
ਚੀਮਾ ਮੰਡੀ, (ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਦੇ 200 ਤੋਂ ਵੱਧ ਵਿਦਿਆਰਥੀਆਂ ਨੂੰ ਧਰਮਿੰਦਰ ਪਾਲ ਅਗਰਵਾਲ (ਜੱਜ) ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੂਟ ਅਤੇ ਜੁਰਾਬਾਂ ਵੰਡੇ ਗਏ।ਸਮੂਹ ਸਟਾਫ,ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਭੰਮ,ਹਰਬੰਸ ਸਿੰਘ ਤੋਲਾਵਾਲ ਅਤੇ ਹਾਜ਼ਰ ਪਤਵੰਤਿਆਂ ਵੱਲੋਂ ਅਗਰਵਾਲ ਪਰਿਵਾਰ ਦਾ ਇਸ ਸੁਚੱਜੇ ਉਪਰਾਲੇ ਲਈ ਧੰਨਵਾਦ ਕੀਤਾ। ਸਕੂਲ ਮੁਖੀ ਹਰਜਿੰਦਰ ਕੌਰ ਨੇ ਅਗਰਵਾਲ ਪਰਿਵਾਰ ਦੀ ਸ਼ਲਾਘਾ ਕਰਦਿਆਂ ਦੱਸਿਆ ਇਨ੍ਹਾਂ ਵੱਲੋਂ ਸਮੇਂ- ਸਮੇਂ ‘ਤੇ ਪਹਿਲਾਂ ਵੀ ਸਕੂਲ ਵਿਦਿਆਰਥੀਆਂ ਦੀ ਲੋੜ ਅਨੁਸਾਰ ਯੋਗ ਉਪਰਾਲੇ ਕੀਤੇ ਜਾਂਦੇ ਰਹੇ ਹਨ।
