
– ਰੱਬਾ ਬਚਾ ਲਈ ਇਸ ਕੜਾਕੇ ਦੀ ਠੰਡ ਤੋਂ
(ਸਤਨਾਮ ਸਿੰਘ ਕੰਬੋਜ) ਖਨੋਰੀ | ਉੱਤਰੀ ਭਾਰਤ ਵਿੱਚ ਸੀਤ ਲਹਿਰ ਤੇ ਕੜਾਕੇ ਦੀ ਠੰਡ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੈ। ਜਿਸ ਕਰਕੇ ਸਕੂਲਾਂ ਵਿੱਚ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਗਿਆ , ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਨੂੰ ਠੰਡ ਤੋਂ ਬਚਣ ਲਈ ਗਰਮ ਕੱਪੜੇ ਵਾ ਜੁੱਤੇ ਵੰਡ ਕੇ ਠੰਡ ਤੋਂ ਬਚਾਆ ਜਾਇਆਂ ਰਿਹਾ ਹੈ।ਉੱਥੇ ਹੀ ਦੂਜੇ ਪਾਸੇ ਵੇਖਣ ਵਿਚ ਆਇਆ ਪਰਵਾਸੀ ਮਜ਼ਦੂਰ ਭੱਠੀਆਂ ਤੇ ਕੰਮ ਕਰਨ ਵਾਲੇ ਇਸ ਕੜਾਕੇ ਦੀ ਠੰਡ ਵਿੱਚ ਆਪਣੇ ਪੇਟ ਲਈ ਗਿੱਲੀ ਮਿੱਟੀ ਦੀਆਂ ਇੱਟਾਂ ਪੱਥਦੇ ਨਜ਼ਰ ਆਏ ਅਤੇ ਉਨ੍ਹਾਂ ਦੇ ਬੱਚੇ ਜੋ ਛੋਟੇ ਛੋਟੇ ਸਿਰ ਅਤੇ ਪੈਰਾਂ ਤੋਂ ਨੰਗੇ ਨਜ਼ਰ ਆਏ।
ਖਨੋਰੀ ਨੇੜੇ ਬਨਾਰਸੀ ਲਕਸ਼ਮੀ ਭੱਠੇ ਤੇ ਪਰਵਾਸੀ ਮਜ਼ਦੂਰ ਆਪਣੇ ਪਰਿਵਾਰ ਸਮੇਤ ਕੰਮ ਕਰਨ ਲਈ ਬੈਠੇ ਹੋਏ ਹਨ। ਇਸ ਕੜਾਕੇ ਦੀ ਠੰਡ ਵਿੱਚ ਇੱਟਾਂ ਪੱਥਦੇ ਹੋਏ ਉਨ੍ਹਾਂ ਦੱਸਿਆ ਕਿ ਭਾਂਵੇ ਠੰਡ ਹੋਵੇ ਅਸੀਂ ਤਾਂ ਮਜ਼ਦੂਰੀ ਕਰਕੇ ਹੀ ਖਾਣਾ ਹੈ ਜੇਕਰ ਕੰਮ ਨਹੀਂ ਕਰਾਂਗੇ ਤਾਂ ਪਰਿਵਾਰ ਨੂੰ ਰੋਟੀ ਕਿਥੋਂ ਦੇਵਾਂਗੇ। ਹਰ ਰੋਜ਼ ਪਰਿਵਾਰ ਸਮੇਤ ਦੋ-ਤਿੰਨ ਹਜ਼ਾਰ ਇੱਟਾਂ ਪੱਥ ਕੇ ਪਰਿਵਾਰ ਲਈ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਵਕ਼ਤ ਸਰਕਾਰ ਜਾਂ ਭੱਠਾ ਮਾਲਕਾਂ ਵੱਲੋਂ ਕੋਈ ਠੰਡ ਨੂੰ ਵੇਖਦੇ ਹੋਏ ਕੋਈ ਤੁਹਾਡੇ ਬੱਚਿਆਂ ਨੂੰ ਠੰਡ ਤੋਂ ਬਚਾਆ ਲਈ ਗਰਮ ਕੱਪੜੇ ਜਾ ਜੁੱਤੇ ਵਗੈਰਾ ਦੀ ਮੱਦਦ ਕੀਤੀ ਗਈ ਹੈ ਤਾਂ ਪਰਵਾਸੀ ਮਜ਼ਦੂਰਾਂ ਦਾ ਕਹਿਣਾ ਸੀ ਕਿ ਨਹੀਂ ਹੁਣ ਤੱਕ ਕੋਈ ਇਸ ਤਰ੍ਹਾਂ ਦੀ ਮੱਦਦ ਨਹੀਂ ਕੀਤੀ ਗਈ ਹੈ।
ਜਦ ਲਕਸ਼ਮੀ ਭੱਠਾ ਦੇ ਭਾਈਵਾਲ ਅਮਰ ਨਾਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਸਿਰਫ ਇੱਟਾਂ ਦੀ ਲੈਂਬਰ ਹੀ ਦਿੱਤੀ ਜਾਂਦੀ ਹੈ ਇਸ ਤੋ ਇਲਾਵਾ ਹੋਰ ਕੁੱਝ ਨਹੀਂ।
ਜਦੋਂ ਇਸ ਸਬੰਧੀ ਲੇਬਰ ਕਮਿਸ਼ਨ ਅਧਿਕਾਰੀ ਜਗਪ੍ਰੀਤ ਸਿੰਘ ALC ਸੰਗਰੂਰ ਨਾਲ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਮਹਿਕਮੇ ਵਿਚ ਇਸ ਤਰ੍ਹਾਂ ਦੀ ਕੋਈ ਸਹੂਲਤ ਦੇਣ ਲਈ ਨਿਯਮ ਨਹੀਂ ਹੈ। ਇਸ ਦੇ ਨਾਲ ਹੀ ਚਾਈਲਡ ਹੈਲਪ ਲਾਈਨ 1098 ਤੇ ਸਪੰਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਵੰਦ ਬੱਚਿਆਂ ਲਈ ਸੰਸਥਾਵਾਂ ਵੱਲੋਂ ਮੱਦਦ ਕੀਤੀ ਜਾਂਦੀ ਹੈ ਜਲਦੀ ਹੀ ਪੜਤਾਲ ਕਰਕੇ ਇਹਨਾਂ ਬੱਚਿਆਂ ਦੀ ਵੀ ਮੱਦਦ ਕੀਤੀ ਜਾਵੇਗੀ।
ਜਦ ਕੁਝ ਜਾਣਕਾਰ ਸੂਤਰਾਂ ਤੋ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭੱਠਾ ਪੋਲਸੀ ਤਹਿਤ ਭੱਠਿਆਂ ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਪਾਣੀ, ਸੇਹਤ ਸਹੂਲਤਾਂ ਦੇ ਨਾਲ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ ਦੀ ਜੁਮੇਵਾਰੀ ਭੱਠਾ ਮਾਲਕਾਂ ਦੀ ਬਣਦੀ ਹੈ।