ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਮੰਡੀ ਚ ਜਿਮੀਦਾਰਾਂ ਨੂੰ ਪ੍ਰੇਸ਼ਾਨ ਨਾ ਹੋਣਾ ਪਏ —-ਲੋਹਟੀਆ

Share and Enjoy !

Shares
ਲਸਾੜਾ/ਫਿਲੋਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੀਆਂ ਅਨਾਜ ਮੰਡੀਆਂ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਸੋਚ ਹੈ ਕਿ ਅੰਨਦਾਤਾ ਮੰਡੀਆਂ ਵਿੱਚ ਖੱਜਲ ਨਾ ਹੋਵੇ ਤੇ ਉਸ ਕਿਸਾਨ ਨੂੰ ਸਮੇ ਸਿਰ ਫਸਲ ਦੀ ਅਦਾਇਗੀ ਹੋ ਸਕੇ ਇਹ ਵਿਚਾਰ ਮੈਡਮ ਹਰਜੋਤ ਕੌਰ ਲੋਹਟੀਆ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਿਲੌਰ ਲਸਾੜਾ ਵਿਖੇ ਦਾਣਾ ਮੰਡੀ ਵਿੱਚ ਫਸਲ ਦੀ ਖਰੀਦ ਸ਼ੁਰੂਆਤ ਕਰਨ ਮਗਰੋ ਗੱਲਬਾਤ ਕਰਦਿਆ ਕੀਤਾ ਮੈਡਮ ਹਰਜੋਤ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਝੋਨਾ ਲਿਆਉਣ ਤੋਂ ਪਹਿਲਾਂ ਪੂਰਾ ਸੁਕਾ ਕੇ ਲਿਆਂਦਾ ਜਾਵੇ ਝੋਨੇ ਦੀ ਫਸਲ ਦੀ ਨਮੀ ਮੰਡੀ ਵਿਚ 17%ਮਾਪੀ ਗਈ ਹੈ ਸੁੱਕਾ ਝੋਨਾ ਲਿਆਉਣ ਉਪਰੰਤ ਤੁਹਾਡੀ ਫਸਲ ਦੀ ਜਲਦ ਖਰੀਦ ਹੋਵੇਗੀ ਤੇ ਤੁਸੀ ਸਮੇ ਸਿਰ ਵੇਲੇ ਹੋ ਸਕਦੇ ਹੋ ਗਿੱਲੇ ਝੋਨੇ ਕਾਰਨ ਤੁਹਾਡੀ ਸਮੱਸਿਆ ਵੱਧ ਸਕਦੀ ਹੈ ਇਸ ਕਰਕੇ ਝੋਨੇ ਨੂੰ ਸੁਕਣ ਤੱਕ ਦੀ ਕਟਾਈ ਕਰਵਾਈ ਜਾਵੇ ਤੇ ਉਨਾ ਕਿਹਾ ਕਿ ਹਮੇਸ਼ਾਂ ਮੰਡੀਆਂ ਚ ਕਿਸਾਨਾਂ ਦੀਆਂ ਰੋਣਕਾਂ ਲੱਗੀਆ ਰਹਿਣ ਤੇ ਫਸਲਾਂ ਲਿਆਉਦੇ ਰਹਿਣ, ਇਸ ਮੋਕੇ ਉਨਾ ਨੇ ਆੜਤੀਆਂ ਅਤੇ ਮਜਦੂਰਾਂ ਨੂੰ ਮਠਿਆਈ ਵੰਡ ਕੇ ਇਸ ਕਾਰਜ ਦੀ ਆਰੰਭਤਾ ਕੀਤੀ ਗਈ ਇਸ ਮੌਕੇ ਧਰਮਿੰਦਰ ਸਿੰਘ ਹਲਕਾ ਕੋਆਰਡੀਨੇਟਰ,ਦਲਜੀਤ ਸਿੰਘ ਹਲਕਾ ਕੋਆਰਡੀਨੇਟਰ,ਪੰਕਜ ਲੋਹਟੀਆ ਮੁਕੰਦਪੁਰ,ਰਸ਼ਪਾਲ ਸਿੰਘ ਬਲਾਕ ਕੋਆਰਡੀਨੇਟਰ,ਭੁਪਿੰਦਰ ਸਿੰਘ,ਪਰਮਜੀਤ,ਜਤਿੰਦਰ ਕੁਮਾਰ ਜੋਨੀ ਸੋਢੋ,,ਮਨਜੀਤ ਪੁਆਰੀ,ਸੋਨੂੰ ਸਰਪੰਚ ਦਿਆਲਪੁਰ,ਪਰਮਿੰਦਰ ਮਾਹਲ,ਪਵਿੱਤਰਜੀਤ ਸਿੰਘ ਯੂਥ ਬਲਾਕ ਕੋਆਰਡੀਨੇਟਰ ਲਸਾੜਾ ਆਦਿ ਹਾਜ਼ਰ ਸਨ|

About Post Author

Share and Enjoy !

Shares

Leave a Reply

Your email address will not be published.