ਮਿਸ਼ਨ 100 ਫ਼ੀਸਦ ਲਈ ਸਟੇਟ ਐਵਾਰਡੀ ਗੁਰਜੰਟ ਸਿੰਘ ਚਾਹਲ ਵੱਲੋਂ ਵਿਸ਼ੇਸ਼ ਉਪਰਾਲੇ

Share and Enjoy !

Shares
 
ਛੁੱਟੀਆਂ ਵਿੱਚ ਘਰ ਘਰ ਜਾ ਕੇ ਮਾਪਿਆਂ ਨੂੰ ਕੀਤਾ ਪ੍ਰੇਰਿਤ
ਹੀਰੋਂ ਖੁਰਦ, (ਗੁਰਵਿੰਦਰ ਸਿੰਘ ਚਹਿਲ) : ਉਂਝ ਤਾਂ ਭਾਵੇਂ ਸਕੂਲਾਂ ਵਿੱਚ ਛੁੱਟੀਆਂ ਹਨ ਪਰ ਜਿਨ੍ਹਾਂ ਦੇ ਦਿਲਾਂ ਵਿੱਚ ਕੁੱਝ ਵਿਸ਼ੇਸ਼ ਕਰਨ ਦਾ ਜਜ਼ਬਾ ਹੋਵੇ,ਉਨਾਂ ਲਈ ਛੁੱਟੀਆਂ ਵੀ ਲਾਹੇਬੰਦ ਹੋ ਨਿਬੜਦੀਆਂ ਨੇ। ਅਜਿਹਾ ਹੀ ਉਪਰਾਲਾ ਕੀਤਾ ਹੈ ਸਰਕਾਰੀ ਹਾਈ ਸਕੂਲ ਬੱਪੀਆਣਾ ਦੇ ਸਕੂਲ ਮੁਖੀ ਗੁਰਜੰਟ ਸਿੰਘ ਚਾਹਲ ਸਟੇਟ ਐਵਾਰਡੀ ਨੇ।ਉਹ ਛੁੱਟੀਆਂ ਵਿਚ ਘਰ-ਘਰ ਜਾ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਲੇ ਤਾਂ ਜੋ ਵਿਦਿਆਰਥੀ ਪੜ੍ਹਾਈ ਨਾਲ ਜੁੜੇ ਰਹਿਣ ਅਤੇ ਅਵੇਸਲੇ ਨਾ ਹੋਣ।ਸ੍ਰ ਚਾਹਲ ਵਲੋਂ ਮਾਪਿਆਂ ਨੂੰ ਪ੍ਰੇਰਿਤ ਕਰਦੇ ਹੋਏ ਮਿਸ਼ਨ 100 ਫ਼ੀਸਦ ਬਾਰੇ ਦੱਸਿਆ ਅਤੇ ਨਵੇਂ ਦਾਖਲਿਆਂ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਨੇ ਇਸ ਉਪਰਾਲੇ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜੇ ਰੱਖਣ ਲਈ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਰੀਡਿੰਗ ਕਾਰਨਰ ਵੀ ਦਿਖਾਏ।ਅੱਸੀ ਪ੍ਰਤੀਸ਼ਤ ਤੋਂ ਉੱਪਰ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਆਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਦੇ ਮਾਪਿਆਂ ਮੱਖਣ ਸਿੰਘ, ਬੰਤਾ ਸਿੰਘ,ਹਰਦੀਪ ਸਿੰਘ,ਚਮਕੌਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਾਬਕਾ ਅਧਿਆਪਕ ਮਹਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

About Post Author

Share and Enjoy !

Shares

Leave a Reply

Your email address will not be published.