ਰਿਆਸਤੀ ਸ਼ਹਿਰ ਨਾਭਾ ਦਾ ਪੁਰਾਤਨ ਕਿਲਾ ਲਾਈਟਾਂ ਨਾਲ ਜਗਮਗ ਹੋ ਉੱਠਿਆ 

Share and Enjoy !

Shares

(ਮਨਦੀਪ ਕੌਸ਼ਿਕ) ਨਾਭਾ।

ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਹੇਠ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਸੁਜਾਤਾ ਚਾਵਲਾ ਅਤੇ ਉਨਾਂ ਦੇ ਪਤੀ ਸਮਾਜ ਸੇਵਕ ਪੰਕਜ ਪੱਪੂ ਦੀ ਮਿਹਨਤ ਸਦਕਾ ਰਿਆਸਤੀ ਸ਼ਹਿਰ ਨਾਭਾ ਦਾ ਪੁਰਾਤਨ ਕਿਲਾ ਲਾਈਟਾਂ ਨਾਲ ਜਗਮਗ ਕਰ ਰਿਹਾ ਹੈ। ਜਿਸ ਨੂੰ ਰੰਗ ਰੋਗਨ ਕਰਕੇ, ਨਵੀਆਂ ਲਾਈਟਾਂ ਲਗਾ ਕੇ, ਇਸ ਦੀਵਾਰ ਨੂੰ ਨਵੀਂ ਦਿੱਖ ਦੇ ਕੇ ਸੈਲਫੀ ਪੁਆਇੰਟ ਦਾ ਨਾਮ ਦੇ ਦਿੱਤਾ ਹੈ। ਵਰਨਣਯੋਗ ਹੈ ਕਿ ਕਿਲੇ ਅੰਦਰੋਂ ਦੋਨੋਂ ਪਾਸੋਂ ਵਿਸ਼ਾਲ ਡੰਪਾ ਨੂੰ ਖਤਮ ਕਰਕੇ, ਸਾਰੀ ਸਾਫ ਸਫਾਈ ਕਰਕੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਗਿਆ।  ਨਿਵਾਸੀ ਸ਼ਾਮ ਨੂੰ ਪਾਰਕ ‘ਚ ਸੈਰ ਕਰਨ ਲਈ ਆਉਂਦੇ ਹਨ ਅਤੇ ਰੰਗ ਬਰੰਗੀਆਂ ਲੱਗੀਆਂ ਲਾਈਟਾਂ ਦਾ ਫੋਟੋਆਂ ਖਿੱਚ ਕੇ ਆਨੰਦ ਮਾਣ ਰਹੇ ਹਨ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸ਼ਹਿਰ ‘ਚ ਵਿਕਾਸ ਦੇ ਕੰਮ ਉੱਚ ਪੱਧਰ ਤੇ ਜਾਰੀ ਹਨ। ਜਿਨਾਂ ਦੀ ਸ਼ਹਿਰ ਦੇ ਲੋਕਾਂ ਵੱਲੋਂ ਭਾਰੀ ਪ੍ਰਸੰਸਾ ਕਰ ਰਹੇ ਹਨ। ਸਮਾਜ ਸੇਵਕ ਪੰਕਜ ਪੱਪੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾਭਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਸੁੰਦਰ ਬਣਾਉਣ ਲਈ   ਸਾਡਾ ਸਾਥ ਦੇਣ, ਨਗਰ ਕੌਂਸਲ ਵੱਲੋਂ ਚੱਲ ਰਹੀਆਂ ਗੱਡੀਆਂ ਵਿੱਚ ਹੀ ਕਚਰਾ ਸੁੱਟਿਆ ਜਾਵੇ। ਪੰਕਜ ਪੱਪੂ ਲੇ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੇ ਕੰਮ ਲਈ ਦਿਨ ਰਾਤ ਮਿਹਨਤ ਕਰਨਗੇ।

 

About Post Author

Share and Enjoy !

Shares

Leave a Reply

Your email address will not be published.