
– ਖੂਨਦਾਨ ਕੈਂਪ ਦਾ ਸੰਤ ਬਾਬਾ ਗੁਰਚਰਨ ਸਿੰਘ ਨਿਰਮਲ ਕੁਟੀਆ ਪੰਡਵਾ ਵਾਲਿਆ ਨੇ ਕੀਤਾ ਉਦਘਾਟਨ
– ਨੌਜਵਾਨਾਂ ਨੇ 81 ਯੂਨਿਟ ਕੀਤਾ ਖੂਨਦਾਨ, ਮੈਡਲ, ਗਿਫਟ ਅਤੇ ਸਰਟੀਫਿਕੇਟ ਦੇ ਕੇ ਨਵਾਜਿਆ
(ਰਣਜੀਤ ਕਲਸੀ) ਗੁਰਾਇਆ। ਗੁਰਾਇਆ ਦੇ ਸੰਧੂ ਕੰਪਲੈਕਸ਼ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਬੇਟੀਆਂ ਹਰਲੀਨ ਕੌਰ ਅਤੇ ਹਰਮਾਇਆ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਗੁਰਾਇਆ ਬਲੱਡ ਸੇਵਾ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਦਾਣਾ ਮੰਡੀ, ਗੁਰਾਇਆ ਗੁਰਾਇਆ ਐਬੂਲੈਂਸ ਸੇਵਾ, ਰੋਟਰੀ ਕਲੱਬ, ਗੁਰਾਇਆ ਲਾਈਨ ਕਲੱਬ ਗੁਰਾਇਆ, ਇੰਨਰਵ੍ਹੀਲ ਕਲੱਬ ਗੁਰਾਇਆ ਅਤੇ ਬੁੱਢਾ ਦਲ ਫੁੱਟਬਾਲ ਕਲੱਬ ਗੁਰਾਇਆ ਦੇ ਸਹਿਯੋਗ ਨਾਲ ਕੁਲਵਿੰਦਰ ਸਿੰਘ ਸੰਧੂ ਦੀ ਦੇਖ ਰੇਖ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਕੈਂਪ ਤੋਂ ਪਹਿਲਾ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥਿਆਂ ਵੱਲੋਂ ਕੀਰਤਨ ਸਰਵਣ ਕਰਦੇ ਹੋਏ ਆਈ ਹੋਈ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਿਆ ਗਿਆ। ਉਕਤ ਕੈਂਪ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਨਿਰਮਲ ਕੁਟੀਆ ਪੰਡਵਾ ਵਾਲਿਆ ਨੇ ਆਪਣੇ ਕਰਕਮਲਾਂ ਅਤੇ ਰਿਬਨ ਕੱਟ ਕੇ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਹੈਪੀ ਮਾਹੀ ਨੇ ਦੱਸਿਆ ਕਿ ਗੁਰਾਇਆਂ ਦੇ ਸੰਧੂ ਕੰਪਲੈਕਸ ਚ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਨੌਜਵਾਨਾਂ ਨੇ ਕੁੱਲ 81 ਖੂਨ ਦਾਨੀਆਂ ਨੇ ਖੂਨਦਾਨ ਕੀਤਾ। ਉਹਨਾਂ ਦੱਸਿਆ ਕਿ ਇਸ ਖੂਨਦਾਨ ਕੈਂਪ ਨੂੰ ਗੁਰਾਇਆ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਅਤੇ ਸਿਆਸੀ ਪਾਰਟੀਆਂ, ਸ਼ਹਿਰ ਨਿਵਾਸੀਆਂ, ਸਮਾਜ ਸੇਵੀ ਸੰਸਥਾਵਾਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਜਿਸ ਨਾਲ ਇਹ ਖੂਨਦਾਨ ਕੈਂਪ ਸੰਪੂਰਨ ਹੋ ਪਾਇਆ ਹੈ।
