
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਿਸਾਲ ਰਹਿੰਦੀ ਦੁਨੀਆਂ ਤੱਕ ਨਹੀਂ ਮਿਲੇਗੀ-ਬਾਬਾ ਬਲਜਿੰਦਰ ਸਿੰਘ
ਫਤਿਹਗੜ੍ਹ ਸਾਹਿਬ : ਗੁਰਦੂਆਰਾ ਡੇਰਾ ਜਿਉਤੀ ਸਰੂਪ ਦੇ ਸਰਪ੍ਰਸਤ ਬਾਬਾ ਬਲਜਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਮਨੁਖਤਾ ਦੇ ਭਲੇ ਲਈ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ, ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਵਿੱਚ 593ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਡੇਰਾ ਜੋਤੀ ਸਰੂਪ, ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਡੇਰਾ ਜੋਤੀ ਸਰੂਪ ਦੇ ਸਰਪ੍ਰਸਤ ਬਾਬਾ ਬਲਜਿੰਦਰ ਸਿੰਘ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਿਹਾ ਕਿ ਜੇਕਰ ਸੰਸਾਰ ਦਾ ਇਤਿਹਾਸ ਕਿਸੇ ਕਲਮ ਨਾਲ ਲਿਖਿਆ ਗਿਆ ਹੈ ਤਾਂ ਸਿੱਖ ਕੌਮ ਦਾ ਇਤਿਹਾਸ ਖੂਨ ਦੀ ਸਿਆਹੀ ਅਤੇ ਖੰਡੇ ਦੀ ਧਾਰ ਨਾਲ ਲਿਖਿਆ ਗਿਆ ਹੈ ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ ਪਰ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਸ਼ਹੀਦੀ ਸਿੱਖ ਕੌਮ ਦੇ ਲੇਖੇ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਤੋਂ ਬਾਅਦ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿੱਤੀ ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਨਹੀਂ ਮਿਲੇਗੀ। ਇਸ ਸਮੇਂ ਕੌਮੀ ਇਨਸਾਫ ਮੋਰਚੇ ਦੇ ਮੁਖੀ ਬਾਪੂ ਗੁਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੋਸਲਾ ਅਫ਼ਜ਼ਾਈ ਕੀਤੀ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦਸਿਆ ਖੂਨਦਾਨ ਕੈਂਪ ਦੌਰਾਨ 580 ਬਲੱਡ ਯੂਨਿਟ ਪ੍ਰੀਤ ਹਸਪਤਾਲ, ਛਾਬੜਾ ਹਸਪਤਾਲ, ਰਘੁਨਾਥ ਹਸਪਤਾਲ,ਅਤੇ ਸਿਵਿਲ ਹਸਪਤਾਲ ਲੁਧਿਆਣਾ ਦੀਆਂ ਟੀਮਾਂ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ। ਇਸ ਮੌਕੇ ਤੇ ਹਰਜਿੰਦਰ ਸਿੰਘ ਪਿੱਪਲੀ,ਕੁਲਵਿੰਦਰ ਸਿੰਘ, ਦਿਲਬਾਗ ਸਿੰਘ,ਮਨਿੰਦਰਪ੍ਰੀਤ ਸਿੰਘ,ਰਾਣਾ ਸਿੰਘ ਦਾਦ, ਨਿਰੰਜਣ ਸਿੰਘ, ਹਰਮਨਜੋਤ ਸਿੰਘ ਨਿਮਾਣਾ, ਅਗਮਦੀਪ ਸਿੰਘ ਅਗਮ, ਮਨਪ੍ਰੀਤ ਸਿੰਘ,ਗਿਰਦੌਰ ਸਿੰਘ,ਇਕਬਾਲ ਸਿੰਘ,ਰਾਹੁਲ ਮਹਿਤਾ, ਪਰਮਜੀਤ ਸਿੰਘ, ਹਾਜ਼ਰ ਸਨ