ਸਮਿਤ ਸਿੰਘ ਮਾਨ ਨੇ ਪ੍ਰਗਟ ਸਿੰਘ ਨੂੰ ਦਿੱਤੀ ਮੁਬਾਰਕਬਾਦ

Share and Enjoy !

Shares

– ਮੁਬਾਰਕਬਾਦ ਲਈ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ’ਤੇ ਸਮਿਤ ਮਾਨ ਦਾ ਕੀਤਾ ਧੰਨਵਾਦ
(ਰਵਿੰਦਰ ਸਿੰਘ ਰੇਸ਼ਮ) ਅਮਰਗੜ੍ਹ। ਅਮਰਗੜ੍ਹ ਕਾਂਗਰਸ ਹਲਕਾ ਇੰਚਾਰਜ ਤੇ ਪਾਰਟੀ ਦੇ ਰਾਸ਼ਟਰੀ ਬੁਲਾਰੇ ਸਮਿਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਨਵੇਂ ਨਿਯੁਕਤ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਆਪਣੇ ਪਰਿਵਾਰ ਸਹਿਤ ਮਿਲ ਕੇ ਮੁਬਾਰਕਬਾਦ ਦਿੰਦਿਆਂ ਇੱਕ ਖਾਸ ਮੁਲਾਕਾਤ ਕੀਤੀ। ਸਮਿਤ ਸਿੰਘ ਮਾਨ ਨੇ ਪਰਿਵਾਰ ਸਹਿਤ ਮਿਲ ਕੇ ਉਹਨਾਂ ਨੂੰ ਵਧਾਈ ਦਿੱਤੀ। ਇਸ ਵਧਾਈ ਦਾ ਧੰਨਵਾਦ ਪਰਗਟ ਸਿੰਘ ਜੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਸਮਿਤ ਸਿੰਘ ਤੇ ਉਹਨਾਂ ਦੀ ਧਰਮਪਤਨੀ ਨੂੰ ਮਿਲ ਕੇ ਖ਼ੁਦ ਸਾਂਝਾ ਕੀਤਾ ’ਤੇ ਉਹਨਾਂ ਦਾ ਧੰਨਵਾਦ ਕੀਤਾ।
ਸਮਿਤ ਸਿੰਘ ਮਾਨ ਨੇ ਕਿਹਾ ਕਿ ਪਰਗਟ ਸਿੰਘ ਦੀ ਨਿਯੁਕਤੀ ਤੋਂ ਬਾਅਦ ਅਮਰਗੜ੍ਹ ਹਲਕੇ ਦੇ ਸਾਰੇ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਖੁਸ਼ੀ ਮਨਾਈ। ਉਹਨਾਂ ਕਿਹਾ ਕਿ ਅਮਰਗੜ੍ਹ ਹਲਕੇ ਲਈ ’ਤੇ ਆਉਣ ਵਾਲੇ ਸਮੇਂ ਲਈ ਇਹ ਬੜੀ ਖੁਸ਼ਹਾਲੀ ਦਾ ਪ੍ਰਤੀਕ ਹੈ।

About Post Author

Share and Enjoy !

Shares

Leave a Reply

Your email address will not be published.