ਪਾਕਿਸਤਾਨ ਵੱਸਦੇ ਲੋਕ ਪੱਖੀ ਬੁਲੰਦ ਸਾਇਰ ਬਾਬਾ ਨਜਮੀ ਨੂੰ ਲਾਹੌਰ ਵਿੱਚ ਪਿਆ ਦਿਲ ਦਾ ਦੌਰਾ, ਰਾਜੀ ਹੋ ਰਹੇ ਨੇ

Share and Enjoy !

Shares

– ਆਸਿਫ ਰਜਾ

(ਬਿਊਰੋ ਚੈਕ ਪੋਸਟ) ਲੁਧਿਆਣਾ।

ਜਗਦੇਵ ਕਲਾਂ(ਅੰਮਿ੍ਰਤਸਰ) ਤੋਂ ਦੇਸ ਵੰਡ ਵੇਲੇ ਪਰਿਵਾਰ ’ਚੋਂ ਲਾਹੌਰ ਵੱਸਦੇ ਬੁਲੰਦ ਸਾਇਰ ਬਾਬਾ ਨਜਮੀ ਨੂੰ ਕੱਲ ਦਿਲ -ਦੌਰੇ ਕਾਰਨ ਪੰਜਾਬ ਕਾਰਡਿਆਲੋਜੀ ਹਸਪਤਾਲ ਜਾਣਾ ਪਿਆ।

ਆਸਿਫ ਰਜਾ ਮੁਤਾਬਕ ਹੁਣ ਵਾਰਡ ’ਚ ਆ ਗਏ ਨੇ, ਕੱਲ ਲਾਹੌਰ ਵਿੱਚ ਅਮਰੀਕਾ ਤੋਂ ਆਏ ਪੰਜਾਬੀ ਇਤਿਹਾਸਕਾਰ ਤੇ ਅਣਖੀਲਾ ਧਰਤੀ ਪੁੱਤਰ  ਦੁੱਲਾ ਭੱਟੀ ਦੇ ਲੇਖਕ ਧਰਮ ਸਿੰਘ ਗੋਰਾਇਆ ਦੇ ਸੁਆਗਤੀ ਸਮਾਗਮ ਦੀ ਪ੍ਰਧਾਨਗੀ ਵੀ ਬਾਬਾ ਨਜਮੀ ਜੀ ਨੇ ਕਰਨੀ ਸੀ ਪਰ ਹੁਣ ਇਸ ਸਮਾਗਮ ਦੀ ਥਾਂ ਸ ਧਰਮ ਸਿੰਘ ਗੋਰਾਇਆ ਦੀ ਭਾਰਤ ਵਾਪਸੀ ਵੇਲੇ ਅਗਲੇ ਹਫਤੇ ਇਹ ਸਮਾਗਮ ਕਰਵਾਇਆ ਜਾਵੇਗਾ। ਇਸ ਸਮਾਗਮ ਨੂੰ ਵੀ ਬਾਬਾ ਜੀ ਨੇ ਖੁਦ ਦਿਲਚਸਪੀ ਲੈ ਕੇ ਉਲੀਕਿਆ ਸੀ। ਇਸ ਸਮਾਗਮ ਵਿੱਚ ਬਾਬਾ ਨਜਮੀ ਨੇ ਇਸ ਪੁਸਤਕ ਦਾ ਗੁਰਮੁਖੀ ਤੇ ਸਾਹਮੁਖੀ ਐਡੀਸਨ ਰਿਲੀਜ ਕਰਨਾ ਸੀ। ਦੁਆ ਕਰੋ ਕਿ ਅਗਲੇ  ਹਫਤੇ ਇਹ ਕਾਰਜ ਉਹੀ ਆਪ ਕਰਨ। ਅਸੀਂ ਤਾਂ ਏਧਰ ਜਲੰਧਰ ਵਿਖੇ ਗਦਰੀ ਬਾਬਿਆਂ ਦੇ ਮੇਲੇ ਤੇ ਉਡੀਕ ਰਹੇ ਸਾਂ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਬਾਬਾ ਨਜਮੀ ਦੇ ਸਨੇਹੀ ਗੁਰਭਜਨ ਗਿੱਲ ਤੇ ਮਿੱਤਰਾਂ ਨੇ ਬਾਬਾ ਜੀ ਲਈ ਸੁਭ ਕਾਮਨਾਵਾਂ ਭੇਜੀਆਂ ਹਨ

 

About Post Author

Share and Enjoy !

Shares

Leave a Reply

Your email address will not be published.