ਅਕਾਲ ਅਕੈਡਮੀ ਕੌੜੀ ਵਾੜਾ ਦਾ ਹਾਕੀ ਅਤੇ ਫੁੱਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ

Share and Enjoy !

Shares

(ਗੁਰਵਿੰਦਰ ਸਿੰਘ ਚਹਿਲ) ਹੀਰੋਂ ਖੁਰਦ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ ਜਿਲਾ-ਪੱਧਰੀ ਖੇਡਾਂ ਵਿੱਚ ਅਕਾਲ ਅਕੈਡਮੀ ਕੌੜੀ ਵਾੜਾ ਦੇ ਵਿਦਿਆਰਥੀਆਂ ਨੇ ਸਾਨਦਾਰ ਪ੍ਰਦਰਸਨ ਕਰ ਕੇ ਆਪਣੇ ਸਕੂਲ ਦਾ ਨਾਮ ਰੋਸਨ ਕੀਤਾ ਹੈ। ਫੁੱਟਬਾਲ ਵਿੱਚ ਕੁੜੀਆਂ ਦੀਆਂ ਅੰਡਰ-19 ਅਤੇ ਅੰਡਰ-17 ਟੀਮਾਂ ਨੇ ਪਹਿਲਾ ਸਥਾਨ ਅਤੇ ਹਾਕੀ ਟੀਮ ਨੇ ਅੰਡਰ-17 ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੁੰਡਿਆਂ ਦੀ ਅੰਡਰ-19 ਫੁੱਟਬਾਲ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਪਿ੍ਰੰਸੀਪਲ ਬਲਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੱਲਾਸੇਰੀ ਦਿੱਤੀ ਕਿ ਉਹ ਭਵਿੱਖ ਵਿੱਚ ਵੀ ਇਸ ਕਾਰਗੁਜਾਰੀ ਨੂੰ ਇਸੇ ਤਰਾਂ ਕਾਇਮ ਰੱਖਣਗੇ।

ਕਲਗੀਧਰ ਟ੍ਰਸਟ ਬੜੂ ਸਾਹਿਬ ਅਧੀਨ ਚਲ ਰਹੀ ਅਕਾਲ ਅਕੈਡਮੀ ਕੌੜੀ ਵਾੜਾ ਪਦਮ ਸ੍ਰੀ, ਵਿੱਦਿਆ ਮਾਰਤੰਡ, ਸ੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਦੁਆਰਾ ਉੱਤਰੀ ਭਾਰਤ ਵਿੱਚ ਸਥਾਪਤ ਅਨੇਕਾਂ ਵਿਦਿਅਕ ਅਦਾਰਿਆਂ ਵਿੱਚੋਂ ਇਕ ਹੈ ਜਿਨਾਂ ਵਿੱਚ ਦੁਨਿਆਵੀ ਅਤੇ ਰੂਹਾਨੀ ਵਿੱਦਿਆ ਦੇ ਸੁਮੇਲ ਵਾਲੀ ਸਿੱਖਿਆ ਗ੍ਰਹਿਣ ਕਰ ਕੇ ਵਿਦਿਆਰਥੀ ਸਮਾਜ ਦੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਦੇਸ ਅਤੇ ਕੌਮ ਦਾ ਨਾਮ ਰੋਸਨ ਕਰ ਰਹੇ ਹਨ।

 

About Post Author

Share and Enjoy !

Shares

Leave a Reply

Your email address will not be published.