
6 ਨਵੰਬਰ ਨੂੰ ਛਿੰਦਰ ਸਿੰਘ ਨੱਥੂਵਾਲਾ ਦੀ ਬਰਸੀ ’ਤੇ ਕਿਸਾਨ ਕਾਨਫਰੰਸ ਦਾ ਪੋਸਟਰ ਜਾਰੀ,
– 5 ਮੈਂਬਰੀ ਇਲਾਕਾ ਕਮੇਟੀ ਦਾ ਗਠਨ ਕੀਤਾ
(ਰਾਜਵੀਰ) ਨੱਥੂਵਾਲਾ ਗਰਬੀ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦਸਮੇਸ਼ ਪ੍ਰਕਾਸ਼ ਪਿੰਡ ਹਰੀਏਵਾਲਾ ਵਿਖੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਪਿੰਡ ਦੇ ਕਿਸਾਨਾਂ ਵਲੋਂ 6 ਨਵੰਬਰ ਨੂੰ ਨੱਥੂਵਾਲਾ ਗਰਬੀ ਵਿਖੇ ਮਰਹੂਮ ਸੂਬਾ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਦੀ ਬਰਸੀ ਮੌਕੇ ਕੀਤੀ ਜਾ ਰਹੀ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ।
ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਦੇ ਪਹਿਲੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ ਨੇ ਆਪਣੀ ਸਾਰੀ ਜਿੰਦਗੀ ਕਿਸਾਨਾਂ ਮਜਦੂਰਾਂ ਦੇ ਸੰਘਰਸ ਨੂੰ ਸਮਰਪਿਤ ਕੀਤੀ ਅਤੇ ਧਰਨੇ ਦੌਰਾਨ ਹੀ ਉਹ ਬਿਮਾਰ ਹੋਏ ਅਤੇ ਇਲਾਜ ਦੌਰਾਨ ਹੀ ਸਾਥੋ ਵਿੱਛੜ ਗਏ। ਉਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਉਨਾਂ ਦੇ ਜੱਦੀ ਪਿੰਡ ਵਿੱਚ ਕਿਸਾਨ ਕਾਨਫਰੰਸ ਕੀਤੀ ਜਾ ਰਹੀ ਹੈ । ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਡਾ. ਦਰਸ਼ਨਪਾਲ ਜੀ ਪਹੁੰਚਣਗੇ । ਉਨਾਂ ਦੱਸਿਆ ਕਿ ਇਲਾਕੇ ਅੰਦਰ ਜਥੇਬੰਦੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅੱਜ ਸਰਬਸਮੰਤੀ ਨਾਲ 5 ਮੈੰਬਰੀ ਕਾਰਜਕਾਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਸਤਨਾਮ ਸਿੰਘ ਹਰੀਏਵਾਲਾ, ਅਰਸ਼ਦੀਪ ਸਿੰਘ ਗੱਜਣਵਾਲਾ, ਤੇਜਿੰਦਰ ਸਿੰਘ ਭੇਖਾ, ਜਗਦੀਸ਼ ਸਿੰਘ ਮਾਹਲਾ ਅਤੇ ਬਲਵਿੰਦਰ ਸਿੰਘ ਧੂੜਕੋਟ ਨੂੰ ਜਿੰਮੇਵਾਰੀ ਸੌੰਪੀ ਗਈ ਹੈ।
ਆਗੂਆਂ ਨੇ ਇਸ ਮੌਕੇ ਕਿਸਾਨ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਜਥੇਬੰਦੀ ਨਾਲ ਜੁੜਨ ਤਾਂ ਕਿ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਜੱਦੋਜਹਿਦ ਨੂੰ ਤੇਜ ਕੀਤਾ ਜਾ ਸਕੇ । ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਸੇਵਕ ਸਿੰਘ ਖਵਾਜਾ ਖੜਕ, ਹਰਜੀਤ ਸਿੰਘ ਲੁਹਾਮ, ਮਨਜਿੰਦਰ ਸਿੰਘ ਮੌਜਗੜ ਧਰਮਕੋਟ, ਸਰਬਜੀਤ ਸਿੰਘ ਅਜਿੱਤ ਗਿੱਲ, ਇਕਬਾਲ ਸਿੰਘ ਬਿਸ਼ਨੰਦੀ, ਸੁਰਜੀਤ ਸਿੰਘ ਖੇਮੂਆਣਾ, ਜਸਵੀਰ ਸਿੰਘ ਖੇਮੂਆਣਾ , ਜਸਵਿੰਦਰ ਸਿੰਘ, ਸੋਮਰਾਜ ਮਲੂਕਾ , ਕਾਕਾ ਸਿੰਘ ਕੋਠਾਗੁਰੂ, ਕੁਲਦੀਪ ਸਿੰਘ ਹਰੀਏਵਾਲਾ, ਜਸਵਿੰਦਰ ਸਿੰਘ ਹਰੀਏਵਾਲਾ,ਬਾਬੂ ਸਿੰਘ , ਨਵਸੰਗੀਤ ਸਿੰਘ ਬਰਾੜ ਅਰਸ਼ਦੀਪ ਬਰਾੜ ਲਵਪ੍ਰੀਤ ਬਰਾੜ, ਸੁਖਮੰਦਰ ਸਿੰਘ ਕਾਸਮ ਭੱਟੀ, ਰੇਸ਼ਮ ਸਿੰਘ ਨਛੱਤਰ ਸਿੰਘ ਕਸਮੀਰ ਸਿੰਘ ਬਲਵਿੰਦਰ ਸਿੰਘ ਗੁਰਮੋਹਣ ਸਿੰਘ ਹਰੀਏਵਾਲਾ, ਗੁਰਜੀਤ ਸਿੰਘ ਗੱਜਣ ਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜਰ ਸਨ ।