
ਡੇਂਗੂ ਕੇਸਾਂ ਦੀ ਅੱਜ ਤੱਕ ਗਿਣਤੀ 368 ਸਾਵਧਾਨੀਆਂ ਵਰਤਨ ਦੀ ਜਰੂਰਤ: ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਸ਼ਮਿੰਦਰਪਾਲ, ਕੁਲਭੂਸ਼ਣ, ਪੂਜਾ) ਸਿਹਤ ਵਿਭਾਗ ਵਲੋਂ ਡੇਂਗੂ ਦੀ ਬੀਮਾਰੀ ਦੇ ਫੈਲਣ ਤੋਂ ਬਚਾਅ ਲਈ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਿਪੋਰਟ ਹੋਏ ਡੇਂਗੂ ਦੇ ਪਾਜ਼ੀਟਿਵ ਕੇਸਾਂ ਦੇ ਘਰਾਂ ਵਿਚ ਅਤੇ ਘਰਾਂ ਦੇ ਆਲੇ ਦੁਆਲੇ ਅਤੇ ਸ਼ਹਿਰ ਦੇ ਵੱਖ ਵੱਖ ਸਥਾਨ ਬੂੜਾ ਗੁੱਜਰ ਰੋਡ, ਬਠਿੰਡਾ ਰੋਡ, ਡੀ.ਸੀ.ਦਫਤਰ, ਸਿਵਲ ਹਸਪਤਾਲ ਅਤੇ ਖਾਲੀ ਪਲਾਟਾਂ ਵਿਚੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਾਣੀ ਦੀਆਂ ਟੈਂਕੀਆਂ,ਗਮਲਿਆਂ, ਹੋਰ ਪਾਣੀ ਇਕੱਠਾ ਹੋਣ ਦੇ ਸਰੋਤ ਆਦਿ ਚੈਕ ਕਰਕੇ ਜਮਾ ਹੋਏ ਪਾਣੀ ਦੇ ਸਰੋਤਾਂ ਨੂੰ ਮੌਕੇ ਤੇ ਖਾਲੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਲਗਾਤਾਰ ਡੇਂਗੂ ਦੀ ਰੋਕਥਾਮ ਲਈ ਗਤੀਵਿਧੀਆ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਸਦਕਾ ਡੇਂਗੂ ਤੇ ਕਾਬੂ ਪਾ ਲਿਆ ਗਿਆ ਹੈ, ਉਨਾ ਕਿਹਾ ਸਿਹਤ ਵਿਭਾਗ ਵਲੋਂ ਇਹ ਗਤੀਵਿਧੀਆ ਲਗਾਤਾਰ ਜਾਰੀ ਰਹਿਣਗੀਆਂ। ਇਸ ਮੌਕੇ ਭਗਵਾਨ ਦਾਸ ਅਤੇ ਲਾਲ ਚੰਦ ਹੈਲਥ ਇੰਸਪੈਕਟਰ ਨੇ ਕਿਹਾ ਕਿ ਡੇਂਗੂ ਦਾ ਮੱਛਰ ਇਕ ਹਫਤੇ ਤੋਂ ਵੱਧ ਜਮਾ ਹੋਏ ਸਾਫ ਪਾਣੀ ਵਿਚ ਪਨਪਦਾ ਹੈ ,ਮੱਛਰ ਦੀਆਂ ਤਿੰਨ ਸਟੇਜਾਂ ਅੰਡਾ,ਲਾਰਵਾ ਅਤੇ ਪਿਊਪਾ ਪਾਣੀ ਵਿਚ ਹੁੰਦੀਆਂ ਹਨ ਤੇ ਇਸ ਦਾ ਜੀਵਨ ਕਾਲ ਇਕ ਹਫਤੇ ਦਾ ਹੁੰਦਾ ਹੈ।ਉਨਾ ਕਿਹਾ ਕਿ ਸਾਨੂੰ ਹਰ ਹਫਤੇ ਸ਼ੂੱਕਰਵਾਰ ਨੂੰ ਜਮਾ ਕੀਤੇ ਹੋਏ ਪਾਣੀ ਦੇ ਸਰੋਤਾਂ ਨੂੰ ਇਕ ਵਾਰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ ਹੈ ।ਉਨਾ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਆਪਣਾ ਡੇਂਗੂ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਪਾਜ਼ੀਟਿਵ ਹੋਣ ਦੀ ਸੂਰਤ ਵਿਚ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣ ਚਾਹੀਦਾ ਹੈ। ਉਂਨਾ ਦੱਸਿਆ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਅਤੇ ਇਲਾਜ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਅੰਗਰੇਜ ਸਿੰਘ, ਵਕੀਲ ਸਿੰਘ, ਸ਼ਮਸ਼ੇਰ ਸਿੰਘ ਅਤੇ ਬ੍ਰੀਡਿੰਗ ਚੈਕਰ ਹਾਜ਼ਰ ਸਨ।