ਠੇਕੇਦਾਰ ਦੀ ਧੱਕੇਸ਼ਾਹੀ ਖਿਲਾਫ ਐਸ.ਐਸ.ਪੀ. ਨੂੰ ਮਿਲਾਂਗਾ : ਵਫਦ

Share and Enjoy !

Shares


(ਕੌਸ਼ਲ ਮੱਲਾ) ਹਠੂਰ।
ਪਿਛਲੇ ਦਿਨੀ ਪਿੰਡ ਲੰਮਾਂ-ਜੱਟਪੁਰਾ ਦੇ ਖੇਡ ਗਰਾਊਂਡ ਵਿੱਚੋਂ ਧੱਕੇ ਨਾਲ ਠੇਕੇਦਾਰ ਵੱਲੋਂ ਝੋਨੇ ਦਾ ਫੂਸਾ ਚੁੱਕਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜਿਲਾ ਜਨਰਲ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਇਸ ਧੱਕੇਸਾਹੀ ਖਿਲਾਫ ਅਸੀ ਜਲਦੀ ਹੀ ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਵਫਦ ਦੇ ਰੂਪ ਵਿੱਚ ਮਿਲਾਗੇ। ਇਸ ਮੌਕੇ ਪੀੜਤ ਕੁਲਵੰਤ ਸਿੰਘ ਕੰਤਾ ਜੱਟਪੁਰਾ ਨੇ ਠੇਕੇਦਾਰ ਤੇ ਦੋਸ ਲਾਉਦਿਆ ਕਿਹਾ ਕਿ ਉਸ ਨੇ ਲੰਮਾਂ-ਜੱਟਪੁਰਾ ਦੀ ਦਾਣਾ ਮੰਡੀ ਤੋਂ ਬਾਹਰ ਖੇਡ ਗਰਾਊਂਡ ਵਿੱਚ ਝੋਨੇ ਵਿੱਚੋਂ ਫੂਸਾ ਕੱਢਣ ਲਈ ਥਰੈਸਰ ਲਗਾਇਆ ਹੋਇਆ ਸੀ।ਦਾਣਾ ਮੰਡੀ ਦਾ ਸੀਜਨ ਖਤਮ ਹੋਣ ਤੇ ਰਾਏਕੋਟ ਤੋਂ ਵਿਪਨ ਕੁਮਾਰ ਜੋ ਆਪਣੇ ਆਪ ਨੂੰ ਮੰਡੀ ਦਾ ਠੇਕੇਦਾਰ ਦੱਸਦਾ ਸੀ ਆਪਣੇ ਸਾਥੀਆਂ ਨਾਲ ਆਇਆ ਅਤੇ ਪਿਸਤੌਲ ਦੀ ਨੋਕ ਤੇ ਮੇਰਾ ਸਾਰਾ ਫੂਸਾ ਟਰੱਕ ਵਿੱਚ ਭਰ ਕੇ ਲੈ ਗਿਆ,ਮੇਰੇ ਦੁਆਰਾ ਰੌਲਾ ਪਾਉਣ ਤੇ ਉਸ ਨੇ ਆਪਣੇ ਠੇਕੇ ਦੇ ਪੈਸੇ ਕੱਟ ਕੇ ਬਾਕੀ ਪੈਸੇ ਦੇਣ ਦਾ ਲਾਰਾ ਵੀ ਲਾਇਆ।ਉਹਨਾਂ ਅੱਗੇ ਦੱਸਿਆ ਕਿ ਠੇਕੇਦਾਰ ਹੁਣ ਉਸ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ।ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਠੇਕੇਦਾਰੀ ਦੀ ਆੜ ਵਿੱਚ ਇਸ ਤਰਾਂ ਦੇ ਗੁੰਡਾ ਗਿਰੋਹ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਮੁਕੱਦਮਾ ਦਰਜ ਕਰਵਾ ਕੇ ਹੀ ਦਮ ਲਿਆ ਜਾਵੇਗਾ।ਇਸ ਮੌਕੇ ਉਨਾ ਨਾਲ ਬਲਵਿੰਦਰ ਸਿੰਘ ਡੇਅਰੀ ਵਾਲੇ,ਜੁਗਿੰਦਰ ਸਿੰਘ ਰਾਹਲ,ਗੁਰਚਰਨ ਸਿੰਘ ਨੰਬਰਦਾਰ, ਬਿੱਕਰ ਸਿੰਘ,ਸੁਖਦੇਵ ਸਿੰਘ ਨੇਕਾ,ਦੇਸਰਾਜ ਸਿੰਘ,ਸਾਬਕਾ ਪੰਚ ਬੂਟਾ ਸਿੰਘ,ਗੁਰਮੀਤ ਸਿੰਘ ਕਾਲਾ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਵਿਪਨ ਕੁਮਾਰ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨਾ ਕਿਹਾ ਕਿ ਸਾਡਾ ਪੰਜਾਬ ਮੰਡੀਕਰਨ ਬੋਰਡ ਵੱਲੋ ਠੇਕਾ ਲਿਆ ਗਿਆ ਹੈ ਅਸੀ ਫੂਸਾ ਚੁੱਕ ਸਕਦੇ ਹਾਂ।

About Post Author

Share and Enjoy !

Shares

Leave a Reply

Your email address will not be published.