
(ਸਤਿੰਦਰ ਪਾਲ ਸਿੰਘ) ਸ਼੍ਰੀ ਅਨੰਦਪੁਰ ਸਾਹਿਬ।
ਲੋਕ ਆਪਣੀ ਸਹੂਲਤ ਲਈ ਕੋਂਸਲਰ ਚੁਣਦੇ ਹਨ ਤੇ ਚੁਣੇ ਹੋਏ ਕੋਂਸਲਰ ਲੋਕਾਂ ਦੀ ਭਲਾਈ ਲਈ ਕਾਰਜ ਕਰਦੇ ਹਨ।ਵਾਰਡ ਦੇ ਲੋਕਾਂ ਦੀਆਂ ਮੰਗਾਂ ਨੂੰ ਸਾਹਮਣੇ ਰੱਖ ਕੇ ਉਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਵਾਲਾ ਕੋਂਸਲ ਹੀ 5 ਸਾਲ ਬਾਦ ਦੁਬਾਰਾ ਲੋਕਾਂ ਕੋਲੋਂ ਵੋਟਾਂ ਮੰਗਣ ਜੋਗਾ ਹੁੰਦਾ ਹੈ।ਸ਼੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰ:13 ਦੇ ਵਸਨੀਕਾਂ ਵੱਲੋਂ ਕੋਂਸਲਰ ਗੁਰਿੰਦਰ ਸਿੰਘ ਬੰਟੀ ਵਾਲੀਆ ਪਾਸੋਂ ਵੱਖ ਵੱਖ ਥਾਵਾਂ ਤੇ ਬੈਠਣ ਲਈ ਬੈਂਚ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਕੌਂਸਲ ਵੱਲੋਂ ਬੈਂਚ ਤੇ ਬਜਟ ਮੋਜੂਦ ਦਾ ਹੋਣ ਕਾਰਨ ਲੋਕਾਂ ਦੀ ਇਹ ਮੰਗ ਅੱਧ ਵਿਚਾਲੇ ਲਟਕਦੀ ਆ ਰਹੀ ਸੀ।ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਦਿਆਂ ਕੋਂਸਲਰ ਬੰਟੀ ਵਾਲੀਆ ਵੱਲੋਂ ਵਾਰਡ ਦੀਆਂ ਵੱਖ ਵੱਖ ਥਾਵਾਂ ਤੇ ਚਾਰ ਸੀਮਿੰਟਡ ਕੁਰਸੀਆਂ ਰੱਖਵਾ ਦਿੱਤੀਆਂ ਗਈਆਂ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਂਸਲਰ ਬੰਟੀ ਵਾਲੀਆ ਨੇ ਦੱਸਿਆ ਕਿ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਉਨਾਂ ਨੇ ਆਪਣੀ ਤਨਖਾਹ ਵਿੱਚੋਂ ਪੈਸੇ ਖਰਚ ਕਰਕੇ ਰੋਪੜ ਤੋਂ ਇਹ ਕੁਰਸੀਆਂ ਤਿਆਰ ਕਰਵਾਈਆਂ ਹਨ ਜੋ ਵੇਖਣ ਵਿੱਚ ਵੀ ਸੋਹਣੀਆਂ ਲੱਗਦੀਆਂ ਹਨ ਤੇ ਮਜਬੂਤ ਵੀ ਹਨ,ਉਨਾਂ ਕਿਹਾ ਕਿ ਵਾਰਡ ਵਾਸੀਆਂ ਦੀਆਂ ਇਨਾਂ ਛੋਟੀਆਂ ਛੋਟੀਆਂ ਮੰਗਾਂ ਨੂੰ ਪੂਰਾ ਕਰਨਾ ਉਨਾਂ ਦਾ ਫਰਜ ਹੈ ਤੇ ਉਹ ਆਪਣਾ ਫਰਜ ਇਸੇ ਤਰਾਂ ਨਿਭਾਉਂਦੇ ਰਹਿਣਗੇ।ਉਨਾਂ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਉਹ ਇਸੇ ਤਰਾਂ ਦੀਆਂ ਹੋਰ ਕੁਰਸੀਆਂ ਲਿਆ ਕੇ ਵੱਖ ਵੱਖ ਥਾਵਾਂ ਤੇ ਰੱਖਣਗੇ।ਇਸ ਮੋਕੇ ਕੋਂਸਲਰ ਕਮਲਜੀਤ ਸਿੰਘ, ਆਪ ਦੇ ਵਪਾਰ ਮੰਡਲ ਪ੍ਰਧਾਨ ਦੀਪਕ ਆਂਗਰਾ,ਨੋਜਵਾਨ ਆਗੂ ਸ਼ੰਮੀ ਬਰਾਰੀ,ਦਲਜੀਤ ਸਿੰਘ,ਮਾਸਟਰ ਦਰਸ਼ਨ ਸਿੰਘ ਕੰਡੋਲਾ,ਮਹਿੰਦਰ ਸਿੰਘ,ਡਾ:ਪ੍ਰੇਮ ਕੁਮਾਰ,ਸੁਨੀਲ ਕੁਮਾਰ,ਚੰਦਨ,ਛਨੂੰ ਤੇ ਹੋਰ ਮੋਜੂਦ ਸਨ