ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਬਿਨੈ ਪੱਤਰ ਜਮਾ ਕਰਵਾਉਣ

Share and Enjoy !

Shares

– 26 ਅਕਤੂਬਰ ਤੱਕ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿੱਚ ਜਮਾ ਕਰਵਾਏ ਜਾ ਸਕਦੇ ਹਨ ਬਿਨੈ ਪੱਤਰ

(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ।

ਮੁੱਖ ਖੇਤੀਬਾੜੀ ਅਫਸਰ ਡਾ. ਸਤਪਾਲ ਸਿੱਘ ਨੇ ਦੱਸਿਆ ਕਿ ਹਾੜੀ 2022-23 ਦੌਰਾਨ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ’ਤੇ ਪ੍ਰਾਪਤ ਕਰਨ ਲਈ ਕਿਸਾਨ ਆਪਣੇ ਬਿਨੈ ਪੱਤਰ ਮੁਕੰਮਲ ਭਰਕੇ ਆਪਣੇ ਦਸਤਖ਼ਤ ਕਰਕੇ ਅਤੇ ਪਿੰਡ ਦੇ ਸਰਪੰਚ, ਨੰਬਰਦਾਰ, ਐਮਸੀ. ਤੋਂ ਤਸਦੀਕ ਕਰਵਾ ਕੇ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਮਾ ਕਰਵਾਉਣ।

ਉਨਾਂ ਦੱਸਿਆ ਕਿ ਬਿਨੈ ਪੱਤਰ 26 ਅਕਤੂਬਰ 2022 ਤੱਕ ਜਮਾ ਕਰਵਾਏ ਜਾ ਸਕਦੇ ਹਨ। ਉਨਾਂ ਦੱਸਿਆ ਕਿ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਖੇਤੀਬਾੜੀ ਦਫ਼ਤਰ ਵੱਲੋਂ ਤੁਰੰਤ ਪਰਮਿਟ ਜਾਰੀ ਕੀਤੇ ਜਾਣਗੇ। ਨਿਰਧਾਰਤ ਮਿਤੀ ਲੰਘ ਜਾਣ ਤੋਂ ਬਾਅਦ ਪ੍ਰਾਪਤ ਹੋਈਆਂ ਅਰਜੀਆਂ ’ਤੇ ਵਿਚਾਰ ਨਹੀ ਕੀਤਾ ਜਾਵੇਗਾ। ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਢਾਈ ਏਕੜ ਰਕਬੇ ਵਾਲੇ ਕਿਸਾਨਾਂ, ਕਾਸ਼ਤਕਾਰਾਂ ਨੂੰ ਅਤੇ ਇਸ ਤੋਂ ਬਾਅਦ ਪੰਜ ਏਕੜ ਵਾਲੇ ਕਿਸਾਨਾਂ ਅਤੇ ਕਾਸ਼ਤਕਾਰਾਂ ਨੂੰ ਪਹਿਲ ਦੇ ਅਧਾਰ ’ਤੇ ਕੀਤੀ ਜਾਵੇਗੀ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਸਬਸਿਡੀ ਕੇਵਲ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈ ਕੀਤੀਆਂ ਨਵੀਆਂ ਕਿਸਮਾਂ ਐਚ.ਡੀ. 3086, ਉੱਨਤ ਪੀ.ਬੀ.ਡਬਲਯੂ-343, ਉੱਨਤ ਪੀ.ਬੀ.ਡਬਲਯੂ-550, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 725, ਪੀ.ਬੀ. ਡਬਲਯੂ-677, ਡਬਲਯੂ.ਐਚ-1105, ਪੀ.ਬੀ. ਡਬਲਯੂ-766, ਐਚ.ਡੀ.-3226, ਡੀ.ਬੀ. ਡਬਲਯੂ-187, ਡੀ.ਬੀ.ਡਬਲਯੂ-222, ਡੀ.ਬੀ.ਡਬਲਯੂ-303, ਪੀ.ਬੀ.ਡਬਲਯੂ-803, ਪੀ.ਬੀ.ਡਬਲਯੂ-824, ਪੀ.ਬੀ.ਡਬਲਯੂ-869 ਅਤੇ ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ-752,  ਪੀ.ਬੀ.ਡਬਲਯੂ-757, ਪੀ.ਬੀ.ਡਬਲਯੂ-771 ਅਤੇ ਬਰਾਨੀ ਹਾਲਤਾਂ ਲਈ ਪੀ.ਬੀ.ਡਬਲਯੂ-660 ’ਤੇ ਹੀ ਦਿੱਤੀ ਜਾਵੇਗੀ। ਇਨਾਂ ਕਿਸਮਾਂ ਤੇ 1000/- ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਮਿਟ ਦੇ ਅਧਾਰ ’ਤੇ ਬੀਜ ਖਰੀਦਣ ਸਮੇਂ ਹੀ ਤਸਦੀਕਸ਼ੁਦਾ ਬੀਜ ਦਾ ਬਿੱਲ ਅਤੇ ਟੈਗ ਸਬੰਧਤ ਖਰੀਦ ਏਜੰਸੀ ਕੋਲ ਜਮਾ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

 

About Post Author

Share and Enjoy !

Shares

Leave a Reply

Your email address will not be published.