
ਲਸਾੜਾ/ਫਿਲੋਰ : ਸੂਬੇ ਦੀ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤਿਆਂ ਤੋ ਹਲਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ ਬਲਦੇਵ ਸਿੰਘ ਖੈਹਿਰਾ ਸਾ ਵਿਧਾਇਕ ਫਿਲੋਰ ਵਲੋਂ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕੰਮਾਂ ਬਾਰੇ ਹਲਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਕਿਹਾ ਕਿ ਜੋ ਕਾਰਜ ਅਕਾਲੀ ਦਲ ਸਰਕਾਰ ਦੇ ਵੇਲੇ ਹੋਏ ਮੁੜਕੇ ਨਾ ਕਾਂਗਰਸ ਅਤੇ ਨਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋ ਹੋਏ ਖੈਹਿਰਾ ਨੇ ਲੋਕਾਂ ਨਾਲ ਡੋਰ ਟੂ ਡੋਰ ਵਿਚਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਾਲਾ ਦੌਰ ਬਹੁਤ ਜਲਦ ਆਉਣ ਵਾਲਾ ਹੈ, ਉਨਾ ਆਖਿਆ ਕਿ ਆਪ ਦੀ ਸਰਕਾਰ ਨੇ ਸੂਬੇ ਨੂੰ ਹੱਦ ਤੋਂ ਵੱਧ ਕਰਜਾਈ ਕਰ ਦਿਤਾ ਜਿੰਨਾ ਕਰਜਾ ਆਪ ਦੇ ਲੀਡਰਾਂ ਨੇ ਪੰਜਾਬ ਦੇ ਕਰ ਦਿਤਾ ਸ਼ਾਇਦ ਇੰਨਾ ਕਰਜਾ ਸੱਤਰ ਸਾਲ ਵਿੱਚ ਪਹਿਲਾਂ ਆਈਆਂ ਸਰਕਾਰਾਂ ਨੇ ਨਹੀ ਹੋਣ ਦਿਤਾ ਸੀ ਉਨਾ ਕਿਹਾ ਪੰਜਾਬ ਦਾ ਰਿਮੋਟ ਕੰਟਰੋਲ ਦਿਲੀ ਵਾਲਿਆਂ ਦੇ ਹੱਥ ਵਿਚ ਹੈ ਜਿਥੇ ਉਨਾਂ ਨੂੰ ਆਪਣਾ ਫਾਇਦਾ ਮਿਲਦਾ ਉਥੇ ਬਟਨ ਦੱਬ ਦਿੰਦੇ ਆ ।ਪੰਜਾਬ ਦੇ 92 ਵਿਧਾਇਕ ਅੱਖਾਂ ਮੀਟਕੇ ਸਭ ਕੁਝ ਦੇਖੀ ਜਾਂਦੇ ਆ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਪੰਜਾਬ ਨੂੰ ਇਕ ਨੰਬਰ ਤੇ ਲਿਆਉਣਾ ਚਾਹੁੰਦੇ ਹੋ ਤਾਂ 2027 ਵਿੱਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਲਿਆ ਕੇ ਉਹ ਸੁਨਹਿਰੀ ਪੰਜਾਬ ਦੀ ਸ਼ੁਰੂਆਤ ਕਰਨ ਚ ਤੁਹਾਡੇ ਸਹਿਯੋਗ ਦੀ ਲੋੜ ਹੈ ਆਸ ਕਰਦਾ ਹਾਂ ਕਿ 2027 ਚ ਮੁੜ ਪੰਜਾਬ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਦੇਕੇ ਪੰਜਾਬ ਨੂੰ ਖੁਸ਼ਹਾਲ ਬਣਾਉਗੇ ਉਨਾ ਡੋਰ ਟੂ ਡੋਰ ਹੋਕੇ ਫਿਲੌਰ ਦੇ ਲੋਕਾਂ ਵਲੋ ਮਿਲੇ ਮਾਣ ਸਤਿਕਾਰ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਮੈਂਬਰ ਸਾਹਿਬਾਨ ਹਾਜ਼ਰ ਸਨ|