
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।
ਦਿਵਯ ਜਯੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਗਲੀ ਨੰਬਰ:3, ਵਿਸ਼ਾਲ ਨਗਰ, ਨਜ਼ਦੀਕ ਬੱਸ ਸਟੈਂਡ,ਸ੍ਰੀ ਮੁਕਤਸਰ ਸਾਹਿਬ ਵਿਖੇ ਸਤਿਸੰਗ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪਰਮ ਪੂਜਨੀਕ ਸ੍ਰੀ ਆਸੂਤੋਸ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਬ੍ਰਹਮਪਿ੍ਰਯਤਾ ਭਾਰਤੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਸਫਲਤਾ ਦੀ ਅੰਨੀ ਦੌੜ ਵਿੱਚ ਮਨੁੱਖ ਦੇ ਮਨ ਦੀ ਸਾਂਤੀ ਖਤਮ ਹੋ ਰਹੀ ਹੈ। ਧਨ ਅਤੇ ਕਾਮਯਾਬੀ ਨਾਲ ਪ੍ਰਾਪਤ ਕੀਤੇ ਸੰਸਾਰਿਕ ਸੁੱਖ ਅਸਥਾਈ ਹਨ।ਜਦੋਂ ਇੱਕ ਪਦਾਰਥਕ ਵਸਤੂ ਵਿੱਚੋਂ ਪ੍ਰਾਪਤ ਹੋਇਆ ਆਨੰਦ ਖਤਮ ਹੋ ਜਾਂਦਾ ਹੈ ਤਾਂ ਮਨੁੱਖ ਦੂਜੀ ਵਸਤੂ ਦੇ ਮਗਰ ਵਲ ਭੱਜਣ ਲੱਗ ਪੈਂਦਾ ਹੈ।ਭਾਵ, ਮਨੁੱਖ ਸੁੱਖ ਦੀ ਭਾਲ ਵਿੱਚ ਨਿਰੰਤਰ ਦੌੜਦਾ ਰਹਿੰਦਾ ਹੈ।ਇਹ ਬਹੁਤ ਜਰੂਰੀ ਹੈ ਕਿ ਮਨੁੱਖ। ਆਪਣੇ ਜੀਵਨ ਦੀ ਦਿਸਾ ਨੂੰ ਜਾਣੇ, ਇਸ ਦੌੜ ਨੂੰ ਕੁਝ ਪਲਾਂ ਲਈ ਰੋਕੋ ਅਤੇ ਇਸ ਦਾ ਆਤਮ-ਚਿੰਤਨ ਕਰੇ।ਸਾਧਵੀ ਜੀ ਨੇ ਦੱਸਿਆ ਕਿ ਇਸ ਸਾਰੇ ਸੰਸਾਰ ਤੋਂ ਪਰੇ ਕੇਵਲ ਮਾਤਰ ਪ੍ਰਮਾਤਮਾ ਹੀ ਖੁਸੀ ਦਾ ਸਰੋਤ ਹੈ।ਪ੍ਰਮਾਤਮਾ ਦਾ ਹੀ ਧਿਆਨ ਕਰਕੇ ਮਨੁੱਖ ਸ਼ਾਂਤੀ ਨੂੰ ਪ੍ਰਾਪਤ ਕਰ ਸਕਦਾ ਹੈ।ਲੇਕਿਨ ਅੱਜ ਦੇ ਮਨੁੱਖ ਨੇ ਕਿਤਾਬਾਂ, ਇੰਟਰਨੈਟ ਆਦਿ ਤੋਂ ਆਪਣੇ ਵਿਚਾਰ ਅਨੁਸਾਰ ਧਿਆਨ ਦੀ ਵਿਧੀ ਅਪਣਾਉਣੀ ਸੁਰੂ ਕਰ ਦਿੱਤੀ ਹੈ। ਸਿਮਰਨ ਦੀ ਕਲਾ ਸਿੱਖਣ ਲਈ ਲੋਕ ਕਈ ਤਥਾ- ਕਥਿਤ ਸੰਤਾਂ ਦੀ ਸਰਨ ਲੈਣ ਲੱਗ ਪਏ ਹਨ ਪਰ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਧਰਮ-ਗ੍ਰੰਥਾਂ ਅਨੁਸਾਰ ਉਸ ਪ੍ਰਮਾਤਮਾ ਤੱਕ ਪਹੁੰਚਣ ਲਈ, ਜੋ ਸਦੀਵੀ ਆਨੰਦ ਦੇ ਸੋਮੇ ਹਨ, ਦੀ ਪਾਲਣਾ ਕਰਨੀ ਪਵੇਗੀ। ਉਹੀ ਮਾਰਗ ਜਿਸ ਦਾ ਪੁਰਾਤਨ ਸਮਿਆਂ ਦੇ ਰਿਸੀ-ਮੁਨੀਆਂ ਨੇ ਪਾਲਣ ਕੀਤਾ ਸੀ। ਉਹ ਰਸਤਾ ਜੋ ਸਾਰਿਆਂ ਲਈ ਇੱਕ ਹੈ- ਸਮੇਂ ਦੇ ਪੂਰਨ ਸਤਿਗੁਰੂ ਦੀ ਸ਼ਰਨਾਗਤ ਹੋਣਾ । ਜਦੋਂ ਪ੍ਰਮਾਤਮਾ ਨੇ ਧਰਤੀ ਉੱਤੇ ਸ੍ਰੀ ਰਾਮ ਜਾਂ ਕਿ੍ਰਸਨ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ। ਉਦੋਂ ਉਸ ਨੇ ਵੀ ਇਸ ਦਾ ਅਨੁਸਰਣ ਕੀਤਾ ਸੀ। ਇਸ ਲਈ ਜੇਕਰ ਅੱਜ ਅਸੀਂ ਵੀ ਅਜਿਹੇ ਆਨੰਦ ਖੁਸੀ ਅਤੇ ਅਨੰਦ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਪੂਰਨ ਸਤਿਗੁਰੂ ਦੀ ਸਰਨ ਲੈ ਕੇ ਉਸ ਅਸਲੀ ਅਨੰਦ ਦੀ ਪ੍ਰਾਪਤੀ ਕਰਨੀ ਪਵੇਗੀ।ਇਸ ਸਮਾਗਮ ਵਿਚ ਸਾਧਵੀ ਦਵਿੰਦਰ ਭਾਰਤੀ ਜੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ ।