ਚੀਮਾ ਮੰਡੀ ਲਈ ਜਾਰੀ ਕੀਤੇ ਫੰਡ ਸਬੰਧੀ ਮੁੱਖ ਮੰਤਰੀ ਮਾਨ ਦਾ ਕੀਤਾ ਧੰਨਵਾਦ

Share and Enjoy !

Shares
ਚੀਮਾ ਮੰਡੀ,(ਗੁਰਵਿੰਦਰ ਸਿੰਘ ਚਹਿਲ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਰਭੈ ਸਿੰਘ ਮਾਨ, ਬੀਰਬਲ ਸਿੰਘ ਚੀਮਾ ਅਤੇ ਬਹਾਦਰ ਸਿੰਘ ਚਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੀਮਾ ਮੰਡੀ ਵਿਖੇ ਸਬ-ਤਹਿਸੀਲ ਦੀ ਨਵੀਂ ਬਣ ਰਹੀ ਇਮਾਰਤ ਲਈ 4 ਕਰੋੜ 46 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਉਕਤ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਜਦੋਂ ਤੋਂ ਹੋਂਦ ‘ਚ ਆਈ ਹੈ,ਜਿਸ ਵੱਲੋਂ ਲਗਾਤਾਰ ਵਿਕਾਸ ਕਾਰਜਾਂ ਦੇ ਨਾਲ-ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਮਕਸਦ ਨਾਲ ਭਗਵੰਤ ਸਿੰਘ ਮਾਨ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਹੈ, ਉਹ ਉਸ ‘ਤੇ ਖਰ੍ਹਾ ਉਤਰ ਰਹੇ ਹਨ।ਆਪ ਆਗੂਆਂ ਨੇ ਦੱਸਿਆ ਕਿ ਨਵੇਂ ਬਣ ਰਹੇ ਬੱਸ ਸਟੈਂਡ ਦੀ ਰਾਸ਼ੀ ਵੀ ਜਲਦੀ ਜਾਰੀ ਹੋਣ ਜਾ ਰਹੀ ਹੈ।ਉਹਨਾਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਫੰਡ ਸਬੰਧੀ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੁੱਖ ਮੰਤਰੀ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

About Post Author

Share and Enjoy !

Shares

Leave a Reply

Your email address will not be published.