ਸਾਲ 2030 ਤੱਕ 90 ਫੀਸਦੀ ਪੰਜਾਬੀ ਹੋਣਗੇ ਸ਼ੂਗਰ ਅਤੇ ਕੈਂਸਰ ਦੇ ਸ਼ਿਕਾਰ:ਧੀਮਾਨ 

Share and Enjoy !

Shares
– ਅਨੇਕਾਂ ਰੋਗਾਂ ਦਾ ਪੰਚਕਰਮਾ ਥੈਰੇਪੀ ਰਾਹੀਂ ਹੋ ਰਿਹਾ ਹੈ ਸਫ਼ਲ ਇਲਾਜ
– ਸਰੀਰ ਦੀ ਜੜ੍ਹ ਧੁਨੀ ਤੋਂ ਉਤਪੰਨ ਹੁੰਦੇ ਨੇ ਅਨੇਕਾਂ ਰੋਗ
– ਬਦਲ ਰਹੀ ਜੀਵਨਸ਼ੈਲੀ ਅਤੇ ਖਾਣਪੀਣ ਦੀ ਆਦਤਾਂ ਨੂੰ ਬਦਲਣ ਦੀ ਲੋੜ
ਮੋਹਾਲੀ । ਬਦਲ ਰਹੀ ਜੀਵਨਸ਼ੈਲੀ ਅਤੇ ਖਾਣਪੀਣ ਦੀਆਂ ਆਦਤਾਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ।  ਡਬਲਿਊ ਐਚ ਓ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ 2030 ਤਕ 70 ਪ੍ਰਤੀਸ਼ਤ  ਲੋਕ ਡਾਇਬੀਟੀਜ਼ ਅਤੇ ਕੈਂਸਰ ਦਾ ਸ਼ਿਕਾਰ ਹੋ ਜਾਣਗੇ । ਜਦੋਂ ਕਿ ਮੇਰਾ ਮੰਨਣਾ ਇਹ ਹੈ ਕਿ ਇਸ ਦੀ ਗਿਣਤੀ ਵਧ ਕੇ 90 ਪ੍ਰਤੀਸ਼ਤ ਹੋ ਜਾਵੇਗੀ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪੰਚਕਰਮਾ ਥਰੈਪਿਸਟ ਅਤੇ ਫਾਰਮਾਸਿਸਟ  ਕੁੰਦਨ ਸਿੰਘ ਧੀਮਾਨ ਨੇ ਅੱਜ ਮੀਡੀਆ ਨਾਲ ਗੱਲ ਨਾਲ ਗੱਲਬਾਤ ਕਰਦੇ ਹੋਏ ਕੀਤਾ ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੌਜੂਦਾ ਭੱਜ ਦੌੜ ਦੀ ਜ਼ਿੰਦਗੀ ਅਤੇ ਵਿਗੜੇ ਹੋਏ ਲਾਈਫ ਸਟਾਈਲ ਸਦਕਾ ਅਨੇਕਾਂ ਬਿਮਾਰੀਆਂ ਦੀ ਜੜ੍ਹ ਹਨ। ਉਨ੍ਹਾਂ ਸਾਰੀਆਂ ਹੀ ਬਿਮਾਰੀਆਂ ਦੀ ਸ਼ੁਰੂਆਤ ਧੁੰਨੀ ਹੁੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ  ਚਾਹੇ ਕਬਜ਼ ਹੋਵੇ ਚਾਹੇ ਸਰਵਾਈਕਲ ਹੋਵੇ ਜਾਂ ਫਿਰ ਕੈਂਸਰ ਹੋਵੇ ,ਜਾਂ ਇਨਸਾਨ ਦੀ ਅੱਖਾਂ ਦੀ ਨਜ਼ਰ ਘੱਟ ਹੋਵੇ ,ਇਨ੍ਹਾਂ ਸਾਰੇ ਰੋਗਾਂ ਨੂੰ ਉਨ੍ਹਾਂ ਵੱਲੋਂ ਧੂੰਨੀ ਦੇ ਵਿੱਚ ਤੇਲ ਪਾ ਕੇ ਠੀਕ ਕੀਤਾ ਜਾਂਦਾ ਹੈ ।
ਕੁੰਦਨ ਸਿੰਘ ਧੀਮਾਨ ਨੇ ਦਾਅਵਾ ਕੀਤਾ ਕਿ ਕੁਦਰਤੀ ਜੜੀ ਬੂਟੀਆਂ ਸੋਏ, ਅਜਵੈਣ, ਗੂੰਦ, ਸੌਂਫ , ਮੇਥੇ , ਜੈ ਫਲ , ਹਾਲੋਂ ਆਦਿ ਰਾਹੀਂ ਅਨੇਕਾਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ ਪ੍ਰੰਤੂ ਇਨ੍ਹਾਂ ਨੂੰ ਬਣਾਉਣ ਦੀ ਵਿਧੀ ਅਤੇ  ਲੈਣ ਦੀ ਵਿਧੀ ਬਾਰੇ ਵੀ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ  ਅੱਜ ਸਬਜ਼ੀਆਂ ਦੇ ਵਿਚ ਪੱਚੀ ਪ੍ਰਤੀਸ਼ਤ ਕੈਮੀਕਲ ਪਾਇਆ ਜਾ ਰਿਹਾ ਹੈ  ਜੋ ਸਿੱਧੇ ਤੌਰ ਤੇ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ । ਪਾਣੀ ਤੇ ਹਵਾ  ਜਦੋਂ ਦੋਨੋਂ ਪ੍ਰਦੂਸ਼ਿਤ ਹਨ ਤਾਂ ਇਨਸਾਨ ਤੰਦਰੁਸਤ ਕਿਵੇਂ ਹੋ ਸਕਦਾ ਹੈ ।
ਉਨ੍ਹਾਂ ਕਿਹਾ ਕਿ ਪੰਚਕਰਮਾ ਥੈਰੇਪੀ ਦੇ ਰਾਹੀਂ  ਸਰੀਰ ਦੀ ਧੁਨੀ ਦੇ ਵਿੱਚ ਤਿੰਨ ਬੂੰਦਾਂ ਤੇਲ ਪਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਮਰੀਜ਼ ਨੇ ਇੱਕ ਘੰਟਾ ਸਿੱਧਾ ਲੇਟਣਾ ਹੁੰਦਾ ਹੈ  । ਜੋ ਕਿ ਬਹੁਤ ਹੀ ਕਾਰਗਰ ਸਿੱਧ ਹੋ ਰਹੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਲੋਕ ਪੰਚਕਰਮਾ ਥੈਰੇਪੀ ਕਰਵਾਉਣ ਲਈ ਜਾਂਦੇ ਹਨ ।

About Post Author

Share and Enjoy !

Shares

Leave a Reply

Your email address will not be published.