(ਪਿ੍ਰਤਪਾਲ ਸਿੰਘ ਬੰਬ) ਸਮਰਾਲਾ।
ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਹੋਈ ਭਾਰੀ ਬਾਰਸ ਕਾਰਨ ਕਿਸਾਨ ਭਰਾਵਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਜਿਸ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਸਨ ਪਰ ਪੰਜਾਬ ਸਰਕਾਰ ਅੱਖਾ ਤੇ ਹੱਥ ਰੱਖ ਕੇ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਬਲਾਕ ਸਮਰਾਲਾ ਦੇ ਪ੍ਰਧਾਨ ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਮੈਂਬਰ ਜ ਿਲਾ ਪ੍ਰੀਸਦ ਲੁਧਿਆਣਾ, ਬਲਾਕ ਸੰਮਤੀ ਚੇਅਰਮੈਨ ਸ੍ਰੀ ਮਾਛੀਵਾੜਾ ਸਾਹਿਬ ਦੇ ਪਤੀ ਅਤੇ ਜ ਿਲਾ ਕਾਂਗਰਸ ਕਮੇਟੀ ਖੰਨਾਂ ਦੇ ਉਪ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾਂ ਮਾਂਨ, ਸੀਨੀਅਰ ਕਾਂਗਰਸੀ ਆਗੂ ਜਗਜੀਤ ਭਰਥਲਾ, ਐਸ ਸੀ ਵਿਭਾਗ ਜ ਿਲਾ ਕਾਂਗਰਸ ਕਮੇਟੀ ਖੰਨਾਂ ਦੇ ਚੇਅਰਮੈਨ ਸ ਬਲਵਿੰਦਰ ਸਿੰਘ ਬੰਬ ਨੇ ਗੱਲਬਾਤ ਕਰਦਿਆਂ ਹੋਇਆਂ ਆਖੇ। ਉਨਾਂ ਅੱਗੇ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਰੱਬ ਆਸਰੇ ਛੱਡ ਕੇ ਗਜਰਾਤ ਸੂਬੇ ਵਿਚ ਜਾ ਕੇ ਗੁਜਰਾਤੀਆਂ ਨੂੰ ਲੌਲੀਪੋਪ ਵੰਡ ਰਹੇ ਹਨ। ਪ੍ਰਧਾਨ ਜਤਿੰਦਰ ਸਿੰਘ ਜੋਗਾ ਬਲਾਲਾ, ਉਪ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾਂ ਮਾਂਨ, ਜਗਜੀਤ ਭਰਥਲਾ, ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਭਾਰੀ ਮੀਂਹ ਕਾਰਨ ਆਰਥਕ ਤੌਰ ਤੇ ਕਮਜੋਰ ਹੋਵੇ ਕਿਸਾਨ ਭਰਾਵਾ ਦੀਆਂ ਖਰਾਬ ਹੋਈਆਂ ਫਸਲਾਂ ਦਾ ਬਣਦਾ ਮੁਆਵਜਾ ਤਰੰਤ ਜਾਰੀ ਕਰਕੇ ਕਿਸਾਨ ਭਰਾਵਾਂ ਨੂੰ ਰਾਹਤ ਦੇਣ ਤਾਂ ਕੀ ਉਹ ਆਪਣੇ ਘਰਾਂ ਦਾ ਗੁਜਾਰਾ ਅਤੇ ਬੱਚਿਆਂ ਦਾ ਪਾਲਣ ਪੋਸਣ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਸੀ ਵਿਭਾਗ ਜ ਿਲਾ ਕਾਂਗਰਸ ਕਮੇਟੀ ਖੰਨਾਂ ਦੇ ਉਪ-ਚੇਅਰਮੈਨ ਬਿਕਰਮਜੀਤ ਸਿੰਘ ਅਕਾਲਗੜ, ਸਾਬਕਾ ਸਰਪੰਚ ਗੁਰਬਚਨ ਸਿੰਘ ਚਕਲੀ ਆਦਲ, ਗਿਆਨੀ ਫੌਜਾ ਸਿੰਘ ਆਦਿ ਹਾਜਰ ਸਨ।