
(ਕਰਮਵੀਰ ਸਿੰਘ) ਗੁਰਾਇਆ।
ਬਾਲਾਜੀ ਮੋਟਰਜ਼ ਗੁਰਾਇਆ ਵਿਖੇ ਬਜਾਜ ਕੰਪਨੀ ਦਾ ਸੀ ਟੀ 125 ਅਤੇ ਪਲਸਰ ਐਨ-160 ਮੋਟਰ ਸਾਈਕਲ ਨੂੰ ਮਾਰਕੀਟ ਵਿੱਚ ਲਾਂਚ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਬਲਜਿੰਦਰ ਕਾਲਾ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰੋਸ਼ਨ ਲਾਲ ਰੋਸ਼ੀ ਅਤੇ ਰਾਹੁਲ ਪੁੰਜ ਵੱਲੋਂ ਬਾਲਾ ਜੀ ਮੋਟਰਜ ਦਾਣਾ ਮੰਡੀ ਗੁਰਾਇਆ ਵਿਖੇ ਬਜਾਜ ਕੰਪਨੀ ਵੱਲੋਂ ਤਿਆਰ ਕੀਤੇ ਸ਼ਾਨਦਾਰ ਫੀਚਰਜ ਵਾਲੇ ਮੋਟਰਸਾਈਕਲ ਨੂੰ ਲਾਂਚ ਕੀਤਾ ਗਿਆ ਹੈ। ਉਨਾਂ ਜਿੱਥੇ ਰੋਸ਼ਨ ਲਾਲ ਰੋਸ਼ੀ ਅਤੇ ਰਾਹੁਲ ਪੁੰਜ ਦਾ ਉੱਥੇ ਪਹੁੰਚਣ ਤੇ ਧੰਨਵਾਦ ਕੀਤਾ ਉੱਥੇ ਨਾਲ ਹੀ ਉਨਾਂ ਦੱਸਿਆ ਕਿ ਸੀਟੀ ਇੱਕ 125 ਜੋ ਐਵਰੇਜ ਪੱਖੋਂ ਵੀ ਬਹੁਤ ਵਧੀਆ ਹੈ ਅਤੇ ਉਸ ਵਿੱਚ ਟਿਊਬਲੈੱਸ ਟਾਇਰ ਅਤੇ ਐਲਈਡੀ ਲਾਈਟ ਦਿੱਤੀ ਗਈ ਹੈ ਇਸ ਤਰਾਂ ਹੀ ਪਲਸਰ ਐਨ-160 ਜੋ ਕਿ ਸਪੋਰਟਸ ਮਾਡਲ ਹੈ ਅਤੇ ਕਰੀਬ 70 ਦੇਸ਼ਾਂ ਵਿੱਚ ਜਾ ਰਿਹਾ ਹੈ ਉਨਾਂ ਦੱਸਿਆ ਕਿ ਬਜਾਜ ਕੰਪਨੀ ਵੱਲੋਂ ਇਨਾਂ ਮੋਟਰਸਾਈਕਲਾਂ ਨੂੰ ਬਹੁਤ ਹੀ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ ਤੇ ਵੇਚਿਆ ਜਾ ਰਿਹਾ ਹੈ । ਇਸ ਮੌਕੇ ਰੋਸ਼ਨ ਲਾਲ ਰੋਸ਼ੀ ਅਤੇ ਰਾਹੁਲ ਪੁੰਜ ਨੇ ਲਾਂਚ ਕੀਤੇ ਮੋਟਰਸਾਈਕਲ ਲਈ ਬਜਾਜ ਕੰਪਨੀ ਅਤੇ ਬਾਲਾਜੀ ਮੋਟਰਜ ਨੂੰ ਵਧਾਈ ਦਿੱਤੀ ।