ਲੋਕਾਂ ਲਈ ਸੈਲਫੀ ਦਾ ਕੇਂਦਰ ਰਿਹਾ ਸਮਾਰਟ ਸਿਟੀ ਵੱਲੋਂ ਲਾਇਆ ‘ਆਈ ਲਵ ਜਲੰਧਰ’ ਦਾ ਲੋਗੋ ਟੁੱਟਿਆ।

Share and Enjoy !

Shares

(ਗੁਰਦੀਪ ਸਿੰਘ ਹੋਠੀ) ਜਲੰਧਰ।

ਸਮਾਰਟ ਸਿਟੀ ਮਿਸਨ ਤਹਿਤ ਹੁਣ ਤਕ ਜਲੰਧਰ ਵਿਚ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਸਾਇਦ ਹੀ ਕੋਈ ਅਜਿਹਾ ਪ੍ਰਾਜੈਕਟ ਹੋਵੇ, ਜਿਸ ਨਾਲ ਸਹਿਰ ਸੁੰਦਰ ਜਾਂ ਸਮਾਰਟ ਬਣਿਆ ਹੋਵੇ ਜਾਂ ਲੋਕਾਂ ਦੀ ਜੀਵਨ ਸੈਲੀ ’ਤੇ ਉਸ ਦਾ ਅਸਰ ਹੋਇਆ ਹੋਵੇ। ਕੁਝ ਲੱਖ ਰੁਪਏ ਖਰਚ ਕਰਕੇ ਸਮਾਰਟ ਸਿਟੀ ਨੇ ਸਹਿਰ ਦੀ ਸਭ ਤੋਂ ਪਾਸ਼ ਮਾਡਲ ਟਾਊਨ ਮਾਰਕੀਟ ਦੇ ਸੁੰਦਰੀਕਰਨ ਦੀ ਕੋਸ ਿਸ ਕੀਤੀ ਸੀ ਅਤੇ ਚੌਰਾਹਿਆਂ ਨੂੰ ਸੁਧਾਰਨ ਸਬੰਧੀ ਪ੍ਰਾਜੈਕਟ ਤਹਿਤ ਮਾਡਲ ਟਾਊਨ ਵਿਚ ਟਰੈਫਿਕ ਲਾਈਟਾਂ ਨੇੜੇ ‘ਆਈ ਲਵ ਜਲੰਧਰ’ ਦਾ ਲੋਗੋ ਲਾਇਆ ਸੀ।

2-4 ਦਿਨ ਤਾਂ ਸਹਿਰ ਵਾਸੀਆਂ ਨੇ ਇਸ ਲੋਗੋ ਨਾਲ ਸੈਲਫੀ ਲਈ ਅਤੇ ਸੋਸਲ ਮੀਡੀਆ ’ਤੇ ਇਸ ਪ੍ਰਾਜੈਕਟ ਦੀ ਕਾਫੀ ਸ਼ਲਾਘਾ ਹੋਈ। ਖਾਸ ਗੱਲ ਇਹ ਰਹੀ ਕਿ ਅਜਿਹੇ ਪ੍ਰਾਜੈਕਟ ’ਤੇ ਲੱਖਾਂ ਰੁਪਏ ਖਰਚ ਤਾਂ ਕਰ ਦਿੱਤੇ ਗਏ ਪਰ ਇਸ ਦੀ ਸਾਂਭ-ਸੰਭਾਲ ਜਾਂ ਸਫਾਈ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ। ਲੋਗੋ ਦੇ ਹੇਠਾਂ ਜਿਹੜਾ ਮਹਿੰਗਾ ਗ੍ਰੇਨਾਈਟ ਸਟੋਨ ਲਾਇਆ ਗਿਆ ਸੀ, ਉਹ ਅੱਜ ਮਿੱਟੀ ਨਾਲ ਭਰਿਆ ਹੋਇਆ ਹੈ ਅਤੇ ਲੋਗੋ ਦੇ ਸਾਰੇ ਅੱਖਰ ਵੀ ਟੁੱਟ ਚੁੱਕੇ ਹਨ। ਖੈਰ, ‘ਆਈ ਲਵ ਜਲੰਧਰ’ ਦਾ ‘ਆਈ’ ਅੱਖਰ ਤਾਂ ਕਈ ਮਹੀਨੇ ਪਹਿਲਾਂ ਹੀ ਟੁੱਟ ਗਿਆ ਸੀ, ਜਿਸ ਦੀ ਮੁਰੰਮਤ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਹੁਣ ਲਵ ਦਾ ਵਾਲਾ ਬਣਾਇਆ ਗਿਆ ‘ਦਿਲ’ ਅਤੇ ਜਲੰਧਰ ਅੱਖਰ ਵਿਚੋਂ ‘ਐੱਲ‘ ਵੀ ਟੁੱਟ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਨਿਗਮ ਦੇ ਸਰਕਾਰੀ ਅਧਿਕਾਰੀ ਸਹਿਰ ਦੀ ਸੁੰਦਰਤਾ ਵਧਾਉਣ ਵਿਚ ਕੋਈ ਯੋਗਦਾਨ ਨਹੀਂ ਪਾ ਸਕਦੇ। ਕੀ ਸਮਾਰਟ ਸਿਟੀ ਜਾਂ ਨਗਰ ਨਿਗਮ ਵੱਲੋਂ ਇਸ ਚੌਕ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਸਕਦੀ?

 

About Post Author

Share and Enjoy !

Shares

Leave a Reply

Your email address will not be published.