ਸੱਟਾ ਲਗਵਾਉਂਦਾ ਇਕ ਕਾਬੂ, ਮਾਮਲਾ ਦਰਜ

Share and Enjoy !

Shares

 

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸੱਟਾ ਲਗਵਾਉਂਦੇ ਕਾਬੂ ਕੀਤਾ ਹੈ, ਜਿਸ ਪਾਸੋਂ 520 ਰੁਪਏ ਬਰਾਮਦ ਹੋਏ। ਮਾਮਲੇ ਦੀ ਜਾਣਕਾਰੀ ਦਿੰਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਮੰਗਤ ਰਾਮ ਵਾਸੀ ਮੁਕਤਸਰ ਗੋਨਿਆਣਾ ਰੋਡ ਸ਼ਮਸ਼ਾਨਘਾਟ ਦੇ ਸਾਹਮਣੇ ਤੁਰ ਫਿਰ ਕੇ ਸ਼ਰੇਆਮ ਸੱਟਾ ਲਗਵਾ ਰਿਹਾ ਹੈ ਜਿਸਤੇ ਪੁਲਿਸ ਨੇ ਰੇਡ ਕਰਕੇ ਮੰਗਤ ਰਾਮ ਨੂੰ ਸੱਟਾ ਲਗਵਾਉਂਦੇ ਕਾਬੂ ਕਰ ਲਿਆ, ਜਿਸ ਪਾਸੋਂ 520 ਰੁਪਏ ਬਰਾਮਦ ਕੀਤੇ ਗਏ। ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਕਤ ਦੀ ਜਮਾਨਤ ਹੋ ਚੁੱਕੀ ਹੈ।

 

About Post Author

Share and Enjoy !

Shares

Leave a Reply

Your email address will not be published.