ਥਾਣਾ 4 ਦੀ ਪੁਲਿਸ ਨੇ ਹੈਰੋਇਨ ਸਣੇ ਤਸਕਰ ਕੀਤਾ ਗ੍ਰਿਫਤਾਰ

Share and Enjoy !

Shares


(ਸਰਬਜੀਤ ਸਿੰਘ ਸੋਨੀ) ਲੁਧਿਆਣਾ। ਥਾਣਾ ਡਿਵੀਜ਼ਨ 4 ਦੀ ਪੁਲਿਸ ਪਾਰਟੀ ਨੇ ਆਪਣੇ ਇਲਾਕੇ ਚ ਛਾਪੇਮਾਰੀ ਦੌਰਾਨ ਇਕ ਨਸ਼ਾ ਤਸਕਰ ਨੂੰ 15 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਥਾਣਾ ਡਿਵੀਜ਼ਨ 4 ਦੇ ਐਸ.ਐਚ.ਓ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੇ ਏ.ਐਸ.ਆਈ ਜੀਵਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਓਹਨਾ ਦੇ ਇਲਾਕੇ ਚ ਇਕ ਨਸ਼ਾ ਤਸਕਰ ਭਾਰੀ ਮਾਤਰਾ ਚ ਹੈਰੋਇਨ ਸਪਲਾਈ ਕਰਨ ਲਈ ਆਇਆ ਹੋਇਆ ਹੈ। ਓਹਨਾ ਨੇ ਤੁਰੰਤ ਆਪਣੇ ਇਲਾਕੇ ਚ ਟਰੈਪ ਲਗਾ ਕੇ ਉਕਤ ਤਸਕਰ ਨੂੰ ਹੈਰੋਇਨ ਸਣੇ ਕਾਬੂ ਕਰ ਲਿਆ ਮੁਲਜਮ ਦੀ ਪਹਿਚਾਣ ਘਾਟੀ ਮੁਹੱਲਾ ਨਿਵਾਸੀ ਵਰੁਣ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

About Post Author

Share and Enjoy !

Shares

Leave a Reply

Your email address will not be published.