– ਆੜਤੀਆਂ ਅਤੇ ਕਿਸਾਨਾਂ ਨੂੰ ਮੰਡੀਆਂ ’ਚ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਏਗੀ : ਰਮਨ ਜਿੰਦਲ
(ਮਨਦੀਪ ਕੋਸ਼ਿਕ) ਨਾਭਾ।
ਸਥਾਨਕ ਨਵੀਂ ਅਨਾਜ ਮੰਡੀ ਨਾਭਾ ਵਿਖੇ ਆਡਤੀਆ ਐਸੋਸੀਏਸ਼ਨ ਦੇ ਮੁੱਖ ਦਫਤਰ ‘ਚ ਪ੍ਰਧਾਨ ਜਤਿੰਦਰ ਸਿੰਘ ਜੱਤੀ ਅਭੇਪੁਰ ਦੀ ਅਗਵਾਈ ਦੋਰਾਨ ਸਮੂਹ ਆਡਤੀਆ ਭਾਈਚਾਰੇ ਵੱਲੋਂ ਉੱਘੇ ਉਦਯੋਗਪਤੀ ਰਮਨ ਜਿੰਦਲ ਭੋਲਾ ਨੂੰ ‘ਆਪ‘ ਵਪਾਰ ਵਿੰਗ ਨਾਭਾ ਦਾ ਪ੍ਰਧਾਨ ਬਣਨ ‘ਤੇ ਭਰਵਾਂ ਸਨਮਾਨ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਰਮਨ ਜਿੰਦਲ ਭੋਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਬਦਲਾਅ ਇਹੀ ਹੈ ਕਿ ਆਮ ਵਿਅਕਤੀ ਨੂੰ ਵੀ ਅਹੁਦੇ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਜਦੋਂ ਤੋਂ ‘ਆਪ‘ ਦੀ ਸਰਕਾਰ ਸੱਤਾ ‘ਚ ਆਈ ਹੈ ਉਦੋਂ ਤੋਂ ਸਿਹਤ, ਸਿੱਖਿਆ ਸਮੇਤ ਹਰ ਖੇਤਰ ‘ਚ ਵੱਡੇ ਸੁਧਾਰ ਦੇਖਣ ਨੂੰ ਮਿਲੇ ਹਨ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਹਰ ਸੰਭਵ ਕੋਸ ਿਸ ਕਰ ਰਹੀ ਹੈ। ਪ੍ਰਧਾਨ ਭੋਲਾ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਪਹਿਲੀ ਵਾਰ ਹੋਇਆ ਹੈ ਕਿ ਲਵਾਈ ਸਮੇਂ ਬਿਜਲੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਅਤੇ ਨਾ ਹੀ ਪਿੰਡਾਂ ਅਤੇ ਸ਼ਹਿਰਾਂ ‘ਚ ਘਰੇਲੂ ਵਰਤੋਂ ਲਈ ਬਿਜਲੀ ਦੇ ਲੰਮੇ ਕੱਟ ਲੱਗੇ ਹਨ। ਉਨਾਂ ਪੁਰਜ਼ੋਰ ਵਿਸਵਾਸ ਨਾਲ ਭਰੋਸਾ ਦਿੱਤਾ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ‘ਚ ਮੰਡੀਆਂ ‘ਚ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਝੋਨੇ ਦੀ ਫਸਲ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਆੜਤੀਆ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਜਤਿੰਦਰ ਸਿੰਘ ਜੱਤੀ ਨੇ ਕਿਹਾ ਕਿ ਰਮਨ ਜਿੰਦਲ ਭੋਲਾ ਆਪ ਦੇ ਈਮਾਨਦਾਰ, ਜੁਝਾਰੂ ਅਤੇ ਮਿਹਨਤੀ ਉੱਘੇ ਨੌਜਵਾਨ ਹਨ ਜਿਨਾਂ ਦੀ ਕਿਸਾਨਾਂ ਆੜਤੀਆਂ ਰਾਈਸ ਮਿੱਲਰ ਆਗੂਆਂ ਅਤੇ ਉਦਯੋਗਪਤੀਆਂ ਸਮੇਤ ਹਰ ਵਰਗ ਵਿੱਚ ਹਰਮਨ-ਪਿ੍ਰਯਤਾ ਲਗਾਤਾਰ ਵਧ ਰਹੀ ਹੈ ਇੱਥੇ ਉਹ ਸਾਰੇ ਵਰਗਾਂ ਨੂੰ ਸਮਾਨ ਸਨਮਾਨ ਦਿੰਦੇ ਹੋਏ ਨਾਲ ਲੈ ਕੇ ਚੱਲਦੇ ਹਨ।