*ਖੂਨ ਖੁਣੋਂ ਮਰਦੀਆਂ ਜ਼ਿੰਦਗੀਆਂ ਬਚਾਉਣ ਲਈ ਖੂਨਦਾਨ ਕਰਨ ਵਾਲੇ ਰੱਬ ਬਰਾਬਰ – ਪਰਮਜੀਤ ਢਿੱਲੋਂ*

Share and Enjoy !

Shares
*- ‘ਸਿੰਘ ਸਭਾ’ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਖੂਨਦਾਨ ਕੈਂਪ ’ਚ 95 ਯੂਨਿਟ ਖੂਨ ਇਕੱਤਰ*
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਦਸਮ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ‘ਸਿੰਘ ਸਭਾ’ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਸਟਰ ਮਾਈਂਡ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਜਗਰਾਓਂ ਅਤੇ ਸਤਨਾਮ ਹਸਪਤਾਲ ਹੋਸ਼ਿਆਰਪੁਰ ਦੀਆਂ ਬਲੱਡ ਬੈਂਕ ਟੀਮਾਂ ਵੱਲੋਂ ਆਏ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅੰਮ੍ਰਿਤਪਾਲ ਸਮਰਾਲਾ ਅਤੇ ਚੇਅਰਮੈਨ ਹਰਬੰਸ ਲਾਲ ਚਾਨਣਾ ਨੇ ਦੱਸਿਆ ਕਿ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਇਸ ਕੈਂਪ ਵਿਚ 95 ਖੂਨਦਾਨੀਆਂ ਵੱਲੋਂ ਆਪਣੇ ਖੂਨ ਦਾ ਦਾਨ ਕਰਕੇ ਵਡਮੁੱਲਾ ਯੋਗਦਾਨ ਪਾਇਆ ਗਿਆ। ਉੁਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਹ ਵਿਸ਼ੇਸ਼ ਕਾਰਜ ਨਿਰੰਤਰ ਜਾਰੀ ਰਹਿਣਗੇ ਅਤੇ ਹਰ ਲੋੜਵੰਦ ਮਰੀਜ਼ ਲਈ ਖੂਨ ਮੁਹੱਈਆ ਕਰਵਾਉਣ ਹਿੱਤ ਸਾਡੀ ਸੁਸਾਇਟੀ ਹਮੇਸ਼ਾਂ ਵਚਨਬੱਧ ਹੈ।
ਕੈਂਪ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨ: ਸਕੱਤਰ ਅਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਖੂਨ ਖੁਣੋਂ ਮਰਦੀਆਂ ਜ਼ਿੰਦਗੀਆਂ ਬਚਾਉਣ ਵਾਲੇ ਖੂਨਦਾਨੀ ਰੱਬ ਤੋਂ ਘੱਟ ਨਹੀਂ ਹੁੰਦੇ, ਕਿਉਂਕਿ ਉਹ ਮੌਤ ਦੇ ਮੂੰਹ ’ਚ ਗਏ ਮਰੀਜ਼ਾਂ ਨੂੰ ਮੁੜ ਜੀਵਨ ਦੇਣ ਵਿਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਇਸ ਮਹਾਨ ਕਾਰਜ ਨੂੰ ਅੰਜਾਮ ਦਿੱਤਾ ਗਿਆ ਹੈ। ਅਸੀਂ ਸੁਸਾਇਟੀ ਨੂੰ ਅੱਗੋਂ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਸਹਿਯੋਗ ਦਿਆਂਗੇ ਅਤੇ ਉਨ੍ਹਾਂ ਨਾਲ ਮਿਲ ਕੇ ਲੋੜਵੰਦ ਮਰੀਜ਼ਾਂ ਲਈ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਹੋਰ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਜਤਿੰਦਰ ਸਿੰਘ ਬਾਜਵਾ, ਮੈਨੇਜਰ ਮਲਕੀਤ ਸਿੰਘ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਅਮਰੀਕ ਸਿੰਘ ਹੇੜੀਆਂ, ਹਰਦੀਪ ਸਿੰਘ ਬਹਿਲੋਲਪੁਰ, ਰਜਵੰਤ ਸਿੰਘ ਗਿੱਲ, ਅਮਨਦੀਪ ਸਿੰਘ ਤਨੇਜਾ, ਜਗਦੀਪ ਸਿੰਘ ਝੱਜ, ਸਿਮਰਨਜੀਤ ਸਿੰਘ ਗੋਗੀਆ, ਸਬ-ਇੰਸਪੈਕਟਰ ਜਗਦੇਵ ਸਿੰਘ, ਸਤਿੰਦਰ ਸਿੰਘ ਖੀਰਨੀਆਂ, ਮਨਜੀਤ ਸਿੰਘ ਸਮਰਾਲਾ, ਰਾਜਦੀਪ ਸਿੰਘ, ਕੁਲਵੰਤ ਕੌਰ ਨੀਲੋਂ, ਰੇਣੂੰ ਬੈਂਸ, ਨੋਨੀ ਮਾਛੀਵਾੜਾ, ਅੰਤਰਜੋਤ ਸਿੰਘ, ਗੁਰਦੀਪ ਸਿੰਘ ਚੌਹਾਨ, ਜਗਰੂਪ ਸਿੰਘ ਮਾਨ, ਦੀਪਕ ਚਾਨਣਾ, ਮੁਹੰਮਦ ਅਲੀ, ਅਨਮੋਲ ਸਿੰਘ, ਅਨੀਤਾ ਰਾਣੀ, ਕਮਲਜੀਤ ਕੌਰ, ਗਗਨਦੀਪ ਕੌਰ, ਪਵਨਦੀਪ ਕੌਰ, ਬਹਾਰ, ਚਾਂਦਨੀ ਕੁਮਾਰੀ, ਮਾਧਵੀ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.