ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

Share and Enjoy !

Shares

– ਗੁਰਾਇਆ ਬਲੱਡ ਸੇਵਾ ਲੋਕ ਭਲਾਈ ਲਈ ਵਚਨਬੱਧ : ਹੈਪੀ ਮਾਹੀ

(ਕਰਮਵੀਰ ਸਿੰਘ) ਗੁਰਾਇਆ।

ਗੁਰਾਇਆ ਬਲੱਡ ਸੇਵਾ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਵੱਲੋਂ ਗੁਰੂਦੁਆਰਾ ਨਾਨਕ ਦਰਬਾਰ (ਰਜਿ:) ਦੇ ਵਿਸੇਸ ਸਹਿਯੋਗ ਨਾਲ 348ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 66 ਦੇ ਕਰੀਬ ਸਵੈ-ਇੱਛੁਕ ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਹ ਕੈਂਪ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਨੂੰ ਸਮਰਪਿਤ ਰਿਹਾ। ਇਸ ਤੋਂ ਇਲਾਵਾ ਕੈਂਪ ਵਿਚ ਅੰਤਰਰਾਸਟਰੀ ਅੰਗਦਾਨ ਦਿਵਸ ਮੌਕੇ 18 ਦੇ ਕਰੀਬ ਲੋਕਾਂ ਨੇ ਅੱਖਾਂ ਦਾਨ ਦੇ ਫਾਰਮ ਭਰੇ। ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਅਤੇ ਪੁਨਰਜੋਤ ਪੰਜਾਬ ਕੋ ਆਰਡੀਨੇਟਰ ਹੈਪੀ ਮਾਹੀ ਨੇ ਡੋਨਰਾਂ ਨੂੰ ਸਰਟਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਕੈਂਪ ਵਿੱਚ ਵਿਸੇਸ ਤੌਰ ਤੇ ਪੁੱਜੇ ਨਗਰ ਕੌਂਸਲ ਦੇ ਪ੍ਰਧਾਨ ਬਲਜਿੰਦਰ ਪਾਹਵਾ, ਕੌਂਸਲਰ ਅਨਿਲ ਜੋਸੀ ਨੇ ਜਿਥੇ ਡੋਨਰਾਂ ਦੀ ਹੌਂਸਲਾ ਅਫਜਾਈ ਕੀਤੀ, ਓਥੇ ਹੀ ਲੋਕਾਂ ਨੂੰ ਇਸ ਮਿਸਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨਾਂ ਨੇ ਖੂਨਦਾਨ ਨੂੰ ਮਹਾਨ ਦਾਨ ਨਾਲ ਸੰਬੋਧਨ ਕਰਦੇ ਹੋਏ ਸਭਨਾਂ ਨੂੰ ਇਸ ਮਹਾਦਾਨ ਵਿਚ ਅਹੂਤੀ ਦੇਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਗੁਰਾਇਆ ਬਲੱਡ ਸੇਵਾ ਅੱਜ ਤੱਕ ਲੋਕ ਭਲਾਈ ਲਈ ਵਚਨਬੱਧ ਰਹੀ ਹੈ ਤੇ ਲੋਕਾਂ ਨੂੰ ਇਸ ਸੰਸਥਾ ਦਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਇਹ ਸੰਸਥਾ ਭਵਿੱਖ ਵਿਚ ਵੀ ਲੋੜਵੰਦ ਲੋਕਾਂ ਦੀ ਇਸੇ ਤਰਾਂ ਨਿਰ ਸਵਾਰਥ ਮਦਦ ਕਰ ਸਕੇ। ਇਸ ਕੈਂਪ ਵਿਚ ਸਮੀਰ ਪੁੰਜ ਤੇ ਹਰਦੀਪ ਸਿੰਘ (ਦੀਪਾ)  ਦਾ ਵੀ ਵਿਸੇਸ ਯੋਗਦਾਨ ਰਿਹਾ। ਇਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਸੋਨੂੰ, ਕੁਲਦੀਪ ਕੰਡਾ, ਸੰਜੀਵ ਕੰਡਾ, ਹਰਜੀਤ ਸਿੰਘ ਢੀਂਗਰਾ ਪ੍ਰਧਾਨ ਗੁਰੂਦੁਆਰਾ ਨਾਨਕ ਦਰਬਾਰ, ਰੌਸਨ ਲਾਲ ਰੋਸੀ, ਹਰਮੇਸ ਲਾਲ, ਸੁਨੀਲ ਸਨੀ, ਬਲਵਿੰਦਰ ਸਿੰਘ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.