ਜਹਾਜ਼ ’ਤੇ ਚੜ੍ਹ ਕੇ ਹੁੱਲੜਬਾਜ਼ੀ ਕਰਨ ਵਾਲਾ ਨਾਬਾਲਗ ਵਿਦਿਆਰਥੀ ਪੰਜਾਬ ਪੁਲਿਸ ਨੇ ਮੰਡੀ ਤੋਂ ਫੜਿਆ

Share and Enjoy !

Shares

 ਮਾਮਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ

ਹਿਮਾਚਲ ਪ੍ਰਦੇਸ਼। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ’ਚ ਹੋਈ ਹਿੰਸਾ ਅਤੇ ਹੰਗਾਮੇ ਦੇ ਮਾਮਲੇ ’ਚ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਇਕ ਨਾਬਾਲਗ ਮੁਲਜ਼ਮ ਨੂੰ ਫੜਿਆ ਹੈ। ਮੁਲਜ਼ਮ ਦੇ ਪਿਤਾ ਮੰਡੀ ’ਚ ਇਕ ਸਰਕਾਰੀ ਦਫਤਰ ’ਚ ਤਾਇਨਾਤ ਹਨ। ਹਾਲਾਂਕਿ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੈ। ਬੀਤੇ ਦਿਨੀਂ ਐੱਲਪੀਯੂ ਕੈਂਪਸ ’ਚ ਹੋਏ ਹਿੰਸਕ ਪ੍ਰਦਰਸ਼ਨ ਦੌਰਾਨ ਇਸ ਨਾਬਾਲਗ ’ਤੇ ਕਾਲਜ ਕੈਂਪਸ ’ਚ ਰੱਖੇ ਇਕ ਡੈਮੋ (ਪ੍ਰਦਰਸ਼ਨੀ) ਜਹਾਜ਼ ’ਤੇ ਚੜ੍ਹ ਕੇ ਹੁੱਲੜਬਾਜ਼ੀ ਕਰਨ ਤੇ ਵਿਵਸਥਾ ਵਿਗਾੜਨ ਦਾ ਦੋਸ਼ ਹੈ।
ਪੰਜਾਬ ਪੁਲਿਸ ਗੁਪਤ ਸੂਚਨਾ ਦੇ ਆਧਾਰ ’ਤੇ ਮੰਡੀ ਪਹੁੰਚੀ ਤੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਮੁਲਜ਼ਮ ਨੂੰ ਹਿਰਾਸਤ ’ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਯੂਨੀਵਰਸਿਟੀ ’ਚ ਹੁੱਲੜਬਾਜ਼ੀ ’ਚ ਸ਼ਾਮਲ ਸੀ ਅਤੇ ਬਾਅਦ ’ਚ ਮੰਡੀ ਸਥਿਤ ਆਪਣੇ ਘਰ ਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਵਿਦਿਆਰਥੀ ਐੱਲਪੀਯੂ ’ਚ ਬੀ.ਟੈੱਕ ਦਾ ਸਿਖਿਆਰਥੀ ਹੈ। ਬੀਤੇ ਦਿਨੀਂ ਐੱਲਪੀਯੂ ’ਚ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ ’ਚ ਹੰਗਾਮਾ ਹੋਇਆ ਸੀ, ਜੋ ਹਿੰਸਕ ਹੋ ਗਿਆ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਵਾਹਨ ਸਮੇਤ ਯੂਨੀਵਰਸਿਟੀ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ।

About Post Author

Share and Enjoy !

Shares

Leave a Reply

Your email address will not be published.