
– ਸਾਹਿਬਜਾਦਿਆ ਦੀ ਯਾਦ ਵਿੱਚ 85 ਯੂਨਿਟ ਖੂਨ ਇਕੱਤਰ…..
ਪਟਿਆਲਾ : ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ,ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਜਾਗਦੇ ਰਹੋ ਕਲੱਬ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ,ਨੂਨਗਰ ਸਮਾਜ ਪੰਜਾਬ,ਐੱਚ.ਡੀ.ਐੱਫ.ਬੈਂਕ ਬ੍ਰਾਂਚ ਖੰਨਾ,ਪਟਿਆਲਾ ਟੀਮ,ਅਤੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਦੇ ਸਹਿਯੋਗ ਨਾਲ ਗੁ:ਦੂਖ ਨਿਵਾਰਨ ਪਟਿਆਲਾ ਵਿਖੇ, ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਡਾ:ਗੁਰਸੰਤ ਸਿੰਘ ਬੋਸਰ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ 85 ਯੂਨਿਟ ਖੂਨ ਇਕੱਤਰ ਕੀਤਾ ਗਿਆ।ਇਸ ਮੌਕੇ ਸੰਦੀਪ ਸਿੰਘ ਰਾਜਾ ਤੁੜ ਨੇ ਕਿਹਾ ਕਲੱਬ ਵੱਲੋਂ ਲਗਾਤਾਰ ਖੂਨਦਾਨ ਕੈਂਪ ਲਗਾਉਣੇ ਬਹੁਤ ਵੱਡੇ ਪੁੰਨ ਦਾ ਕਾਰਜ ਹੈ।ਖੂਨਦਾਨ ਸਭ ਤੋਂ ਉੱਤਮ ਦਾਨ ਹੈ,ਜੋ ਹਰੇਕ ਤੰਦਰੁਸਤ ਇਨਸਾਨ ਨੂੰ ਤਿੰਨ ਬਾਅਦ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਦੀਦਾਰ ਸਿੰਘ ਬੋਸਰ ਅਤੇ ਤੇਜਿੰਦਰ ਸਿੰਘ ਮੰਡੌਰ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਮੈਨੇਜਰ ਜਰਨੈਲ ਸਿੰਘ ਮੁਕਤਰੀ,ਸੰਦੀਪ ਸਿੰਘ ਰਾਜਾ ਤੁੜ,ਗਗਨਦੀਪ ਲੁਬਾਣਾ,ਐੱਚ.ਡੀ.ਐੱਫ.ਬੈਂਕ ਤੋਂ ਮੈਨੇਜਰ ਜਸਵਿੰਦਰ ਸਿੰਘ,ਰਵਿੰਦਰ ਸਿੰਘ ਵਿੰਦਾ ਗਰੋਵਰ,ਸਤਿੰਦਰ ਸਿੰਘ ਸੱਕੂ ਗਰੋਵਰ,ਰਣਜੀਤ ਸਿੰਘ ਬੋਸਰ,ਤੇਜਿੰਦਰ ਸਿੰਘ ਮੰਡੌਰ ਸੀਨੀਅਰ ਮੀਤ ਪ੍ਰਧਾਨ,ਦੀਦਾਰ ਸਿੰਘ ਬੋਸਰ,ਅਵਤਾਰ ਸਿੰਘ ਤਾਰੀ,ਕਰਮਵੀਰ ਸਿੰਘ ਰਾਣਾ,ਪ੍ਰਗਟ ਸਿੰਘ ਵਜੀਦਪੁਰ,ਅਨੂਪ ਸਿੰਘ ਅਲੀਪੁਰ,ਹਰਜੋਤ ਸਿੰਘ ਅਲੀਪੁਰ,ਗੁਰਮੇਲ ਸਿੰਘ ਅਲੀਪੁਰ,ਗੁਲਾਬ ਸਿੰਘ ਦੂੰਦੀਮਾਜਰਾਂ,ਨਿਰਮਲ ਕੌਰ,ਸੁਮਨਜੀਤ ਕੌਰ,ਸਸੀ ਕਪੂਰ ਸਨੌਰ,ਅਮਨਦੀਪ ਸਿੰਘ ਸਨੌਰ,ਅਤੇ ਠੇਕੇਦਾਰ ਗੁਰਬਚਨ ਸਿੰਘ ਨੇ ਵਿਸੇਸ਼ ਸਹਿਯੋਗ ਦਿੱਤਾ।