ਖਨੌਰੀ ਮੰਡੀ ਦੇ ਦਲਾਲ ਵਜੋਂ ਕੰਮ ਕਰਦੇ ਪਵਨ ਕੁਮਾਰ ਦੀ ਸੜਕ ਹਾਦਸੇ ’ਚ ਮੌਤ 

Share and Enjoy !

Shares

(ਸਤਨਾਮ ਸਿੰਘ ਕੰਬੋਜ) ਖਨੌਰੀ।

ਬੀਤੇ ਦਿਨ ਖਨੌਰੀ ਤੋਂ ਨਰਵਾਣਾ ਰੋਡ ਤੇ ਨੇਡੇ ਰਾਧਾਸਵਾਮੀ ਘਰ ਕੋਲ ਇੱਕ ਨੌਜਵਾਨ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਜਿਸ ਦੀ ਪਹਿਚਾਣ ਪਵਨ ਕੁਮਾਰ (32)ਪੁੱਤਰ ਸਤਨਰਾਇਣ ਵਾਸੀ ਖਨੌਰੀ ਵਜੋਂ ਹੋਈ ਹੈ । ਜਾਣਕਾਰੀ ਮੁਤਾਬਕ ਪਤਾ ਲੱਗੇ ਕਿ ਪਵਨ ਕੁਮਾਰ ਇੱਕੀ ਆਪਣੇ ਸਾਥੀ ਨਾਲ ਢਾਬੀ ਤੋਂ ਖਨੌਰੀ ਅਨਾਜ ਮੰਡੀ ਨੂੰ ਆ ਰਿਹਾ ਸੀ  ਨਰਵਾਣਾ ਰੋਡ ਵੱਲੋਂ ਆ ਰਹੀ ਗੱਡੀ ਨਾਲ ਐਕਸੀਡੈਂਟ ਹੋਣ ਤੇ ਮੌਕੇ ਪਰ ਹੀ ਮੌਤ ਹੋ ਗਈ ।ਪਵਨ ਕੁਮਾਰ ਆਪਣੇ ਪਿਤਾ ਨਾਲ ਖਨੌਰੀ ਅਨਾਜ ਮੰਡੀ ਚ ਜੀਰੀ ਖਰੀਦ ਲਈ ਦਲਾਲ ਦੇ ਤੌਰ ਤੇ ਕੰਮ ਕਰਦਾ ਸੀ ।ਪਵਨ ਕੁਮਾਰ ਦੀ ਅਚਾਨਕ ਮੌਤ ਤੇ ਆਡਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਬਬਲੀ, ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਬਲਰਾਜ ਸ਼ਰਮਾ ,ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਗਰੇਜ ਸਿੰਘ ਮਤੋਲੀ, ਰਾਜਿੰਦਰ ਕੁਮਾਰ ਇੰਦਰ, ਸਤੀਸ਼ ਸਿੰਗਲਾ, ਪਵਨ ਕੁਮਾਰ ਬਨਾਰਸੀ,ਵਿਜੈ ਗੋਇਲ , ਬਲਵਿੰਦਰ ਕਰੋਦਾ, ਸ਼ਮਸ਼ੇਰ ਸਿੰਘ ਕਾਜਲ, ਸਤਨਾਮ ਸਿੰਘ ਦਾਤਾ ਸਿੰਘ ਵਾਲਾ,  ਰਾਜੇਸ਼ ਕੁਮਾਰ ਰਾਜਾ ਜਿੰਦਲ, ਗਿਆਨ ਚੰਦ ਗੋਇਲ , ਟਰੱਕ ਕਵਾਡ ਮਾਰਕੀਟ ਦੇ ਪ੍ਰਧਾਨ ਸੁਭਾਸ਼ ਚੰਦ ਮਿੱਤਲ, ਭਗਵਾਨ ਦਾਸ ਬੱਲੂ ,ਮਨੋਜ ਕੁਮਾਰ ਸਮੇਤ ਸਮੂਹ ਆੜਤੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ।

 

About Post Author

Share and Enjoy !

Shares

Leave a Reply

Your email address will not be published.