ਦਿਵਿਆਂਗਜਨਾਂ ਨੂੰ ਬਣਾਵਟੀ ਅੰਗ ਮੁਹੱਇਆ ਕਰਵਾਉਣ ਲਈ ਜਿਲੇ ’ਚ

Share and Enjoy !

Shares

 

18 ਅਕਤੂਬਰ ਤੋਂ 20 ਅਕਤੂਬਰ ਤੱਕ ਲਗਾਏ ਜਾ ਰਹੇ ਹਨ ਅਸੈੱਸਮੈਂਟ ਕੈਂਪ-ਏ.ਡੀ.ਸੀ

(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ।

ਡਾ.ਮਨਦੀਪ ਕੌਰ ਵਧੀਕ ਡਿਪਟੀ ਕਮਿਸਨਰ ਜਨਰਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਬਲਾਕ ਲੰਬੀ,ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ 18 ਅਕਤੂਬਰ ਤੋਂ 20 ਅਕਤੂਬਰ ਤੱਕ ਜਿਲਾ  ਸਮਾਜਿਕ ਸੁਰੱਖਿਆ ਅਫਸਰ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਅਸੈੱਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।

ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਉਹਨਾਂ  ਦੱਸਿਆ ਕਿ 18 ਅਕਤੂਬਰ ਨੂੰ ਗਿੱਦੜਬਾਹਾ ਵਿਖੇ ਮੰਡੀ ਵਾਲੀ ਧਰਮਸਾਲਾ ਵਿੱਚ  ਦਿਵਿਆਂਗਜਨਾਂ ਲਈ ਅਸੈਸਮੈਂਟ ਕੈਂਪ ਲਗੇਗਾ, ਇਸ ਕੈਂਪ ਦੀ ਪ੍ਰਧਾਨਗੀ ਪਿ੍ਰਤਪਾਲ ਸਰਮਾ ਵਲੋਂ ਕੀਤੀ ਜਾਵੇਗਾ।

ਉਹਨਾਂ  ਦੱਸਿਆ ਕਿ 19 ਅਕਤੂਬਰ ਨੂੰ  ਲੰਬੀ ਬਲਾਕ ਦੇ ਪਿੰਡ ਮਾਹੂਆਣਾ ਵਿਖੇ ਦਿਵਿਆਂਗਜਨਾਂ ਲਈ ਅਸੈਸਮੈਂਟ ਕੈਂਪ ਲਗੇਗਾ, ਇਸ ਕੈਂਪ ਦੀ ਪ੍ਰਧਾਨਗੀ ਸ.ਗੁਰਮੀਤ ਸਿੰਘ ਖੁੱਡੀਆ ਹਲਕਾ ਵਿਧਾਇਕ ਲੰਬੀ ਵਲੋਂ ਕੀਤੀ ਜਾਵੇਗਾ।

ਜ਼ਦਕਿ 20  ਅਕਤੂਬਰ ਨੂੰ  ਸ੍ਰੀ ਮੁਕਤਸਰ ਸਾਹਿਬ ਵਿਖੇ  ਗੁਰਦੁਆਰਾ ਸਾਹਿਬ ਦੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿੱਚ ਇਹ ਅਸੈਸਮੈਂਟ ਕੈਂਪ ਲਗੇਗਾ, ਇਸ ਕੈਂਪ ਦੀ ਪ੍ਰਧਾਨਗੀ  ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਕੀਤੀ ਜਾਵੇਗੀ।

ਕੈਂਪ ਵਿੱਚ ਬਨਾਵਟੀ ਅੰਗ ਅਲਿਮਕੋ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ। ਪਹਿਲੇ ਫੇਜ ਵਿੱਚ ਦਿਵਿਆਂਗ ਵਿਅਕਤੀਆਂ ਦੀ ਅਸੈਸਮੈਂਟ ਕੀਤੀ ਜਾਵੇਗੀ ਅਤੇ ਦੂਸਰੇ ਫੇਜ ਵਿੱਚ ਉਹਨਾਂ ਨੂੰ ਬਨਾਵਟੀ ਅੰਗਾਂ ਦੀ ਵੰਡ ਕੀਤੀ ਜਾਵੇਗੀ ।

ਇਸ ਕੈਂਪ ਤੋਂ ਪਹਿਲਾਂ ਦਿਵਿਆਂਗ ਵਿਅਕਤੀਆਂ ਦੀ ਜਨ ਸੇਵਾ ਕੇਂਦਰਾਂ (ਕਾਮਨ ਸਰਵਿਸ ਸੈਂਟਰ) ਰਾਹੀਂ ਰਜਿਸਟ੍ਰੇਸਨ ਕੀਤੀ ਜਾ ਰਹੀ ਹੈ, ਉਨਾਂ ਦਿਵਿਆਂਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਲਾਭ ਉਠਾਉਣ ਲਈ ਆਪਣੀ ਰਜਿਸਟ੍ਰੇਸਨ ਜਨ ਸੇਵਾ ਕੇਂਦਰਾਂ ਵਿੱਚ ਜਰੂਰ ਕਰਵਾਉਣ। ਉਨਾਂ ਦੱਸਿਆ ਕਿ ਜਿਹੜਾ ਵਿਆਕਤੀ ਦੀ ਰਜਿਸਟ੍ਰੇਸਨ ਰਹਿ ਜਾਂਦੀ ਹੈ, ਤਾਂ ਉਸ ਦਿਵਿਆਂਗ ਵਿਆਕਤੀ ਦੀ ਰਜਿਸਟ੍ਰੇਸਨ ਕੈਂਪ ਦੌਰਾਨ ਵੀ ਕੀਤੀ ਜਾਵੇਗੀ।

ਦਿਵਿਆਂਗ ਵਿਅਕਤੀਆਂ ਕੋਲ ਸਿਵਲ ਸਰਜਨ ਜਾਂ ਅਧਿਕਾਰਤ ਅਥਾਰਟੀ ਵੱਲੋਂ ਜਾਰੀ ਕੀਤਾ ਹੋਇਆ ਦਿਵਆਂਗਤਾ ਸਰਟੀਫਿਕੇਟ ਹੋਵੇ ਅਤੇ ਉਸਦੀ ਸਲਾਨਾ ਆਮਦਨ ਦੋ ਲੱਖ ਸੱਤਰ ਹਜਾਰ ਰੁਪਏ ਜਾਂ ਇਸ ਤੋਂ ਘੱਟ ਹੋਣ ਦਾ ਸਰਟੀਫਿਕੇਟ ਹੋਵੇ। ਦਿਵਿਆਂਗ ਵਿਅਕਤੀ ਆਪਣੇ ਨਾਲ ਇੱਕ ਪਾਸਪੋਰਟ ਸਾਈਜ ਫੋਟੋਗਰਾਫ ਅਤੇ ਰਿਹਇਸ਼ੀ ਸਬੰਧੀ ਦਸਤਾਵੇਜ ਜਿਵੇਂ ਵੋਟਰ ਕਾਰਡ/ਆਧਾਰ ਕਾਰਡ/ਰਾਸ਼ਨ ਕਾਰਡ ਅਸਲ ਦੇ ਨਾਲ ਫੋਟੋਸਟੇਟ ਕਾਪੀ ਜਰੂਰ ਲੈ ਕੇ ਆਉਣ।

 

ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਡਾ.ਮਨਦੀਪ ਕੌਰ ਵਧੀਕ ਡਿਪਟੀ ਕਮਿਸਨਰ ਜਨਰਲ।

About Post Author

Share and Enjoy !

Shares

Leave a Reply

Your email address will not be published.