
ਹੀਰੋਂ ਖੁਰਦ, (ਗੁਰਵਿੰਦਰ ਸਿੰਘ ਚਹਿਲ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮਾਨਸਾ ਹਰਿੰਦਰ ਸਿੰਘ ਭੁੱਲਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮਾਨਸਾ ਡਾ. ਵਿਜੈ ਕੁਮਾਰ ਮਿੱਢਾ ਦੀ ਅਗਵਾਈ ਅਧੀਨ ਅਤੇ ਡੀ.ਐਮ. ਕੰਪਿਊਟਰ ਸਾਇੰਸ ਮਾਨਸਾ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਜ਼ਿਲ੍ਹਾ ਮਾਨਸਾ ਦੇ ਸਮੂਹ ਬਲਾਕਾਂ ਵਿੱਚ ਕੰਪਿਊਟਰ ਸਾਇੰਸ ਨਾਲ਼ ਸਬੰਧਤ ਬਲਾਕ ਪੱਧਰੀ ਕੁਇਜ਼ ਅਤੇ ਟਾਈਪਿੰਗ ਮੁਕਾਬਲੇ ਸਫਲਤਾ ਪੂਰਵਕ ਸਪੰਨ ਕਰਵਾਏ ਗਏ।ਡੀ.ਐਮ. ਕੰਪਿਊਟਰ ਸਾਇੰਸ ਪਰਵਿੰਦਰ ਸਿੰਘ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 20 ਦਸੰਬਰ ਨੂੰ ਕਰਵਾਏ ਜਾਣਗੇ। ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਬਲਾਕ ਮਾਨਸਾ ‘ਚ ਨੌਵੀਂ ਜਮਾਤ ‘ਚੋਂ (ਕੰਨਿਆਂ) ਮਾਨਸਾ ਦੀ ਵਿਦਿਆਰਥਣ ਸੁਖਦੀਪ ਕੌਰ ਪਹਿਲੇ,ਮੂਸਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੂਜੇ ਅਤੇ ਕਿਸ਼ਨਗੜ੍ਹ ਫਰਵਾਹੀ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਤੀਜੇ ਨੰਬਰ ‘ਤੇ ਰਹੀ । ਦਸਵੀਂ ਜਮਾਤ ‘ਚੋ (ਕੰਨਿਆਂ) ਜੋਗਾ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਪਹਿਲੇ, (ਕੰਨਿਆਂ) ਮਾਨਸਾ ਦੀ ਵਿਦਿਆਰਥਣ ਦੀਪਾਕਸ਼ੀ ਦੂਜੇ ਅਤੇ (ਕੰਨਿਆਂ) ਜੋਗਾ ਦੀ ਵਿਦਿਆਰਥਣ ਮੀਨਾਕਸ਼ੀ ਬਾਵਾ ਤੀਜੇ ਨੰਬਰ ‘ਤੇ ਰਹੀ ।
ਬਲਾਕ ਝੁਨੀਰ ‘ਚ ਨੌਵੀ ਜਮਾਤ ਵਿੱਚੋਂ ਮੋਫਰ ਦੀ ਵਿਦਿਆਰਥਣ ਸਾਨੀਆ ਪਹਿਲੇ, ਗੇਹਲੇ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੂਜੇ ਅਤੇ ਮੋਫਰ ਦਾ ਵਿਦਿਆਰਥੀ ਅਰਜਨ ਸਿੰਘ ਤੀਜੇ ਨੰਬਰ ‘ਤੇ ਰਿਹਾ । ਦਸਵੀਂ ਜਮਾਤ ‘ਚੋਂ ਮੋਫਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਪਹਿਲੇ, ਚਹਿਲਾਂਵਾਲੀ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੂਜੇ ਅਤੇ ਆਲਮਪੁਰ ਮੰਦਰਾ ਦਾ ਵਿਦਿਆਰਥੀ ਮਨਦੀਪ ਸਿੰਘ ਤੀਜੇ ਨੰਬਰ ‘ਤੇ ਰਿਹਾ। ਬਲਾਕ ਬੁਢਲਾਡਾ ‘ਚ ਨੌਵੀਂ ਜਮਾਤ ਵਿੱਚ (ਕੰਨਿਆਂ) ਬੁਢਲਾਡਾ ਦੀ ਵਿਦਿਆਰਥਣ ਸ਼ਾਲਿਨੀ ਪਹਿਲੇ,(ਕੰਨਿਆਂ) ਬੁਢਲਾਡਾ ਦੀ ਵਿਦਿਆਰਥਣ ਸਿਮਰਨ ਕੌਰ ਸੱਗੂ ਦੂਜੇ ਅਤੇ ਬੋੜਾਵਾਲ ਦਾ ਵਿਦਿਆਰਥੀ ਹਰਗੁਨਜੀਤ ਸਿੰਘ ਤੀਜੇ ਨੰਬਰ ‘ਤੇ ਰਿਹਾ।ਦਸਵੀਂ ਜਮਾਤ ਵਿੱਚ (ਕੰਨਿਆਂ) ਬੁਢਲਾਡਾ ਦੀ ਵਿਦਿਆਰਥਣ ਮਹਿਕ ਪਹਿਲੇ,ਬੋੜਾਵਾਲ ਦਾ ਵਿਦਿਆਰਥੀ ਗੁਰਵੀਰ ਸਿੰਘ ਦੂਜੇ ਅਤੇ ਕੁਲਾਣਾ ਦਾ ਵਿਦਿਆਰਥੀ ਅਰਮਾਨ ਸਿੰਘ ਤੀਜੇ ਨੰਬਰ ‘ਤੇ ਰਿਹਾ ।
ਬਲਾਕ ਬਰੇਟਾ ‘ਚ ਨੌਵੀਂ ਜਮਾਤ ‘ਚ ਕੁਲਰੀਆਂ ਦਾ ਵਿਦਿਆਰਥੀ ਬਲਰਾਜ ਸਿੰਘ ਪਹਿਲੇ,ਗੰਢੂ ਕਲਾਂ ਦਾ ਵਿਦਿਆਰਥੀ ਹੁਸਨਪ੍ਰੀਤ ਸਿੰਘ ਦੂਜੇ ਅਤੇ ਦਿਆਲਪੁਰਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਤੀਜੇ ਨੰਬਰ ‘ਤੇ ਰਹੀ।ਦਸਵੀਂ ਜਮਾਤ ਵਿੱਚ ਦਿਆਲਪੁਰਾ ਦੀ ਵਿਦਿਆਰਥਣ ਰਵੀਨਾ ਬੇਗਮ ਪਹਿਲੇ, ਕੁਲਰੀਆਂ ਦਾ ਵਿਦਿਆਰਥੀ ਜਸ਼ਨ ਸਿੰਘ ਦੂਜੇ ਅਤੇ ਰੰਘੜਿਆਲ ਦਾ ਵਿਦਿਆਰਥੀ ਧਨਜੌਤ ਸਿੰਘ ਤੀਜੇ ਨੰਬਰ ‘ਤੇ ਰਿਹਾ।
ਬਲਾਕ ਸਰਦੂਲਗੜ੍ਹ ‘ਚ ਨੌਵੀਂ ਜਮਾਤ ਵਿੱਚ ਝੰਡੂਕੇ ਦਾ ਵਿਦਿਆਰਥੀ ਹਰਮਨਪ੍ਰੀਤ ਸਿੰਘ ਪਹਿਲੇ, ਕਾਹਨੇਵਾਲਾ ਦਾ ਵਿਦਿਆਰਥੀ ਸਾਹਿਲ ਸਿੰਘ ਮਾਹਲਾ ਦੂਜੇ ਅਤੇ ਝੰਡੂਕੇ ਦਾ ਵਿਦਿਆਰਥੀ ਹਰਜੀਤ ਸਿੰਘ ਤੀਜੇ ਨੰਬਰ ‘ਤੇ ਰਿਹਾ। ਦਸਵੀਂ ਜਮਾਤ ਵਿੱਚ ਝੰਡੂਕੇ ਦਾ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਪਹਿਲੇ, ਫਤਿਹਪੁਰ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਦੂਜੇ ਅਤੇ ਝੰਡੂਕੇ ਦਾ ਵਿਦਿਆਰਥੀ ਗੁਰਵੀਰ ਸਿੰਘ ਤੀਜੇ ਨੰਬਰ ‘ਤੇ ਰਿਹਾ।
ਇਸ ਮੌਕੇ ਬੀਐਮ ਕੰਪਿਊਟਰ ਸਾਇੰਸ ਸ਼ਸ਼ੀ ਭੂਸ਼ਣ, ਰੋਹਿਤ ਬਾਂਸਲ, ਨਿਰਮਲ ਸਿੰਘ, ਗੁਰਦੀਪ ਸਿੰਘ, ਮਨਿੰਦਰ ਸਿੰਘ ਅਤੇ ਵੱਖ ਵੱਖ ਬਲਾਕਾਂ ਤੋਂ ਕੰਪਿਊਟਰ ਅਧਿਅਪਕ ਹਾਜ਼ਰ ਸਨ।