ਇਨਰਵ੍ਹੀਲ ਕਲੱਬ ਦੀ ਪ੍ਰਧਾਨ ਹੇਮਾ ਕਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮਨਮੋਹਣ ਕੌਰ ਸੂਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੂਨਦਾਨ ਇਕ ਮਹਾ ਦਾਨ ਹੈ ਅਤੇ ਨੌਜਵਾਨ ਪੀੜੀ ਨੂੰ ਨਸ਼ੇ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ। ਕੁਲਵਿੰਦਰ ਸਿੰਘ ਸੰਧੂ ਬਹੁਤ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਇਕ ਨੇਕ ਉਪਰਾਲਾ ਕੀਤਾ ਹੈ। ਕੁਲਵਿੰਦਰ ਸਿੰਘ ਸੰਧੂ ਨੇ ਖੂਨਦਾਨ ਕੈਂਪ ਵਿੱਚ ਪਹੁੰਚ ਤੇ ਸਾਰਿਆਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਸਾਰਿਆਂ ਦੀ ਮਿਹਨਤ ਸਦਕਾ ਹੀ ਇਹ ਖੂਨਦਾਨ ਕੈਂਪ ਸੰਪੂਰਨ ਹੋਇਆ ਹੈ। ਇਸ ਮੌਕੇ ਤੇ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਫਿਲੋਰ, ਅਕਾਲੀ ਆਗੂ ਗੁਰਪ੍ਰੀਤ ਕੌਰ ਥਿਆੜਾ, ਭਾਜਪਾ ਆਗੂ ਰਾਜਾ ਅਟਵਾਲ, ਭਾਵਨਾ ਖਹਿਰਾ, ਅਕਾਲੀ ਆਗੂ ਡਾ. ਕੁਲਦੀਪ ਰਾਏ, ਹਰਜਿੰਦਰ ਸਿੰਘ ਲੱਲੀਆਂ ਨੂੰ ਐਸਜੀਪੀਸੀ ਮੈਂਬਰ, ਅਕਾਲੀ ਆਗੂ ਮੁਖਤਿਆਰ ਸਿੰਘ ਗਹੀਰ, ਕੁਲਦੀਪ ਸਿੰਘ ਸੈਹਬੀ, ਸੁਰਿੰਦਰ ਸਿੰਘ ਘਟੌੜਾ, ਸੁਖਵਿੰਦਰ ਸਿੰਘ ਕੁੰਦੀ, ਹਰਪ੍ਰੀਤ ਸਿੰਘ ਲਵਲੀ, ਰਣਜੀਤ ਸਿੰਘ ਵਿਰਦੀ, ਹਰਪ੍ਰੀਤ ਸਿੰਘ ਪ੍ਰਿੰਸ ਵਿਕਾਸ ਸ਼ਰਮਾ, ਬੀਬੀ ਰਣਜੀਤ ਕੌਰ ਰੁੜਕਾ, ਅਨੂਪ ਬੰਗੜ, ਭਾਜਪਾ ਮੰਡਲ ਪ੍ਰਧਾਨ ਵਿਪਨ ਆਨੰਦ, ਫੁਟਬਾਲ ਕਲੱਬ ਦੇ ਪ੍ਰਧਾਨ ਬਹਾਦਰ ਸਿੰਘ ਘਟੌੜਾ, ਸਮਾਜ ਸੇਵੀ ਅਜੈ ਮਾਟਾ, ਸਮਾਜ ਸੇਵਕ ਰਾਜਨ ਮੱਕੜ, ਰਵਿੰਦਰ ਗੋਇਲ, ਚੰਦਰਮੋਹਨ ਗੋਇਲ, ਪ੍ਰਮੋਦ ਕੌਸ਼ਲ ਰੋਮੀ, ਕੌਂਸਲਰ ਮਨੋਜ ਗੋਗਨਾ ਕੌਂਸਲਰ ਰਾਹੁਲ ਪੁੰਜ, ਕੌਂਸਲਰ ਜਸਬੀਰ ਸਿੰਘ ਘਟਾਉਣਾ, ਕੌਂਸਲਰ ਕਸ਼ਿਸ਼ ਹੀਰ, ਆਪ ਆਗੂ ਸੰਜੀਵ ਹੀਰ, ਬਲਜਿੰਦਰ ਕਾਲਾ, ਰਾਕੇਸ਼ ਦੁੱਗਲ, ਹਰਜਿੰਦਰ ਸਿੰਘ ਘਟੌੜਾ ਬਿੱਲਾ, ਅਸ਼ੋਕ ਕੁਮਾਰ ਗੁਗਨਾਨੀ , ਵਿਜੇ ਸ਼ਰਮਾ ਮੋਰੋਵਾਲੀਆ, ਮਨੋਹਰ ਲਾਲ ਕਾਲੜਾ, ਪਵਨ ਸ਼ਰਮਾ, ਸੁਨੀਲ ਕੁਮਾਰ ਸਨੀ, ਗੁਰਪ੍ਰੀਤ ਬੋਪਾਰਾਏ, ਦਯਾ ਸ਼ੰਕਰ, ਅਮਰਜੀਤ ਸਿੰਘ ਢੇਸੀ, ਐਡਵੋਕੇਟ ਅਸ਼ਵਨੀ ਕੁਮਾਰ, ਬਾਰ ਕੌਸਲ ਦੇ ਪ੍ਰਧਾਨ ਅਜੈ ਫਿਲੌਰ, ਭਾਜਪਾ ਆਗੂ ਅਜੈ ਪੁੰਜ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।