ਪਿੰਡ ਵਾਸੀਆਂ ਨੇ ਚਿੱਟਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕਰ ਕੇ ਕੀਤੇ ਪੁਲਸ ਦੇ ਹਵਾਲੇ

Share and Enjoy !

Shares

(ਅੰਕੁਸ ਕੁਮਾਰ) ਸ੍ਰੀ ਅਨੰਦਪੁਰ ਸਾਹਿਬ।

ਚਿੱਟਾ ਵੇਚਣ ਵਾਲੇ ਤਿੰਨ ਨੌਜਵਾਨਾਂ ਨੂੰ ਪਿੰਡ ਖਮੇੜਾ ਦੇ ਮੌਜੂਦਾ ਸਰਪੰਚ ਦੇ ਪਤੀ ਅਤੇ ਸਮੂਹ ਪਿੰਡ ਵਾਸੀਆਂ ਨੇ ਰੰਗੇ ਹੱਥੀਂ ਫੜ ਕੇ ਸ੍ਰੀ ਅਨੰਦਪੁਰ ਸਾਹਿਬ ਪੁਲੀਸ ਦੇ ਹਵਾਲੇ ਕਰ ਦਿੱਤੇ। ਮੌਕੇ ਤੇ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਪਿੰਡ ਦੀ ਸਰਪੰਚ ਦੇ ਪਤੀ ਅਤੇ ਸਮਾਜ ਸੇਵੀ ਗੁਰਨੈਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਾਲੇ ਜੰਗਲ ਵਿੱਚ ਕੁਝ ਨੌਜਵਾਨ ਲੁਕ ਕੇ ਚਿੱਟਾ ਪੀ ਰਹੇ ਸਨ, ਜਿਸ ਦੀ ਜਾਣਕਾਰੀ ਮਿਲਣ ਤੇ ਜਦੋਂ ਅਸੀਂ ਪਿੰਡ ਵਾਸੀ ਉਕਤ ਜਗਾ ਤੇ ਪੁੱਜੇ ਤਾਂ ਦੋ ਨੌਜਵਾਨ ਚਿੱਟਾ ਪੀ ਰਹੇ ਸਨ। ਪਿੰਡ ਵਾਸੀਆਂ ਵੱਲੋਂ ਉਨਾਂ ਦੋਨਾਂ ਨੌਜਵਾਨਾਂ ਨੂੰ ਫੜ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਉਹ ਪਰਮਜੀਤ ਨਾਮ ਦੇ ਇਕ ਨੌਜਵਾਨ ਤੋਂ ਇਹ ਚਿੱਟਾ ਖਰੀਦਦੇ ਹਨ। ਜਦੋਂ ਪਰਮਜੀਤ ਨੂੰ ਕਾਬੂ ਕੀਤਾ ਗਿਆ ਤਾਂ ਉਸ ਨੇ ਚਿੱਟਾ ਵੇਚਣ ਵਾਲੇ ਦੋ ਹੋਰ ਨੌਜਵਾਨਾਂ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਚਿੱਟਾ ਵੇਚਣ ਵਾਲੇ ਉਕਤ ਦੋਵੇਂ ਨੌਜਵਾਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਅਤੇ ਜਦੋਂ ਇਨਾਂ ਦੀ ਤਲਾਸ਼ੀ ਲਈ ਗਈ ਤਾਂ ਇਨਾਂ ਤੋਂ ਪੁੜੀ ਵਿੱਚ ਲਪੇਟਿਆ ਹੋਇਆ ਚਿੱਟਾ ਬਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ ਜਦੋਂ ਇਨਾਂ ਤਿੰਨਾਂ ਨੌਜਵਾਨਾਂ ਨੂੰ ਬਿਠਾ ਕੇ ਹੋਰ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਬੂ ਕੀਤੇ ਇਨਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਸਾਰੇ ਬਾਹਰੋਂ ਆ ਕੇ ਸ੍ਰੀ ਅਨੰਦਪੁਰ ਸਾਹਿਬ ਰਹਿੰਦੇ ਇਕ ਨੌਜਵਾਨ ਜਿਸ ਦਾ ਨਾਂ ਰਾਹੁਲ ਹੈ ਅਤੇ ਇਕ ਨੌਜਵਾਨ ਜੋ ਕਿ ਰੋਪੜ ਦਾ ਰਹਿਣ ਵਾਲਾ ਹੈ ਤੋਂ ਇਹ ਚਿੱਟਾ ਖਰੀਦਦੇ ਹਨ। ਗੁਰਨੈਬ ਸਿੰਘ ਅਤੇ ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਚਿੱਟਾ ਪੀਣ ਵਾਲਿਆਂ ਦੋ ਨੌਜਵਾਨਾਂ ਨੂੰ ਤਾਂ ਚਿਤਾਵਨੀ ਦੇ ਕੇ ਪਿੰਡ ਵਾਸੀਆਂ ਨੇ ਛੱਡ ਦਿੱਤਾ ਪ੍ਰੰਤੂ ਚਿੱਟਾ ਵੇਚਣ ਵਾਲੇ ਪਰਮਜੀਤ ਅਤੇ ਦੋ ਹੋਰ ਨੌਜਵਾਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਪੁਲੀਸ ਸਟੇਸ਼ਨ ਦੇ ਸਬ ਇੰਸਪੈਕਟਰ ਦਰਸ਼ਨ ਸਿੰਘ ਸੈਣੀ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮਦਨ ਲਾਲ ਪੰਚ, ਅਮਰਜੀਤ ਪੰਚ, ਪ੍ਰਬੋਧ ਕੁਮਾਰ, ਅਸ਼ਵਨੀ ਪੰਡਿਤ, ਮਨਪ੍ਰੀਤ ਵਿਰਲ, ਸੁਰਜੀਤ ਬਿਰਲ, ਬਲਵਾਨ ਚੌਧਰੀ, ਰਾਜ ਕੁਮਾਰ, ਸਾਗਰ ਪਹਿਲਵਾਨ, ਈਸ਼ਵਰ ਚੰਦ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਵੱਲੋਂ ਮੌਕੇ ਤੇ ਬੁਲਾਏ ਸਬ ਇੰਸਪੈਕਟਰ ਦਰਸ਼ਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਚਿੱਟਾ ਵੇਚਣ ਵਾਲੇ ਤਿੰਨ ਨੌਜਵਾਨ ਕਾਬੂ ਕਰ ਲਏ ਗਏ ਹਨ, ਜਿਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂ ਉਨਾਂ ਤੋਂ ਇਹ ਪੁੱਛਿਆ ਗਿਆ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਹੜਾ ਨੌਜਵਾਨ ਕਾਬੂ ਕੀਤਾ ਹੈ ਤਾਂ ਉਨਾਂ ਦੱਸਿਆ ਕਿ ਉਸ ਸਬੰਧੀ ਵੀ ਪੜਤਾਲ ਕੀਤੀ ਜਾ ਰਹੀ ਹੈ।

 

About Post Author

Share and Enjoy !

Shares

Leave a Reply

Your email address will not be published.