
ਪੱਤਰਕਾਰ ਭਾਈਚਾਰਾ ਸ਼ਹਿਰ ਦੇ ਸਮਾਜਿਕ, ਧਾਰਮਿਕ ਅਤੇ ਜਨਤਕ ਕੰਮਾਂ ਵਿੱਚ ਅਹਿਮ ਰੋਲ ਅਦਾ ਕਰੇਗਾ _ ਰੂਬੀ
(ਸਰਬਜੀਤ ਸਿੰਘ ਰਾਹੋਂ) ਰਾਹੋਂ : ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਅਤੇ ਯੂਥ ਵੈਲਫੇਅਰ ਕਲੱਬ ਦੀ ਰਜਿਸਟ੍ਰੇਸ਼ਨ ਉਪਰੰਤ ਇੱਕ ਮੀਟਿੰਗ ਸ਼ਹੀਦ ਭਗਤ ਸਿੰਘ ਪ੍ਰੈੱਸ ਅਤੇ ਵੈਲਫੇਅਰ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਬਲਬੀਰ ਸਿੰਘ ਰੂਬੀ ਨੇ ਕਿਹਾ ਕਿ ਹੁਣ ਰਾਹੋਂ ਸ਼ਹਿਰ ਵਿੱਚ ਪ੍ਰੈੱਸ ਕਲੱਬ., ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਕਲੱਬ ਦੀ ਰਜਿਸਟ੍ਰੇਸ਼ਨ ਨਾਲ ਹੁਣ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਸੈਮੀਨਾਰ ਕਰਵਾਏ ਜਾਣਗੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੈਂਪ ਲਗਾਏ ਜਾਣਗੇ ਅਤੇ ਬੇਟੀ ਪੜ੍ਹਾਓ ਬੇਟੀ ਬਚਾਓ ਮਹਿੰਮ ਤਹਿਤ ਗਰੀਬ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ। ਕਲੱਬ ਵੱਲੋ ਬੱਚਿਆ ਨੂੰ ਕਾਪੀਆਂ,ਕਿਤਾਬਾਂ ਵੀ ਦਿੱਤੀਆ ਜਾਣਗੀਆ ਤਾਂ ਜੋ ਗਰੀਬ ਘਰ ਦੀ ਹਰ ਲੜਕੀ ਅਤੇ ਲੜਕਾ ਵਧੀਆ ਤਰੀਕੇ ਨਾਲ ਵਿੱਦਿਆ ਪ੍ਰਾਪਤ ਕਰਕੇ ਆਤਮ ਨਿਰਭਰ ਬਣ ਸਕੇ ਅਤੇ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੇ। ਅਤੇ ਖੇਡਾਂ ਵੱਲ ਵੱਧ ਸਕਦਾ ਹੈ।ਉਨ੍ਹਾਂ ਕਿਹਾ ਕਿ ਰਾਹੋਂ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਪ੍ਰੈੱਸ ਐਂਡ ਵੈਲਫੇਅਰ ਕਲੱਬ ਦਾ ਦਫ਼ਤਰ ਖੋਲ੍ਹਣ ਲਈ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ, ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ। ਅਤੇ ਰੋਜ਼ਾਨਾ ਮੁਸ਼ਕਲਾ ਸੁਣੀਆ ਜਾਣ।ਇਸ ਮੌਕੇ ਮੀਤ ਪ੍ਰਧਾਨ ਸੰਜੀਵ ਕੁਮਾਰ ਬੌਬੀ, ਜਨਰਲ ਸਕੱਤਰ ਆਸ਼ੂ ਦਿਗਵਾ, ਖਜ਼ਾਨਚੀ ਰੋਹਿਤ ਜੈਨ, ਜੁਆਇੰਟ ਜਨਰਲ ਸਕੱਤਰ ਤੇ ਪ੍ਰੈਸ ਮੀਡੀਆ ਇੰਚਾਰਜ ਬਲਵਿੰਦਰ ਸਿੰਘ, ਕਾਨੂੰਨੀ ਸਲਾਹਕਾਰ ਅਵਤਾਰ ਸਿੰਘ ਮਹੇ, ਮੁੱਖ ਸਲਾਹਕਾਰ , ਭਾਗ ਬੇਅੰਤ ਸਿੰਘ, ਪ੍ਰੈਸ ਸਕੱਤਰ ਮੈਡਮ ਕਿਰਨ ਬਾਲਾ, ਕਾਰਜਕਾਰਨੀ ਮੈਂਬਰ ਸਰਵਜੀਤ ਸਿੰਘ, ਕਾਰਜਕਾਰਨੀ ਮੈਂਬਰ ਬਲਕਾਰ ਰਾਮ ਆਦਿ ਹਾਜ਼ਰ ਸਨ।