ਤਿਉਹਾਰਾਂ ਦੇ ਦਿਨਾਂ ’ਚ ਲੋਕ ਪੁਲਿਸ ਦਾ ਸਹਿਯੋਗ ਦੇਣ : ਇੰਸਪੈਕਟਰ ਹੈਰੀ ਬੋਪਾਰਾਏ

Share and Enjoy !

Shares


ਦਲਜੀਤ ਸਿੰਘ, ਨਾਭਾ,
ਇਸ ਸਮੇਂ ਪੂਰੇ ਪੰਜਾਬ ਭਰ ਵਿੱਚ ਹੀ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਅਤੇ ਆਪ ਹੀ ਸਹਿਰਾਂ ਬਾਜਾਰਾਂ ਵਿੱਚ ਪਬਲਿਕ ਦੀ ਭੀੜ ਵਧ ਰਹੀ ਹੈ। ਇਸ ਸੰਬਧੀ ਇੰਸਪੈਕਟਰ ਹੈਰੀ ਬੋਪਾਰਾਏ ਐਸ.ਐਚ.ਓ. ਥਾਣਾ ਕੋਤਵਾਲੀ ਨਾਭਾ ਨੇ ਚੈਕ ਪੋਸਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ ਦੀ ਘਾਟ ਹਰ ਕੋਲ ਹੈ ਇਸ ਲਈ ਖਰੀਦਦਾਰੀ ਕਰਦਿਆਂ ਆਪਣੇ ਵਾਹਨ ਜਾਣੇ ਅਨਜਾਣੇ ਗਲਤ ਨਾਲ ਦੁਕਾਨਦਾਰਾਂ ਨੂੰ ਪ੍ਰੇਸਾਨੀ ਹੁੰਦੀ ਹੈ, ਆਉਣ ਜਾਣ ਵਾਲੇ ਦੂਜੇ ਰਾਹਗੀਰਾਂ ਨੂੰ ਜਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਜਾਰਾਂ ਵਿੱਚ ਆਏ ਲੋਕ ਆਪਣੇ ਵਾਹਨ ਗਲਤ ਥਾਂ ਉੱਤੇ ਖੜਾ ਕਰਕੇ ਆਵਾਜਾਈ ਵਿਚ ਵੀ ਵਿਘਨ ਪਾਉਂਦੇ ਹਨ ਤੇ ਨਾਲ ਹੀ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਲਗਾ ਕੇ ਰਸਤੇ ਨੂੰ ਹੋਰ ਛੋਟਾ ਕਰ ਦਿੰਦੇ ਹਨ ਜਿਸ ਨਾਲ ਸਹਿਰ ਦੇ ਬਾਜਾਰਾਂ ਵਿੱਚ ਵੱਡੇ ਵੱਡੇ ਜਾਮ ਲੱਗ ਜਾਂਦੇ ਹਨ। ਉਹਨਾਂ ਕਿਹ ਕਿ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਅੰਦਰ ਹੀ ਰੱਖਣ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ ਕਿਉਂਕੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਦੇ ਸਬੰਧ ਵਿੱਚ ਪੁਲਿਸ ਨੂੰ ਜਨਤਾ ਦਾ ਸਹਿਯੋਗ ਬਹੁਤ ਜਰੂਰੀ ਹੈ।

 

About Post Author

Share and Enjoy !

Shares

Leave a Reply

Your email address will not be published.