ਕਿਸੇ ਵੀ ਬਿਜਲੀ ਚੋਰੀ ਕਰਨ ਵਾਲੇ ਨੂੰ ਬਖਸਿਆ ਨਹੀਂ ਜਾਵੇਗਾ  -ਦਵਿੰਦਰ ਕੁਮਾਰ ਐਸ. ਡੀ. ਓ.

Share and Enjoy !

Shares

(ਸਤਨਾਮ ਸਿੰਘ ਕੰਬੋਜ) ਖਨੌਰੀ।

ਬਿਜਲੀ ਚੋਰੀ ਰੋਕਣ ਲਈ ਅਪੀਲ ਸਮੂਹ ਨਗਰ ਨਿਵਾਸੀਆਂ ਨੂੰ ਬਿਜਲੀ ਮਹਿਕਮੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਮਹਿਕਮੇ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡਾਂ ਅਤੇ ਸਹਿਰਾਂ ਵਿੱਚ ਬਿਜਲੀ ਚੋਰੀ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ । ਬਿਜਲੀ ਚੋਰੀ ਕਰਨ ਵਾਲੇ ਬਿਜਲੀ ਦੀ ਬੇਲੋੜੀ ਵਰਤੋਂ ਕਰਦੇ ਹਨ , ਜਿਸ ਨਾਲ ਬਿਜਲੀ ਦੀ ਬਰਬਾਦੀ ਹੁੰਦੀ ਹੈ। ਬਿਜਲੀ ਦੀ ਨਜਾਇਜ ਵਰਤੋਂ ਕਰਨ ਨਾਲ ਟਰਾਂਸਫਾਰਮਰਾਂ ਅਤੇ ਲਾਈਨਾਂ ਤੇ ਬੇਤਹਾਸਾ ਲੋਡ ਵਧਣ ਕਾਰਨ ਬਿਜਲੀ ਸਪਲਾਈ ਵਿੱਚ ਨੁਕਸ ਪੈਂਦੇ ਹਨ ਅਤੇ ਸਿਸਟਮ ਓਵਰਲੋਡ ਹੋਣ ਕਾਰਨ ਮਜਬੂਰਨ ਪਾਵਰ ਕੱਟ ਲਗਾਉਣੇ ਪੈਂਦੇ ਹਨ  ਇਸ ਬਾਰੇ ਜਾਣਕਾਰੀ ਦਿੰਦਿਆਂ ਦਵਿੰਦਰ ਕੁਮਾਰ ਐਸ. ਡੀ. ਓ., ਪੀ. ਐਸ. ਪੀ. ਸੀ. ਐਲ. ਖਨੌਰੀ ( ਸ਼ੇਰਗੜ) ਨੇ ਦਸਿਆ ਕਿ ਇਸ ਨਾਲ ਆਮ ਨਗਰ ਨਿਵਾਸੀਆਂ ਨੂੰ  ਭਾਰੀ ਮੁਸਕਲ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ  ਹੈ ਕਿ ਬਿਜਲੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਬਿਜਲੀ ਚੋਰੀ ਕਰਨ ਵਾਲੇ ਅਜਿਹੇ ਅਨਸਰਾਂ ਨੂੰ ਇਸ ਬੁਰਾਈ ਤੋਂ ਗੁਰੇਜ ਕਰਨ ਲਈ ਪ੍ਰੇਰਿਆ ਜਾਵੇ ਤਾਂ ਜੋ ਬਿਜਲੀ ਸਪਲਾਈ ਦੀ ਨਿਰਵਿਘਣਤਾ ਯਕੀਨੀ ਬਣਾਈ ਜਾ ਸਕੇ । ਬਿਜਲੀ ਚੋਰੀ ਤੇ ਲਗਾਮ ਕਸਣ ਲਈ ਮਹਿਕਮੇ ਵੱਲੋਂ ਵੱਡੇ ਪੱਧਰ ਤੇ ਚੈਕਿੰਗ ਮੁਹਿੰਮ ਵੀ ਸੁਰੂ ਕੀਤੀ ਹੋਈ ਹੈ , ਜਿਸ ਕਾਰਨ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਦੇ ਨਾਲ – ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ । ਬਿਜਲੀ ਚੋਰੀ ਫੜਾਉਣ ਸਬੰਧੀ ਗੁਪਤ ਸੂਚਨਾ ਵੱਟਸਐਪ ਨੰਬਰ 96461-75770 ਤੇ ਦਿੱਤੀ ਜਾ ਸਕਦੀ ਹੈ ।

 

About Post Author

Share and Enjoy !

Shares

Leave a Reply

Your email address will not be published.