ਪੰਜਾਬ ਸਾਇੰਸ ਤਕਨਾਲੋਜੀ ਕੌਂਸਲ ਨੇ ਨੈਸਨਲ ਇੰਟਲੈਕਚੁਅਲ ਪ੍ਰਾਪਰਟੀ ਐਵਾਰਡ ਜਿੱਤਿਆ

Share and Enjoy !

Shares

– ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਮੀਤ ਹੇਅਰ ਵੱਲੋਂ ਕੌਂਸਲ ਦੇ ਯਤਨਾਂ ਦੀ ਸਲਾਘਾ

(ਗੁਰਵਿੰਦਰ ਮੋਹਾਲੀ) ਚੰਡੀਗੜ।

ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਨੇ ਟੈਕਨਾਲੋਜੀ ਐਂਡ ਇਨੋਵੇਸਨ ਸਪੋਰਟ ਸੈਂਟਰ (ਟੀ.ਆਈ.ਐਸ.ਸੀ.) ਦੀ ਸ੍ਰੇਣੀ ਵਿੱਚ ਸਾਲ 2021 ਅਤੇ 2022 ਲਈ ਨੈਸਨਲ ਇੰਟਲੈਕਚੁਅਲ ਪ੍ਰਾਪਰਟੀ ਐਵਾਰਡ ਹਾਸਲ ਕੀਤਾ।

ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਕੰਟਰੋਲਰ ਜਨਰਲ ਆਫ ਪੇਟੈਂਟ ਡਿਜਾਈਨ ਐਂਡ ਟ੍ਰੇਡਮਾਰਕ ਦੇ ਦਫਤਰ ਵੱਲੋਂ ਸੁਰੂ ਕੀਤਾ ਗਿਆ ਇਹ ਪੁਰਸਕਾਰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ ਗੋਇਲ ਵੱਲੋਂ ਭਾਰਤ ਦੇ ਸਾਬਕਾ ਰਾਸਟਰਪਤੀ ਸਵ. ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਵਸ ਮੌਕੇ ਕਰਵਾਈ ਨੈਸਨਲ ਆਈ.ਪੀ. ਕਾਨਫਰੰਸ ਦੌਰਾਨ ਕੌੰਸਲ ਦੀ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੂੰ ਪ੍ਰਦਾਨ ਕੀਤਾ ਗਿਆ।

ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿੱਚ ਨਵੀਨਤਾ ਅਤੇ ਆਈ.ਪੀ.ਆਰ. ਈਕੋਸਿਸਟਮ ਦੇ ਨਿਰਮਾਣ ਲਈ ਕੌਂਸਲ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਇਸ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੌਂਸਲ ਨੂੰ 3 ਕਰੋੜ ਰੁਪਏ ਦੀ ਗ੍ਰਾਂਟ ਅਲਾਟ ਕੀਤੀ ਗਈ ਹੈ।

ਟੀ.ਆਈ.ਐਸ.ਸੀ.-ਪੰਜਾਬ ਭਾਰਤ ਸਰਕਾਰ ਵੱਲੋਂ 2017 ਵਿੱਚ ਸਥਾਪਿਤ ਦੇਸ ਦਾ ਪਹਿਲਾ ਟੀ.ਆਈ.ਐਸ.ਸੀ. ਹੈ, ਜੋ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਸੰਸਥਾ -ਸੰਯੁਕਤ ਰਾਸਟਰ ਅਤੇ ਸੈੱਲ ਫਾਰ ਆਈਪੀਆਰ ਪ੍ਰਮੋਸਨ ਅਤੇ ਮੈਨੇਜਮੈਂਟ-ਡਿਪਾਰਟਮੈਂਟ ਫਾਰ ਪ੍ਰਮੋਸਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਲਈ ਭਾਰਤ ਸਰਕਾਰ ਦੇ  ਪੇਟੈਂਟ ਸੂਚਨਾ ਕੇਂਦਰ ਦੀ ਜਾਣਕਾਰੀ ’ਤੇ ਆਧਾਰਤ  ਹੈ, ਜੋ ਵਿਸਵ ਬੌਧਿਕ ਸੰਪੱਤੀ -ਪੀਐਸਸੀਐਸਟੀ ਲਈ ਇਨੋਵੇਟਰਾਂ ਦੀ ਇੰਟਲੈਕਚੁਅਲ ਪ੍ਰਾਪਰਟੀ ਦੀ ਸੁਰੱਖਿਆ ਕਰਦਾ ਹੈ। ਇਸਨੇ ਰਾਜ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਆਈਪੀਆਰ ਸੈੱਲਾਂ ਅਤੇ ਆਈਪੀਆਰ ਕਲੱਬਾਂ ਦਾ ਇੱਕ ਨੈਟਵਰਕ ਸਥਾਪਤ ਕੀਤਾ ਹੈ।

