
ਸਮਰਾਲਾ,14 ਦਸੰਬਰ( ਪ੍ਰਿਤਪਾਲ ਸਿੰਘ ਬੰਬ ) ਸਮਰਾਲਾ ਸ਼ਹਿਰ ਦੇ ਚੰਡੀਗੜ੍ਹ ਰੋਡ ’ਤੇ ਮਹਾਰਾਜ ਪੈਲੇਸ ਨੇੜੇ ਹੈਰੀਟੇਜ ਇੰਡੀਅਨ ਕਾਰਨੀਵਲ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕੀਤਾ। ਮੇਲੇ ਦਾ ਉਦਘਾਟਨ ਕਰਨ ਉਪਰੰਤ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਮੇਲੇ ਆਯੋਜਿਤ ਕਰਨਾ ਸਮੇਂ ਦੀ ਲੋੜ ਹੈ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਸਾਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਲੋਕ ਆਪਣੇ ਬੱਚਿਆਂ, ਬਜ਼ੁਰਗਾਂ ਤੇ ਪਰਿਵਾਰ ਨਾਲ ਇਥੇ ਆਕੇ ਇਕ ਧਾਗੇ ਨਾਲ ਬੰਨ੍ਹ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਜਕਲ੍ਹ ਦੀ ਪੀੜ੍ਹੀ ਆਪਣਾ ਪੁਰਾਣਾ ਸਭਿਆਚਾਰ ਭੁੱਲ ਕੇ ਗਲਤ ਰਾਸਤੇ ਤੇ ਜਾ ਰਹੀ ਹੈ। ਮੇਲੇ ਬਾਰੇ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕਾਰਨੀਵਲ 1 ਜਨਵਰੀ ਤੱਕ ਲਗਾਇਆ ਜਾਵੇਗਾ, ਸ਼ਹਿਰ ਲੱਗੇ ਹੈਰੀਟੇਜ ਇੰਡੀਅਨ ਕਾਰਨੀਵਲ ਮੇਲੇ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਮੇਲੇ ਦੇ ਪ੍ਰਬੰਧਕ ਪਵਨ ਵਰਮਾ, ਅਸ਼ੋਕ ਸ਼ਰਮਾ ਅਤੇ ਵਰਿੰਦਰ ਦੱਤਾ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਦੇ ਵੱਖ-ਵੱਖ ਜÇਲ੍ਹਿਆਂ ਰੋਪੜ, ਲੁਧਿਆਣਾ, ਖੰਨਾ, ਮਲੇਰਕੋਟਲਾ, ਨਵਾਂਸ਼ਹਿਰ, ਬੰਗਾ, ਅੰਮ੍ਰਿਤਸਰ, ਸੁਨਾਮ, ਜਲੰਧਰ, ਕਪੂਰਥਲਾ, ਜੰਮੂ ਸ਼ਹਿਰ ਦੇ ਵੱਖ-ਵੱਖ ਜÇਲ੍ਹਿਆਂ ਵਿੱਚ ਆਯੋਜਿਤ ਕਰਨ ਤੋਂ ਬਾਅਦ ਸਮਰਾਲਾ ਵਿੱਚ ਲਗਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੇ ਇਸ ਮੇਲੇ ਵਿੱਚ 22 ਤਰ੍ਹਾਂ ਦੇ ਦੇਸੀ-ਵਿਦੇਸ਼ੀ ਝੂਲੇ, ਊਠ ਦੀ ਸਵਾਰੀ, ਭੂਤ ਬੰਗਲਾ, ਮੈਗਾ ਗ੍ਰੈਂਡ ਸ਼ੋਅ, ਬਰੇਕ ਡਾਂਸ ਸਵਿੰਗ, ਜੰਪਿੰਗ, ਮਿਊਜ਼ੀਕਲ ਕਾਰ ਆਦਿ ਬੱਚਿਆਂ ਲਈ ਬਹੁਤ ਹੀ ਵਧੀਆ ਹਨ। ਇਸ ਤੋਂ ਇਲਾਵਾ ਰਾਜਸਥਾਨੀ ਕਲਾਕਾਰਾਂ ਵੱਲੋਂ ਰਾਜਸਥਾਨੀ ਲੋਕ ਨਾਚ, ਕਠਪੁਤਲੀ ਨਾਚ ਅਤੇ ਫਾਇਰ ਸ਼ੋਅ ਦੀ ਪੇਸ਼ਕਾਰੀ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਇੰਟੀਰੀਅਰ ਅਤੇ ਫਰਨੀਚਰ, ਘਰ ਇਸਤੇਮਾਲ ਲਈ ਚੀਜ਼ਾਂ, ਸੋਫੇ, ਸਹਾਇਕ ਉਪਕਰਣ, ਹੈਂਡਲੂਮ ਅਤੇ ਹੈਂਡੀਕ੍ਰਾਫਟ, ਇਲੈਕਟ੍ਰੋਨਿਕਸ, ਰੀਅਲ ਅਸਟੇਟ, ਫੂਡ ਕੋਰਟ ਸਮੇਤ ਕਈ ਤਰ੍ਹਾਂ ਦੇ ਸਟਾਲਾਂ ਦੇ ਨਾਲ-ਨਾਲ ਮਸਾਲੇਦਾਰ ਭੋਜਨ ਦੇ ਸਟਾਲ, ਬੱਚਿਆਂ ਦੇ ਖਿਡੌਣੇ, ਘਰੇਲੂ ਸਜਾਵਟੀ ਵਸਤਾਂ ਦੇ ਸਟਾਲ ਲਗਾਏ ਗਏ ਹਨ। ਅਸ਼ੋਕ ਸ਼ਰਮਾ ਅਤੇ ਪਵਨ ਵਰਮਾ ਨੇ ਕਿਹਾ ਕਿ ਅੱਜਕੱਲ੍ਹ ਮੋਬਾਈਲਾਂ ਦਾ ਫੈਸ਼ਨ ਹੈ, ਬੱਚੇ ਦੇ ਨਾਲ-ਨਾਲ ਵੱਡੇ ਵੀ ਮੋਬਾਈਲਾਂ ਵਿੱਚ ਗੁਆਚ ਜਾਂਦੇ ਹਨ ਇਸ ਲਈ ਇਸ ਤਰ੍ਹਾਂ ਦੇ ਮੇਲਿਆਂ ਦਾ ਆਯੋਜਨ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਆਯੋਜਨ ਕਰਕੇ ਉਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਕਠਿਆਂ ਕਰਨ ਦੀ ਕੋਸਸ਼ਿ ਕਰਕੇ ਉਨ੍ਹਾਂ ਨੂੰ ਮੋਬਾਈਲ ਤੋਂ ਦੂਰ ਕਰਨਾ ਚਾਹੁੰਦੇ ਹਨ ।ਇਸ ਮੌਕੇ ਅਸ਼ੋਕ ਸ਼ਰਮਾ,ਰਮਨ ਓਹਰੀ, ਅੰਮ੍ਰਿਤ ਕਰਨ, ਵਰਿੰਦਰ ਦੱਤਾ ਹਾਜ਼ਰ ਸਨ। ਇਸ ਮੌਕੇ ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਸਾਬਕਾ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਸੇਖੋਂ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਿੰਟੂ ਗਰੇਵਾਲ, ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਮੀਤ ਪ੍ਰਧਾਨ ਸੰਨੀ ਦੂਆ, ਛਿੰਦਰਪਾਲ, ਐਨਆਰਆਈ ਤਰਸੇਮਪਾਲ ਸ਼ਰਮਾ, ਕੌਂਸਲਰ ਰਣਧੀਰ ਸਿੰਘ ਧੀਰਾ, ਅਸ਼ੋਕ ਸ਼ਰਮਾ, ਰਮਨ ਓਹਰੀ, ਅੰਮ੍ਰਿਤ ਕਰਨ, ਤੇ ਵਰਿੰਦਰ ਦੱਤਾ ਹਾਜ਼ਰ ਸਨ।