11 ਅਕਤੂਬਰ ਨੂੰ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀ ਸ਼ੇਰ ਦੇ ਬਰਸੀ ਸਮਾਗਮ ਚ ਸ਼ਾਮਲ ਹੋਣ ਦਾ ਐਲਾਨ 

Share and Enjoy !

Shares
(ਕੌਸ਼ਲ ਮੱਲ੍ਹਾ) ਹਠੂਰ: ਜ਼ਮੀਨੀ ਘੋਲ ਦੇ ਸ਼ਹੀਦ ਪਿਰਥੀਪਾਲ ਸਿੰਘ ਚੱਕ ਅਲੀ ਸ਼ੇਰ ਦੀ 16 ਵੀਂ  ਬਰਸੀ ਤੇ 11 ਅਕਤੂਬਰ ਨੂੰ ਉਨ੍ਹਾਂ ਦੇ  ਮਾਨਸਾ ਜ਼ਿਲੇ ਦੇ ਪਿੰਡ ਚੱਕ ਅਲੀ ਸ਼ੇਰ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਸੈਂਕੜਿਆਂ ਦੀ ਗਿਣਤੀ ਚ ਜਾਣਗੇ। ਉਸ ਦਿਨ ਸਾਰੇ ਕਿਸਾਨ ਮਹਿਲਕਲਾਂ  ਟੋਲ ਪਲਾਜ਼ਾ ਕੋਲ ਸਵੇਰੇ ਸਾਢੇ ਅੱਠ ਵਜੇ ਤੱਕ ਇਕੱਤਰ ਹੋ ਕੇ ਬਰਸੀ ਸਮਾਗਮ ਵਲ਼ ਕੂਚ ਕਰਨਗੇ। ਅੱਜ ਪਿੰਡ ਭੰਮੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਚ ਹੋਈ ਜਿਲਾ ਮੀਟਿੰਗ ਵਿੱਚ ਇਸ ਸਬੰਧੀ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਬਲਾਕਾਂ ਜਗਰਾਓਂ, ਸਿੱਧਵਾਂ ਬੇਟ, ਹੰਬੜਾਂ, ਰਾਏਕੋਟ, ਪੱਖੋਵਾਲ, ਸੁਧਾਰ, ਮੁਲਾਂਪੁਰ, ਲੁਧਿਆਣਾ ਵਨ ਦੇ ਪ੍ਰਧਾਨ/ਸਕੱਤਰਾਂ ਦੀ ਮੀਟਿੰਗ ਤਰਸੇਮ ਸਿੰਘ ਬੱਸੂਵਾਲ, ਬੇਅੰਤ ਸਿੰਘ ਬਾਣੀਏਵਾਲ, ਸਰਬਜੀਤ ਸਿੰਘ ਧੂੜਕੋਟ, ਜਸਵਿੰਦਰ ਸਿੰਘ ਭਮਾਲ, ਰਣਬੀਰ ਸਿੰਘ ਰੁੜਕਾ, ਅਜੀਤ ਸਿੰਘ ਧਾਂਦਰਾ, ਸੁਖਵਿੰਦਰ ਸਿੰਘ ਫੌਜੀ ਰੱਤੋਵਾਲ, ਆਦਿ ਤੋਂ ਬਿਨਾਂ ਜਿਲਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਰਜਿੰਦਰ ਸਿੰਘ ਰਾਜਾ ਭਨੋਹੜ , ਗੁਰਵਿੰਦਰ ਸਿੰਘ ਗੋਗੀ,ਗੁਰਤੇਜ ਸਿੰਘ ਅਖਾੜਾ,  ਨਿਰਮਲ ਸਿੰਘ ਭੰਮੀਪੁਰਾ, ਹਰਬੰਸ ਸਿੰਘ ਬੀਰਮੀ, ਹਾਕਮ ਸਿੰਘ ਤੁੰਗਾਹੇੜੀ, ਪਾਲ ਸਿੰਘ ਨਵਾਂ ਡੱਲਾ , ਬਸੰਤ ਸਿੰਘ ਭਰੋਵਾਲ, ਹਰਦੇਵ ਸਿੰਘ ਅਖਾੜਾ , ਕੁਲਦੀਪ ਸਿੰਘ ਰੱਤੋਵਾਲ ਆਦਿ ਹਾਜ਼ਰ ਸਨ। ਮੀਟਿੰਗ ਚ ਫੈਸਲਾ ਕੀਤਾ ਗਿਆ ਕਿ ਝੋਨੇ ਦੇ ਸੀਜ਼ਨ ਚ ਸਾਰੀਆਂ ਅਨਾਜ ਮੰਡੀਆਂ ਚ ਕਿਸਾਨਾਂ ਦੀਆਂ ਮੁਸਕਲਾਂ ਦੇ ਹੱਲ ਲਈ  ਜਥੇਬੰਦੀ ਦੌਰਾ ਕਰੇਗੀ। ਉਨਾਂ ਪੰਜਾਬ ਸਰਕਾਰ ਤੋਂ ਮੰਡੀਆਂ ਚ ਖਰੀਦ ਦੇ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਚ ਗਿੱਲਾ ਝੋਨਾ ਨਾ ਲਿਆਉਣ ਦੀ ਅਪੀਲ ਵੀ ਜਾਰੀ ਕੀਤੀ। ਮੀਟਿੰਗ ਵਿੱਚ ਘਰਾਂ ਵਿੱਚ ਚਿੱਪ ਵਾਲੇ ਮੀਟਰ ਨਾ ਲਗਾਉਣ ਅਤੇ ਪਿੰਡਾਂ ਚੋਂ ਉਤਾਰੇ ਚਿੱਪ ਵਾਲੇ ਮੀਟਰਾਂ ਦੀ ਥਾਂ ਨਾਰਮਲ ਮੀਟਰ ਲਗਾਉਣ ਦੀ ਮੰਗ ਕੀਤੀ ਗਈ। ਮੀਟਰ ਰੀਡਰ ਹੜਤਾਲ ਖੁਲਣ‌ਤੋ ਬਾਦ ਖਪਤਕਾਰਾਂ‌ਨੂੰ ਭੇਜੇ ਭਾਰੀ ਰਕਮ ਦੇ ਬਿਲਾਂ ਦਾ ਜਲਦ ਨਿਪਟਾਰਾ ਕਰਨ ਦੀ ਮੰਗ ਕੀਤੀ ਗਈ। ਇਸ ਸਬੰਧੀ ਜਥੇਬੰਦੀ ਦਾ ਵਫ਼ਦ ਪੰਜ ਅਕਤੂਬਰ ਨੂੰ ਮੁੱਖ ਇੰਜੀਨੀਅਰ ਕੇਂਦਰੀ ਪਾਵਰਕੌਮ ਨੂੰ ਮਿਲਣ ਲਈ ਲੁਧਿਆਣਾ ਜਾਵੇਗਾ। ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਚ ਖੇਤੀ ਮੋਟਰਾਂ ਦੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਦੀ ਚੋਰੀ ਦੀਆਂ ਨਿਰੰਤਰ ਵਾਪਰ ਰਹੀਆਂ ਘਟਨਾਵਾਂ ਤੇ ਗਹਿਰੀ  ਚਿੰਤਾ ਪ੍ਰਗਟ ਕਰਦਿਆਂ ਜ਼ਿਲਾ ਪੁਲਸ ਮੁਖੀ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪਿੰਡ ਭਮਾਲ ਖੇਤੀ  ਮੋਟਰਾਂ ਦੇ ਲੋਕਾਂ ਵਲੋਂ ਫੜੇ ਚੋਰ ਖਿਲਾਫ ਤੁਰੰਤ ਸਖਤ ਕਾਰਵਾਈ ਕਰਨ ਦੀ ਸਿੱਧਵਾਂ ਬੇਟ ਪੁਲਸ ਤੋਂ ਜ਼ੋਰਦਾਰ ਮੰਗ ਕੀਤੀ ਹੈ। ਮੀਟਿੰਗ ਵਿੱਚ ਕਾਰਪੋਰੇਟਾਂ ਵਲੋਂ ਪੰਜਾਬ ਦੇ ਵਖ ਵਖ ਜ਼ਿਲਿਆਂ ਚ ਡ੍ਰੋਨ ਰਾਹੀਂ ਕਰਵਾਈ ਜਾ ਰਹੀ ਮੈਪਿੰਗ ਤੁਰੰਤ ਰੋਕਣ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਦਾ ਇੱਕ ਇੰਚ ਵੀ ਲੁਟੇਰਿਆਂ ਹਵਾਲੇ ਨਹੀਂ ਕਰਨਗੇ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਦੇ ਮਾਮਲੇ ਵਿੱਚ ਜੁਰਮਾਨਾ ਰਕਮ ਵਧਾਉਣ ਤੇ ਸਖਤ ਪਰਚੇ ਦਰਜ ਕਰਨ ਦੀ ਧਮਕੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਗਿਆ ਕਿ ਗਰੀਨ ਟ੍ਰਿਬਿਊਨਲ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਦੀ ਪਰਾਲੀ ਨਿਪਟਾਰੇ ਦਾ ਸਰਕਾਰ ਪ੍ਰਬੰਧ ਕਰੇ ਜਾਂ ਮਸੀਨਰੀ ਦਾ ਪ੍ਰਬੰਧ ਕਰੇ। ਪੁਲਸ ਪਰਚੇ ਦਰਜ ਕਰਨ ਤੋਂ ਉਨ੍ਹਾਂ ਪਿਛਲੇ ਸਮੇਂ ਚ ਦਰਜ ਸਾਰੇ ਪਰਾਲੀ ਦੇ ਕੇਸ ਰੱਦ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ। ਮੀਟਿੰਗ ਵਿੱਚ ਬਲਾਕਾਂ ਸੁਧਾਰ, ਪੱਖੋਵਾਲ, ਰਾਏਕੋਟ ਵਲੋਂ ਨਹਿਰੀ ਪਾਣੀ ਨੂੰ ਗੰਧਲਾ ਕਰਨ ਖਿਲਾਫ ਸੁਧਾਰ ਪੁਲ ਤੇ ਚਲਾਈ ਚੇਤਨਾ ਅਤੇ ਸਫਾਈ ਮੁਹਿੰਮ ਦੀ ਪੁਰਜ਼ੋਰ ਸ਼ਲਾਘਾ ਕੀਤੀ ਗਈ ਤੇ ਕਿਹਾ ਗਿਆ ਕਿ ਸਮਾਜਕ ਸਰੋਕਾਰ ਵੀ ਜਥੇਬੰਦੀਆਂ ਦੇ ਭਖਵੇਂ ਮੁੱਦੇ ਬਨਣੇ ਚਾਹੀਦੇ ਹਨ। ਮੀਟਿੰਗ ਵਿੱਚ ਕਨਾਡਾ ਤੋਂ ਸਰੋਕਾਰਾਂ ਦੀ ਆਵਾਜ਼ ਅਖ਼ਬਾਰ ਦੇ ਸੰਪਾਦਕ ਅਤੇ ਸਾਬਕਾ ਵਿਦਿਆਰਥੀ ਆਗੂ ਹਰਬੰਸ ਭਰੋਵਾਲ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੋਗ ਮਤਾ ਪਾਸ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.