ਕੌਂਸਲ ਨੇ ਲਗਭਗ 800 ਇਨੋਵੇਟਰਾਂ ਦੀ ਨੋਵਲਟੀ ਦਾ ਮੁਲਾਂਕਣ ਕੀਤਾ ਹੈ ਅਤੇ ਲਗਭਗ 100 ਪੇਟੈਂਟ ਫਾਈਲ ਕਰਨ ਦੀ ਸਹੂਲਤ ਦਿੱਤੀ ਹੈ। ਇਹ ਮਹਿਲਾ ਪੇਸੇਵਰਾਂ ਨੂੰ ਸਿਖਲਾਈ ਦੇਣ ਲਈ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ- ਦਾ ਇੱਕ ਪ੍ਰਮਾਣਿਤ ਨੋਡ ਅਤੇ ਸਾਰੇ ਨਵੇਂ ਸਟਾਰਟਅੱਪਸ ਅਤੇ ਉੱਦਮਾਂ ਦੀ ਸਲਾਹ ਦੇਣ ਸਬੰਧੀ ਇੱਕ ਸਟੇਟ ਸਲਾਹਕਾਰੀ ਨੋਡ ਵੀ ਹੈ। ਟੀਆਈਐਸਸੀ-ਪੰਜਾਬ ਨੇ ਨਾ ਸਿਰਫ ਆਪਣੇ ਆਈਪੀਆਰ ਸੈੱਲਾਂ ਵੱਲੋਂ ਵਿਕਸਤ ਕੀਤੀਆਂ ਤਕਨਾਲੋਜੀਆਂ ਨੂੰ ਲਾਇਸੈਂਸ ਦੇਣ ਦੀ ਸਹੂਲਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਗੋਂ ਖਾਸ ਤੌਰ ‘ਤੇ ਕੋਵਿਡ ਦੇ ਸਮੇਂ ਦੌਰਾਨ ਪੀਐਸਸੀਐਸਟੀ ਵੱਲੋਂ ਵਿਕਸਤ/ਪ੍ਰਦਰਸ ਿਤ ਕੀਤੀਆਂ ਗਈਆਂ ਤਕਨਾਲੋਜੀਆਂ ਆਦਿ ਰਾਹੀਂ ਹਾਈਬਿ੍ਰਡ ਇੱਟ ਬਣਾਉਣ ਦੇ ਨਾਲ ਨਾਲ ਸਾਫ-ਸੁਥਰੇ ਉਤਪਾਦਨ, ਰੁਜਗਾਰ ਪੈਦਾ ਕਰਨ, ਮਨੁੱਖੀ ਸਕਤੀ ਦੇ ਹੁਨਰ ਅਤੇ ਉਦਯੋਗ ਦੀ ਮੁਕਾਬਲੇਬਾਜੀ ਨੂੰ ਵਧਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।

 

About Post Author

Share and Enjoy !

Shares

Leave a Reply

Your email address will not be published.