
– ਕੋਵਲੀਏਂਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਤਿੰਨ ਵਿਦਿਆਰਥੀਆਂ ਦੀ ਕੀਤੀ ਚੋਣ
– ਤਿੱਨ ਲੱਖ ਰੁਪਏ ਦੀ ਸਾਲਾਨਾ ਪੈਕੇਜ ਉੱਤੇ ਹੋਈ ਚੋਣ
(ਗੁਰਵਿੰਦਰ ਸਿੰਘ ਮੋਹਾਲੀ) ਮੁਹਾਲੀ।
ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਦੋਆਬਾ ਗਰੁੱਪ ਆਫ ਕਾਲਜਿਜ਼ ਵੱਲੋਂ ਕਾਲਜ ਕੈਂਪਸ ਵਿਖੇ ਪਲੇਸਮੇਂਟ ਡ੍ਰਾਈਵ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ । ਇਸ ਦੌਰਾਨ ਇਸ ਪਲੇਸਮੈਂਟ ਡਰਾਈਵ ਵਿਚ 25 ਵਿਦਿਆਰਥੀਆਂ ਵਿੱਚੋਂ 3 ਵਿਦਿਆਰਥੀਆਂ ਦੀ ਚੋਣ ਕੋਵਲੀਏਂਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਤਿੱਨ ਲੱਖ ਰੁਪਏ ਦੀ ਸਾਲਾਨਾ ਪੈਕੇਜ ਉੱਤੇ ਕੀਤੀ ।
ਇਸ ਮੌਕੇ ਉਤੇ ਕੰਪਨੀ ਵੱਲੋਂ ਸਭ ਤੋਂ ਪਹਿਲਾਂ ਵਿਦਿਆਰਥੀਆਂ ਦਾ ਲਿਖਤੀ ਰਾਊਂਡ ਅਤੇ ਉਸ ਉਪਰੰਤ ਦੋ ਰਾਊਂਡ ਇੰਟਰਵਿਊ ਦੇ ਹੋਏ । ਇਸ ਪਲੇਸਮੈਂਟ ਡਰਾਈਵ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੋਆਬਾ ਗਰੁੱਪ ਦੇ ਟਰੇਨਿੰਗ ਐਂਡ ਪਲੇਸਮੈਂਟ ਡਾਇਰੈਕਟਰ ਹਰਪ੍ਰੀਤ ਰਾਏ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਕੰਪਨੀ ਵੱਲੋਂ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਆਫਰ ਲੈਟਰ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ ।
ਦੱਸਣਾ ਬਣਦਾ ਹੈ ਕਿ ਇਸ ਪਲੇਸਮੈਂਟ ਡਰਾਈਵ ਦੌਰਾਨ ਚੁਣੇ ਗਏ ਵਿਦਿਆਰਥੀਆਂ ਵਿਚ ਬੀ.ਟੈਕ ਫਾਈਨਲ ਸਾਲ 3 ਜਿਨਾਂ ਵਿਦਿਆਰਥੀਆਂ ਦੀ ਚੋਣ ਹੋਈ ਉਨਾਂ ਨੂੰ ਦੋਆਬਾ ਗਰੁੱਪ ਦੀ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਦਿੱਤੀ ਗਈ ਅਤੇ ਅੱਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਗਈਆਂ । ਚੁਣੇ ਗਏ ਵਿਦਿਆਰਥੀਆਂ ਵਿਚ ਗੁਰਜੀਤ ਕੌਰ , ਸ੍ਰੀ. ਮਾਈਬਾਮ , ਸੇਜਲ ਸਾਕਾ ਦੇ ਨਾਮ ਜ਼ਿਕਰਯੋਗ ਹਨ।