ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਨੂੰ ਸਮਰਪਿਤ ਭਾਜਪਾ ਨੇ ਕੱਢੀ ‘ਸੇਵਾ ਜੋਤੀ ਯਾਤਰਾ’

Share and Enjoy !

Shares

ਸੰਗਰੂਰ, 7 ਅਕਤੂਬਰ (ਜਗਸੀਰ ਸਿੰਘ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਅਤੇ ਦੇਸ਼ ਦੀ ਸੇਵਾ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਵੱਲੋਂ ‘ਸੇਵਾ ਜੋਤੀ ਯਾਤਰਾ’ ਦਾ ਆਯੋਜਨ ਕੀਤਾ ਗਿਆ। ਯਾਤਰਾ ਦੀ ਅਗਵਾਈ ਭਾਜਪਾ ਪੰਜਾਬ ਦੀ ਮਹਿਲਾ ਮੋਰਚਾ ਪ੍ਰਧਾਨ ਬੀਬਾ ਜੈ ਇੰਦਰ ਕੌਰ, ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ ਅਤੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਕੀਤੀ। ਇਸ ਦੌਰਾਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਜ਼ਿਲ੍ਹਾ ਦਫ਼ਤਰ ਵਿਖੇ ਇਕੱਠੇ ਹੋਏ।

ਇਸ ਮੌਕੇ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਇਸ ਤੋਂ ਬਾਅਦ ਭਾਜਪਾ ਦਫ਼ਤਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ‘ਸੇਵਾ ਜੋਤੀ ਯਾਤਰਾ’ ਕੱਢੀ ਗਈ, ਜੋ ਸੰਗਰੂਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਘੀ।

ਇਸ ਮੌਕੇ ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੇ 25 ਸਾਲਾਂ ਦਾ ਜਨਸੇਵਾ ਦਾ ਸਫ਼ਰ ਸਮਰਪਣ, ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਭਾਜਪਾ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ।

ਸ੍ਰੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ‘ਸੇਵਾ ਜੋਤੀ ਯਾਤਰਾ’ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਤੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਗਿਆ ਹੈ।

ਸ੍ਰੀ ਸਰਜੀਵਨ ਜਿੰਦਲ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ-1 ਦੇ ਭਾਜਪਾ ਵਰਕਰਾਂ ਨੇ ‘ਸੇਵਾ ਜੋਤੀ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਪੂਰੇ ਜੋਸ਼ ਅਤੇ ਸਮਰਪਣ ਨਾਲ ਭਾਗ ਲਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ‘ਸੇਵਾ ਹੀ ਸੰਗਠਨ’ ਦੇ ਮੰਤਰ ਨਾਲ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਯਾਤਰਾ ਵਿੱਚ ਸ਼ਾਮਲ ਹੋਏ ਸਾਰੇ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ. ਓਂਕਾਰ ਸਿੰਘ ਸਿੱਧੂ, ਸਤਵੰਤ ਪੂਨੀਆਂ, ਗਿਆਨ ਸਿੰਘ ਮਾਨ, ਅਮਨਦੀਪ ਪੂਨੀਆਂ, ਸੁਰਿੰਦਰ ਸ਼ਰਮਾ, ਵਿਜੈ ਸਾਹਨੀ, ਪਰਮਜੀਤ ਭਿੰਦੀ, ਨਵਦੀਪ ਸ਼ਰਮਾ, ਨੀਰੂ ਸਿੰਗਲਾ, ਪ੍ਰਮਿੰਦਰ ਕੌਰ, ਸ਼ਰਲਾ ਦੇਵੀ, ਕਿਰਪਾ ਰਾਮ, ਡਾ. ਭਗਵਾਨ ਸਿੰਘ, ਸੁਰੇਸ਼ ਬੇਦੀ, ਗੁਰਜੀਤ ਸਿੰਘ ਘਨੌਰੀ, ਪ੍ਰਦੀਪ ਗਰਗ, ਭੁਪੇਸ਼ ਜਿੰਦਲ, ਵਿਵੇਕ ਕਾਂਸਲ, ਪਰਮਿੰਦਰ ਸਿੰਘ ਪਿੰਕੀ, ਗੁਰਪ੍ਰੀਤ ਸਿੰਘ, ਸਤਪਾਲ ਅਕੋਈ, ਸੁਰਜੀਤ ਸਿੰਘ ਸਿੱਧੂ, ਨਰਿੰਦਰ ਗੁਪਤਾ, ਪੂਨਮ ਰਾਣੀ, ਬਲਜੀਤ ਕੌਰ ਜੀਤੀ, ਰਜਿੰਦਰ ਸਿੰਘ, ਆਵਾ ਸਿੰਘ, ਪ੍ਰਤਾਪ ਢਿੱਲੋਂ, ਅਮੀਰ ਸਿੰਘ, ਨਰਪਿੰਦਰ ਗੋਰਾ, ਤਰੁਵਰ ਸਿੰਗਲਾ, ਜਗਜੀਤ ਜਵੰਧਾ, ਰੋਮੀ ਗੋਇਲ, ਜਗਸੀਰ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਮਿੱਤਲ, ਜਤਿੰਦਰ ਸਿੰਗਲਾ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਹੇਪੀ, ਭਗਵੰਤ ਸਿੰਘ, ਕੌਸਲ ਕੁਮਾਰ ਸ਼ਰਮਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਰਹੇ।

About Post Author

Share and Enjoy !

Shares

Leave a Reply

Your email address will not be published.