬੱਸ ਨੇ ਪਿੱਛੋਂ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਦਿਆਰਥਣ ਸਾਈਕਲ ਸਮੇਤ ਸੜਕ ’ਤੇ ਡਿੱਗ ਪਈ ਤੇ ਬੱਸ ਉਸ ਦੇ ਉੱਪਰੋਂ ਲੰਘ ਗਈ। ਹਾਦਸੇ ਤੋਂ ਬਾਅਦ ਵੀ ਬੱਸ ਚਾਲਕ ਨੇ ਵਾਹਨ ਨਹੀਂ ਰੋਕਿਆ ਤੇ ਬੱਚੀ ਨੂੰ ਕਾਫੀ ਦੂਰੀ ਤਕ ਘੜੀਸਦਾ ਲੈ ਗਿਆ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖ਼ਮੀ ਵਿਦਿਆਰਥਣ ਨੂੰ ਖੂਨ ਨਾਲ ਲਥਪਥ ਹਾਲਤ ’ਚ ਅਗਰ ਨਗਰ ਸਥਿਤ ਰਘੁਨਾਥ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰ ਮੁਤਾਬਕ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਵਿਦਿਆਰਥਣ ਲੁਧਿਆਣਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਮੰਗਲਵਾਰ ਨੂੰ ਛੁੱਟੀ ਹੋਣ ਤੋਂ ਬਾਅਦ ਉਹ ਸਾਈਕਲ ’ਤੇ ਆਪਣੇ ਘਰ ਵੱਲ ਜਾ ਰਹੀ ਸੀ। ਉਹ ਸੜਕ ਦੇ ਕਿਨਾਰੇ ਸਾਈਕਲ ਚਲਾ ਰਹੀ ਸੀ। ਇਸੇ ਦੌਰਾਨ ਪਿੱਛੋਂ ਬਸੰਤ ਸਿਟੀ ਸਥਿਤ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਦੀ ਬੱਸ ਆਈ, ਜਿਸ ਵਿਚ ਕਰੀਬ 20 ਤੋਂ 22 ਬੱਚੇ ਸਵਾਰ ਸਨ। ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਬੱਸ ਸਾਈਕਲ ਸਵਾਰ ਵਿਦਿਆਰਥਣ ਦੇ ਪਿੱਛੇ ਆ ਰਹੀ ਸੀ। ਕੁਝ ਹੀ ਪਲਾਂ ਬਾਅਦ ਬੱਸ ਚਾਲਕ ਨੇ ਰਫ਼ਤਾਰ ਵਧਾਈ ਤੇ ਅੱਗੇ ਜਾ ਰਹੀ ਬੱਚੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਬੱਚੀ ਸਾਈਕਲ ਸਮੇਤ ਸੜਕ ’ਤੇ ਡਿੱਗ ਪਈ। ਇਸ ਤੋਂ ਬਾਅਦ ਬੱਸ ਉਸ ਦੇ ਉੱਪਰੋਂ ਲੰਘ ਗਈ। ਖੁਸ਼ਕਿਸਮਤੀ ਨਾਲ ਬੱਚੀ ਬੱਸ ਦੇ ਟਾਇਰਾਂ ਹੇਠਾਂ ਆਉਣ ਤੋਂ ਬਚ ਗਈ, ਪਰ ਬੱਸ ਚਾਲਕ ਨੇ ਵਾਹਨ ਰੋਕਣ ਦੀ ਬਜਾਏ ਉਸ ਨੂੰ ਕਈ ਮੀਟਰ ਤਕ ਘਸੀਟਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਲੋਕਾਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ। ਪਰਿਵਾਰ ਮੁਤਾਬਕ ਬੱਚੀ ਦੀ ਮਾਂ ਰਘੁਨਾਥ ਹਸਪਤਾਲ ’ਚ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦੀ ਹੈ, ਜਦਕਿ ਉਸ ਦਾ ਪਿਤਾ ਦਿਹਾੜੀਦਾਰ ਮਜ਼ਦੂਰ ਹੈ। ਹਾਦਸੇ ਤੋਂ ਬਾਅਦ ਪਰਿਵਾਰ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੈ। ਪੁਲਿਸ ਇਸ ਮਾਮਲੇ ਵਿੱਚ ਲਗਾਤਾਰ ਕਾਰਵਾਈ ਕਰ ਰਹੀ ਹੈ।

About Post Author

Share and Enjoy !

Shares

Leave a Reply

Your email address will not be published.