
– 18 ਸਰਪੰਚ, ਬਲਾਕ ਸੰਮਤੀ ਵਾਈਸ ਚੇਅਰਮੈਨ, ਕੌਂਸਲਰ ਅਤੇ ਮੈਂਬਰ ਪੰਚਾਇਤਾਂ ਨੇ ਆਪ ਦਾ ਪੱਲਾ ਫੜਿਆ
(ਬਿਊਰੋ ਚੈਕ ਪੋਸਟ) ਦੀਨਾਨਗਰ।
ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੱਲੋਂ ਹਲਕੇ ਅੰਦਰ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਕੀਤੇ ਜਾ ਰਹੇ ਕੰਮਾਂ ਅਤੇ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਵਿਧਾਨਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਤੋਂ 200 ਦੇ ਕਰੀਬ ਨਗਰ ਕੌਂਸਲਰਾਂ, ਬਲਾਕ ਸੰਮਤੀ ਅਹੁਦੇਦਾਰਾਂ ਤੇ ਮੈਂਬਰਾਂ, ਸਰਪੰਚਾਂ, ਮੈਂਬਰ ਪੰਚਾਇਤਾਂ ਅਤੇ ਸਾਬਕਾ ਸਰਪੰਚਾਂ ਤੇ ਪੰਚਾਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਪਾਰਟੀ ਵਿੱਚ ਸਵਾਗਤ ਕਰਨ ਲਈ ਪੰਜਾਬ ਦੇ ਕੈਬਨਿਟ ਵਜ਼ੀਰ ਲਾਲ ਚੰਦ ਕਟਾਰੂਚੱਕ, ਜਿਲਾ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸ਼ੇਖਵਾਂ, ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਦੀਨਾਨਗਰ ਹਲਕਾ ਇੰਚਾਰਜ ਸਮਸ਼ੇਰ ਸਿੰਘ ਉਚੇਚੇ ਤੌਰ ਤੇ ਮੌਜੂਦ ਰਹੇ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਦੀਨਾਨਗਰ ਸ਼ਹਿਰ ਦੇ ਵਾਰਡ ਨੰਬਰ 3 ਤੋਂ ਕਾਂਗਰਸੀ ਕੌਂਸਲਰ ਮਧੂ ਬਾਲਾ, ਬਲਾਕ ਸੰਮਤੀ ਦੋਰਾਂਗਲਾ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ ਕਠਿਆਲੀ ਅਤੇ ਬਲਾਕ ਸੰਮਤੀ ਮੈਂਬਰ ਚੰਦਰ ਸ਼ੇਖਰ, ਵੱਖ ਵੱਖ ਗ੍ਰਾਮ ਪੰਚਾਇਤਾਂ ਦੇ 18 ਦੇ ਕਰੀਬ ਮੌਜੂਦ ਸਰਪੰਚ ਜਿਨਾਂ ਵਿੱਚ ਹਰਪਾਲ ਸਿੰਘ ਸਰਪੰਚ ਜੋਗਰ, ਬੀਰਾ ਸਿੰਘ ਸਰਪੰਚ ਗੰਜਾ, ਹਰਪ੍ਰੀਤ ਕੌਰ ਸਰਪੰਚ ਖੁਥਾ, ਚੰਦਰ ਸ਼ੇਖਰ ਸਰਪੰਚ ਠੱਠੀ, ਮਹਿੰਦਰੋ ਦੇਵੀ ਸਰਪੰਚ ਕੋਠੇ ਈਸ਼ਰਪੁਰ, ਪਵਨ ਕੁਮਾਰ ਸਰਪੰਚ ਸੱਮੂਚੱਕ, ਰਵਿੰਦਰ ਸਿੰਘ ਸਰਪੰਚ ਜੰਡੀ, ਅਸ਼ੋਕ ਕੁਮਾਰ ਸਰਪੰਚ ਤਾਲਿਬਪੁਰ, ਡੈਨੀਅਲ ਗਿੱਲ ਸਰਪੰਚ ਅੱਬਲਖੈਰ, ਰਾਜੀਵ ਕੁਮਾਰ ਸਰਪੰਚ ਮਛਰਾਲਾ, ਰਾਜ ਕੁਮਾਰ ਸਰਪੰਚ ਜਗਤਪੁਰ ਖੁਰਦ, ਕੁਲਵਿੰਦਰ ਕੌਰ ਸਰਪੰਚ ਭੱਟੀਆ, ਅਮਨਦੀਪ ਕੌਰ ਸਰਪੰਚ ਨੌਸ਼ਹਿਰਾ ਬਹਾਦਰ, ਸੁਖਦੇਵ ਰਾਜ ਸਰਪੰਚ ਚੰਦਰਭਾਨ, ਜੀਤ ਰਾਮ ਸਰਪੰਚ ਗੂੰਝੀਆਂ, ਮੁਕੇਸ ਲਾਲ ਸੁੰਦੜ, ਮਜੀਦਾ ਸਰਪੰਚ ਕਰਾਲ ਅਤੇ ਮਨਦੀਪ ਕੌਰ ਸਰਪੰਚ ਰਾਊਵਾਲ ਦੇ ਨਾਂ ਮੁੱਖ ਤੌਰ ਤੇ ਸ਼ਾਮਲ ਹਨ। ਜਦੋਂਕਿ ਸਵਾ ਸੌ ਕੇ ਕਰੀਬ ਵੱਖ ਵੱਖ ਗ੍ਰਾਮ ਪੰਚਾਇਤਾਂ ਦੇ ਮੌਜੂਦਾ ਮੈਂਬਰ, ਪੰਜਾਹ ਤੋਂ ਵਧੇਰੇ ਸਾਬਕਾ ਸਰਪੰਚ, ਸਾਬਕਾ ਮੈਂਬਰ ਪੰਚਾਇਤ, ਮੌਜੂਦਾ ਲੰਬੜਦਾਰ ਤੇ ਵੱਖ ਵੱਖ ਪਾਰਟੀਆਂ ਦੇ ਅਹੁਦੇਦਾਰ ਸ਼ਾਮਲ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਤੋਂ ਰਾਜ ਕੁਮਾਰ, ਠਾਕੁਰ ਪਰਦੀਪ ਸਿੰਘ, ਮਨਮੋਹਨ ਸਿੰਘ, ਸੰਸਾਰ ਸਿੰਘ, ਡੇ. ਜੀ ਰਾਜੇਸ, ਵਿਜੇ ਕੁਮਾਰ, ਮੰਨਾ ਸੰਧੂ, ਰਾਜਿੰਦਰ ਕੁਮਾਰ, ਗੁਰਨਾਮ ਸਿੰਘ, ਬਲਵਿੰਦਰ ਕੁਮਾਰ, ਪੰਕਜ ਕੁਮਾਰ, ਦਰਮੇਸ, ਕਸਮੀਰਾ ਆਦਿ ਹਾਜਰ ਸਨ।