
(ਪਰਗਟ ਦੁਤਾਲ) ਪਾਤੜਾਂ : ਮੀਡੀਆ ਪ੍ਰੈੱਸ ਕਲੱਬ ਘੱਗਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਟਿਆਲਾ ਤੋਂ ਮਨੀਪਾਲ ਹਸਪਤਾਲ ਦੀ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ‘ਤੇ ਪਹੁੰਚੀ ਅਤੇ ਲੋਕਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ। ਇਸ ਦੌਰਾਨ 100 ਤੋਂ ਵੱਧ ਮਰੀਜ਼ਾਂ ਨੇ ਕੈਂਪ ਦਾ ਲਾਭ ਲਿਆ।ਸਮਾਰੋਹ ਦੌਰਾਨ ਪੰਜਾਬ ਦੇ ਉੱਘੇ ਲੇਖਕ ਅਤੇ ਵਿਦਵਾਨ ਸਰਦਾਰ ਹਰਪਾਲ ਸਿੰਘ ਪੰਨੂ ਅਤੇ ਪੰਜਾਬ ਪੁਲਿਸ ਦੇ ਸਾਬਕਾ ਐਸ.ਪੀ. ਸਰਦਾਰ ਸੁਖਦੇਵ ਸਿੰਘ ਵਿਰਕ ਨੂੰ ਮੀਡੀਆ ਪ੍ਰੈੱਸ ਕਲੱਬ ਘੱਗਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਬਾਜਵਾ (ਵਿੱਕੀ ਬਾਜਵਾ) ਨੇ ਦੱਸਿਆ ਕਿ ਕਲੱਬ ਵੱਲੋਂ ਪਹਿਲੀ ਵਾਰ ਮੁਫ਼ਤ ਮੈਡੀਕਲ ਜਾਂਚ ਕੈਂਪ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਦਾ ਹੈ। ਸਮਾਰੋਹ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਪਾਲ ਸਿੰਘ ਪੰਨੂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਾਂ ਬਾਰੇ ਚਾਨਣਾ ਪਾਇਆ।ਇਸ ਮੌਕੇ ਮਾਲਵਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਮੈਡਮ ਬੇਅੰਤ ਕੌਰ ਸਾਹੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ, ਕਾਂਗਰਸੀ ਆਗੂ ਬੀਬੀ ਕੁਲਵਿੰਦਰ ਕੌਰ, ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਅਕਾਲੀ ਦਲ ਦੇ ਨਰਾਇਣ ਸਿੰਘ ਨਰਸੋਤ, ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ ਸਮੇਤ ਹੋਰ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਕਲੱਬ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਰਣਜੀਤ ਸਿੰਘ ਸਾਹੀ, ਡਾ. ਬਹਾਦਰ ਸਿੰਘ ਘੱਗਾ, ਹਰਪ੍ਰੀਤ ਸਿੰਘ ਬੱਬੂ ਬਾਜਵਾ, ਜਤਿੰਦਰਪਾਲ ਸਿੰਘ ਬਿੱਟੂ ਮੈਣੀ, ਗੁਰੀ ਘੱਗਾ, ਅਜੇ ਕੁਮਾਰ ਜੈਨ, ਪ੍ਰੇਮ ਚੰਦ ਕਾਂਸਲ, ਜਥੇਦਾਰ ਮੰਗਤ ਸ਼ਰਮਾ ਬਰਾਸ, ਥਾਣੇਦਾਰ ਬਲਵੰਤ ਸਿੰਘ, ਹਰਦੀਪ ਸਿੰਘ ਪੰਜਾਬ ਪੁਲਿਸ, ਮਨਦੀਪ ਸਿੰਘ ਗੋਰਾ ਕਲਵਾਣੂ, ਸੰਦੀਪ ਸਮਰਾ ਸਰਪੰਚ, ਡਾ. ਗੁਰਸੇਵ ਸਿੰਘ ਰਾਣਾ ਕਕਰਾਲਾ, ਬਿੰਦਰ ਧਿਮਾਨ ਕਕਰਾਲਾ, ਬਬਲਾ ਪਾਪੜਾ, ਵਿੱਕੀ ਧਿਮਾਨ ਕਕਰਾਲਾ, ਪੋਪੀ ਬਰਾਸ, ਮਨਪ੍ਰੀਤ ਸਿੰਘ ਮਨੀ ਕਕਰਾਲਾ, ਕਰਨ ਕਕਰਾਲਾ, ਜਗਸੀਰ ਸਿੰਘ ਫੋਟੋਗ੍ਰਾਫਰ, ਸਤਨਾਮ ਮਾਮਾ ਬਰਾਸ ਸਮੇਤ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।ਪੱਤਰਕਾਰ ਭਾਈਚਾਰੇ ਵਿੱਚੋਂ ਗੁਰਨਾਮ ਸਿੰਘ ਚੌਹਾਨ, ਭੁਪਿੰਦਰਜੀਤ ਸਿੰਘ ਮੌਲਵੀਵਾਲਾ, ਬਲਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਕਾਣਗੜ੍ਹ, ਪਵਨ ਬਾਂਸਲ, ਪ੍ਰਗਟ ਸਿੰਘ ਦੁਤਾਲ, ਨਰਿੰਦਰ ਸਿੰਘ ਵਿਰਕ, ਹਰਪ੍ਰੀਤ ਕੌਰ, ਕੀਰਤੀ ਗਰਗ ਅਤੇ ਸ਼ੁਸ਼ੀਲ ਕੁਮਾਰ ਸਮੇਤ ਹੋਰ ਪੱਤਰਕਾਰਾਂ ਨੇ ਵੀ ਸ਼ਮੂਲੀਅਤ ਕੀਤੀ।ਕਲੱਬ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਯਾਦ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਸੁਨੇਹਾ ਦਿੱਤਾ ਗਿਆ।